ਟਰੱਕ ਨਾਲ ਕਾਰ ਦੀ ਭਿਆਨਕ ਟੱਕਰ, ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

Monday, Nov 02, 2020 - 12:49 PM (IST)

ਟਰੱਕ ਨਾਲ ਕਾਰ ਦੀ ਭਿਆਨਕ ਟੱਕਰ, ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

ਧਨਬਾਦ (ਵਾਰਤਾ)— ਝਾਰਖੰਡ 'ਚ ਧਨਬਾਦ ਜ਼ਿਲ੍ਹੇ ਦੇ ਪੂਰਬੀ ਟੁੰਡੀ ਥਾਣਾ ਖੇਤਰ ਵਿਚ ਸੋਮਵਾਰ ਦੀ ਸਵੇਰੇ ਨੂੰ ਸੜਕ ਹਾਦਸਾ ਵਾਪਰ ਗਿਆ। ਇੱਥੇ ਇਕ ਕਾਰ ਦੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਜਾਣ ਨਾਲ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਅਤੇ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਧਨਬਾਦ ਤੋਂ ਜਾਮਤਾੜਾ ਵੱਲ ਜਾ ਰਹੀ ਇਕ ਕਾਰ ਗੋਵਿੰਦਪੁਰ-ਸਾਹਿਬਗੰਜ ਮੁੱਖ ਸੜਕ 'ਤੇ ਪਗਲਾਮੋੜ ਦੇ ਨੇੜੇ ਸੜਕ ਕਿਨਾਰੇ ਖੜ੍ਹੇ ਸੀਮੈਂਟ ਨਾਲ ਲੱਦੇ ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ ਕਾਰ 'ਤੇ ਸਵਾਰ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਾਰ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ: ਯੂ. ਪੀ. 'ਚ ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, 6 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ

ਸੂਤਰਾਂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਜ਼ਖਮੀ ਕਾਰ ਡਰਾਈਵਰ ਨੂੰ ਕਾਰ 'ਚੋਂ ਬਾਹਰ ਕੱਢਿਆ ਅਤੇ ਧਨਬਾਦ ਦੇ ਪਾਟਲੀਪੁੱਤਰ ਮੈਡੀਕਲ ਕਾਲਜ ਹਸਪਤਾਲ 'ਚ ਦਾਖ਼ਲ ਕਰਵਾਇਆ ਹੈ। ਕਾਰ 'ਚੋਂ ਬਾਹਰ ਕੱਢੇ ਗਏ ਮ੍ਰਿਤਕਾਂ 'ਚੋਂ 2 ਪੁਰਸ਼, ਦੋ ਛੋਟੀਆਂ ਬੱਚੀਆਂ ਅਤੇ ਇਕ ਜਨਾਨੀ ਸ਼ਾਮਲ ਹੈ। ਸਾਰੇ ਪਾਕੁੜ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਹਾਲਾਂਕਿ ਪੁਲਸ ਮ੍ਰਿਤਕਾਂ ਦੀ ਸ਼ਿਨਾਖਤ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ: 'ਬਾਬਾ ਕਾ ਢਾਬਾ' ਨੂੰ ਮਸ਼ਹੂਰ ਕਰਨ ਵਾਲੇ ਨੌਜਵਾਨ ਵਿਰੁੱਧ ਮਾਲਕ ਪੁੱਜਾ ਥਾਣੇ, ਜਾਣੋ ਕੀ ਹੈ ਵਜ੍ਹਾ

ਇਹ ਵੀ ਪੜ੍ਹੋ: ਹਰਿਆਣਾ 'ਚ ਮੁੜ ਸਾਹਮਣੇ ਆਇਆ 'ਲਵ ਜੇਹਾਦ' ਦਾ ਮਾਮਲਾ, 21 ਦਿਨਾਂ ਤੋਂ ਲਾਪਤਾ 16 ਸਾਲਾ ਕੁੜੀ


author

Tanu

Content Editor

Related News