ਨਹੀਂ ਮਿਲ ਰਹੇ ਉਧਾਰ ਦਿੱਤੇ ਪੈਸੇ ਵਾਪਸ ਤਾਂ 3 ਸਾਲ ਅੰਦਰ ਕਰੋ ਕਲੇਮ

05/20/2019 12:55:36 PM

ਮੁੰਬਈ — ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਆਪਣੇ ਰਿਸ਼ਤੇਦਾਰ ਜਾਂ ਜਾਣ-ਪਛਾਣ ਵਾਲਿਆਂ ਨੂੰ ਦਿੱਤੇ ਗਏ ਪੈਸੇ ਵਾਪਸ ਲੈਣਾ ਬਹੁਤ ਹੀ ਟੇਢੀ ਖੀਰ ਸਾਬਤ ਹੁੰਦਾ ਹੈ। ਪੈਸੇ ਲੈਣ ਤੋਂ ਬਾਅਦ ਇਹ ਲੋਕ ਜਾਂ ਤਾਂ ਪੈਸੇ ਦੇਣ ਤੋਂ ਸਿੱਧਾ ਹੀ ਇਨਕਾਰ ਕਰ ਦਿੰਦੇ ਹਨ ਜਾਂ ਫਿਰ ਥੋੜ੍ਹੇ ਬਹੁਤ ਪੈਸੇ ਦੇ ਕੇ ਚੁੱਪ ਕਰ ਜਾਂਦੇ ਹਨ। ਜੇਕਰ ਕੋਈ ਤੁਹਾਡੇ ਦਿੱਤੇ ਹੋਏ ਪੈਸੇ ਵਾਪਸ ਦੇਣ ਤੋਂ ਇਨਕਾਰ ਕਰ ਦੇਵੇ ਤਾਂ ਤੁਸੀਂ ਕੋਰਟ ਵਿਚ ਕੇਸ ਦਰਜ ਕਰਵਾ ਕੇ ਪੈਸੇ ਵਾਪਸ ਲੈਣ ਲਈ ਕਾਰਵਾਈ ਕਰ ਸਕਦੇ ਹੋ। ਪਰ ਇਸ ਲਈ ਵੀ ਇਕ ਸਮਾਂ ਮਿਆਦ ਹੁੰਦੀ ਹੈ। ਯਾਨੀ ਕਿ ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਪੈਸੇ ਦਿੱਤੇ ਹਨ ਅਤੇ ਉਸਨੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਤੁਹਾਡੇ ਕੋਲ ਕਾਰਵਾਈ ਕਰਨ ਲਈ ਤਿੰਨ ਸਾਲ ਦਾ ਸਮਾਂ ਹੈ। ਇਸ ਮਿਆਦ ਤੋਂ ਬਾਅਦ ਦਿੱਤਾ ਪੈਸਾ ਵਾਪਸ ਲੈਣ ਲਈ ਕਾਨੂੰਨ ਵੀ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦਾ ਹੈ। 

ਇਸ ਤਰ੍ਹਾਂ ਸਮਝੋ ਪੂਰਾ ਮਾਮਲਾ

ਮੰਨ ਲਓ ਕਿਸੇ ਵਿਅਕਤੀ ਨੇ ਦੂਜੇ ਵਿਅਕਤੀ ਨੂੰ ਦਸੰਬਰ 2018 'ਚ 50 ਹਜ਼ਾਰ ਰੁਪਏ ਦਾ ਉਧਾਰ ਦਿੱਤਾ ਹੈ। ਦੂਜੇ ਵਿਅਕਤੀ ਨੇ ਜਨਵਰੀ 2019 ਤੋਂ ਪੈਸਾ ਵਾਪਸ ਕਰਨਾ ਸ਼ੁਰੂ ਕੀਤਾ ਅਤੇ ਮਾਰਚ ਤੱਕ 5-5 ਹਜ਼ਾਰ ਰੁਪਏ ਮਹੀਨਾ ਕਰਕੇ ਉਸਨੇ ਕੁੱਲ 15,000 ਹਜ਼ਾਰ ਰੁਪਏ ਹੀ ਵਾਪਸ ਕੀਤੇ। ਉਸ ਵਿਅਕਤੀ 'ਤੇ 35,000 ਰੁਪਏ ਬਕਾਇਆ ਹੈ। ਅਜਿਹੇ 'ਚ ਉਹ ਵਿਅਕਤੀ ਬਾਕੀ ਦੇ ਪੈਸੇ ਦੇਣ ਤੋਂ ਇਨਕਾਰ ਕਰ ਰਿਹਾ ਹੈ ਜਾਂ ਸਮਾਂ ਮੰਗਦਾ ਹੈ ਪਰ ਤੁਹਾਨੂੰ ਆਪਣੇ ਪੈਸੇ ਵਾਪਸ ਜਲਦੀ ਚਾਹੀਦੇ ਹਨ। ਤਾਂ ਤੁਸੀਂ ਆਖਰੀ ਪੇਮੈਂਟ ਦੀ ਤਾਰੀਖ ਤੋਂ ਲੈ ਕੇ ਤਿੰਨ ਸਾਲ ਤੱਕ ਦੇ ਵਿਚ ਸਿਵਲ ਕੋਰਟ ਵਿਚ ਪੈਸਿਆਂ ਦੀ ਰਿਕਵਰੀ ਲਈ ਕੇਸ ਪਾ ਸਕਦੇ ਹੋ। ਇਹ ਕੇਸ ਅਪ੍ਰੈਲ 2019 ਤੋਂ ਲੈ ਕੇ ਮਈ 2022 ਤੱਕ ਦੀ ਮਿਆਦ ਦੌਰਾਨ ਦਾਖਲ ਹੋ ਸਕਦਾ ਹੈ। ਜੇਕਰ ਉਧਾਰ ਦੇਣ ਵਾਲੇ ਵਿਅਕਤੀ ਨੇ ਤਿੰਨ ਸਾਲ ਵਿਚ ਰਿਕਵਰੀ ਦਾ ਕੇਸ ਫਾਈਲ ਨਾ ਕੀਤਾ ਤਾਂ ਉਸਦਾ ਪੈਸਾ ਰਿਕਵਰ ਕਰਨ ਦਾ ਕਾਨੂੰਨੀ ਅਧਿਕਾਰ ਖਤਮ ਹੋ ਸਕਦਾ ਹੈ। ਇੰਡੀਅਨ ਕਾਨੂੰਨ ਕੋਡ Law of Limitation Act, 1963 ਦੇ Suit of Recovery  ਦੇ ਤਹਿਤ ਉਧਾਰ ਲੈਣ ਵਾਲੇ ਤੋਂ ਆਖਰੀ ਕਿਸ਼ਤ ਆਉਣ ਤੋਂ ਲੈ ਕੇ ਤਿੰਨ ਸਾਲ ਤੱਕ ਕੇਸ ਦਾਇਰ ਕੀਤਾ ਜਾ ਸਕਦਾ ਹੈ। 

ਇਨ੍ਹਾਂ 'ਤੇ ਲਾਗੂ ਹੁੰਦਾ ਹੈ ਇਹ ਕਾਨੂੰਨ

ਇਹ ਕਾਨੂੰਨ ਕਿਸੇ ਵੀ ਵਿਅਕਤੀ, ਬੈਂਕ ਅਤੇ ਵਿੱਤੀ ਸੰਸਥਾਵਾਂ 'ਤੇ ਲਾਗੂ ਹੋਵੇਗਾ। ਜੇਕਰ ਬੈਂਕ ਨੇ ਕਿਸੇ ਵੀ ਵਿਅਕਤੀ ਨੂੰ ਲੋਨ ਦਿੱਤਾ ਹੈ ਅਤੇ ਉਹ ਵਿਅਕਤੀ ਲੋਨ ਵਾਪਸ ਨਹੀਂ ਕਰ ਰਿਹਾ , ਤਾਂ ਬੈਂਕ ਆਖਰੀ ਟਰਾਂਜੈਕਸ਼ਨ ਦੀ ਤਾਰੀਖ ਤੋਂ ਲੈ ਕੇ ਤਿੰਨ ਸਾਲ ਦੇ ਅੰਦਰ ਕਿਸੇ ਵੀ ਸਮੇਂ ਰਿਕਵਰੀ ਦਾ ਕੇਸ ਦਰਜ ਕਰ ਸਕਦਾ ਹੈ।
ਨੁਕਸਾਨ ਦਾ ਕਲੇਮ ਵੀ ਕਰ ਸਕਦੇ ਹੋ

ਮੰਨ ਲਓ ਕਿ ਉਧਾਰ ਲੈਣ ਵਾਲੇ ਵਿਅਕਤੀ ਵਲੋਂ ਪੈਸਾ ਸਮੇਂ 'ਤੇ ਵਾਪਸ ਨਾ ਕਰਨ ਦੇ ਕਾਰਨ ਉਧਾਰ ਦੇਣ ਵਾਲੇ ਵਿਅਕਤੀ ਦਾ ਆਪਣੀ ਕੋਈ ਵੱਡਾ ਭੁਗਤਾਨ ਸਮੇਂ 'ਤੇ ਨਹੀਂਂ ਦਿੱਤਾ ਗਿਆ, ਜਿਸ ਕਾਰਨ ਉਸਨੂੰ ਆਰਥਿਕ ਨੁਕਸਾਨ ਵੀ ਸਹਿਣਾ ਪਿਆ, ਤਾਂ ਉਧਾਰ ਦੇਣ ਵਾਲਾ ਇਸ ਨੁਕਸਾਨ ਲਈ ਵੀ ਕਲੇਮ ਕਰ ਸਕਦਾ ਹੈ। 00000 ਦੇ ਮੁਤਾਬਕ ਰਿਕਵਰੀ ਦਾ ਕੇਸ ਕਰਵਾਉਂਦੇ ਸਮੇਂ ਉਧਾਰ ਦੇਣ ਵਾਲਾ ਵਿਅਕਤੀ ਆਪਣੀ ਮੂਲ ਰਕਮ 'ਤੇ ਵਿਆਜ ਵੀ ਮੰਗ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਉਧਾਰ ਦੇਣ ਵਾਲੇ ਨੂੰ ਪੈਸਾ ਸਮੇਂ 'ਤੇ ਨਾ ਮਿਲਣ ਕਾਰਨ ਕੋਈ ਆਰਥਿਕ ਨੁਕਸਾਨ ਹੋਇਆ ਹੈ ਤਾਂ ਉਧਾਰ ਲੈਣ ਵਾਲਾ ਉਸ ਨੁਕਸਾਨ ਦੀ ਭਰਪਾਈ ਲਈ ਵੀ ਰਕਮ ਦੀ ਮੰਗ ਕਰ ਸਕਦਾ ਹੈ। ਯਾਨੀ ਕਿ ਤੁਸੀਂ ਜਿੰਨਾ ਉਧਾਰ ਦਿੱਤਾ ਹੈ ਉਸ ਵਿਚ ਆਪਣਾ ਆਰਿਥਕ ਨੁਕਸਾਨ ਅਤੇ ਨੁਕਸਾਨ ਜੋੜ ਕੇ ਕਲੇਮ ਕਰ ਸਕਦੇ ਹੋ।

ਇਸ ਤੋਂ ਬਾਅਦ ਪੈਸੇ ਵਾਪਸ ਮਿਲਣ ਜਾਂ ਨਾ ਮਿਲਣ ਦਾ ਫੈਸਲਾ ਅਤੇ ਕਦੋਂ ਤੇ ਕਿੰਨਾ ਮਿਲੇਗਾ ਪੈਸਾ ਇਸ ਦਾ ਫੈਸਲਾ ਕੋਰਟ ਨਿਯਮਾਂ ਮੁਤਾਬਕ ਦੋਵਾਂ ਪਾਰਟੀਆਂ ਦੀ ਸੁਣਵਾਈ ਤੋਂ ਬਾਅਦ ਕਰੇਗੀ।


Related News