'ਆਦਿਵਾਸੀਆਂ' ਨੂੰ 'ਵਣਵਾਸੀ' ਕਹਿਣਾ ਅਪਮਾਨਜਨਕ : ਸ਼ਰਦ ਪਵਾਰ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ

Monday, Mar 13, 2023 - 05:26 AM (IST)

ਨੈਸ਼ਨਲ ਡੈਸਕ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 'ਆਦੀਵਾਸੀਆਂ' ਨੂੰ 'ਵਣਵਾਸੀ' ਕਹਿਣਾ ਅਪਮਾਨਜਨਕ ਹੈ ਅਤੇ ਜੋ ਲੋਕ ਇਸ ਸ਼ਬਦ ਦੀ ਵਰਤੋਂ ਕਰਦੇ ਹਨ, ਉਹ ਆਪਣੀ ਅਗਿਆਨਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਇਹ ਗੱਲ ਐਤਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਕਹੀ। ਕਿਸੇ ਦਾ ਨਾਂ ਲਏ ਬਿਨਾਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, “ਕੁਝ ਲੋਕ ਆਦਿਵਾਸੀਆਂ ਨੂੰ ਜੰਗਲਾਂ 'ਚ ਰਹਿਣ ਵਾਲਿਆਂ ਵਾਂਗ ‘ਵਣਵਾਸੀ’ ਕਹਿਣਾ ਪਸੰਦ ਕਰਦੇ ਹਨ। ਇਹ ਕੋਈ ਅਤਿਕਥਨੀ ਨਹੀਂ ਹੋਵੇਗੀ ਜੇ ਮੈਂ ਕਹਾਂ ਕਿ ਆਦਿਵਾਸੀਆਂ ਨੂੰ ਜੰਗਲਾਂ ਦੇ ਵਾਸੀ ਕਹਿਣਾ ਅਪਮਾਨ ਹੈ। ਉਹ ਆਦਿਵਾਸੀ ਹਨ।"

ਇਹ ਵੀ ਪੜ੍ਹੋ : ਅਜਬ-ਗਜ਼ਬ : ਪਤੀ ਨੇ ਬਣਵਾਇਆ ਪਤਨੀ ਦਾ ਟੈਟੂ, ਆਪਣਾ ਹੀ ਚਿਹਰਾ ਵੇਖ ਭੜਕੀ ਔਰਤ

ਪਵਾਰ ਨੇ ਕਿਹਾ, “ਉਹ ਪਾਣੀ, ਜੰਗਲ ਅਤੇ ਜ਼ਮੀਨ ਦੇ ਅਸਲ ਮਾਲਕ ਹਨ, ਜੋ ਲੋਕ ਅਜਿਹੇ ਸ਼ਬਦਾਂ (ਵਣਵਾਸੀ) ਵਰਤਦੇ ਹਨ, ਉਹ ਆਦਿਵਾਸੀਆਂ ਪ੍ਰਤੀ ਆਪਣੀ ਅਣਦੇਖੀ ਦੇ ਨਾਲ-ਨਾਲ ਇਸ ਦੇਸ਼ ਵਿੱਚ ਜੰਗਲਾਂ ਦੀ ਸੰਭਾਲ ਦੇ ਯਤਨਾਂ ਪ੍ਰਤੀ ਉਨ੍ਹਾਂ ਦੀ ਅਗਿਆਨਤਾ ਨੂੰ ਦਰਸਾਉਂਦੇ ਹਨ। ਇਸ (ਜੰਗਲਾਂ ਦੀ ਸੰਭਾਲ) ਦਾ ਸਿਹਰਾ ਉਨ੍ਹਾਂ (ਆਦਿਵਾਸੀਆਂ) ਨੂੰ ਜਾਂਦਾ ਹੈ। ਪਵਾਰ ਦੀ ਅਗਵਾਈ ਵਾਲੇ ਸੰਗਠਨ 'ਯਸ਼ਵੰਤਰਾਓ ਚਵਾਨ ਪ੍ਰਤੀਸ਼ਥਾਨ' ਨੇ ਐਤਵਾਰ ਨੂੰ ਆਪਣਾ ਆਦਿਵਾਸੀ ਕਲਿਆਣ ਕੇਂਦਰ ਲਾਂਚ ਕੀਤਾ।

ਇਹ ਵੀ ਪੜ੍ਹੋ : ਆਲ ਇੰਡੀਆ ਗੁਰਦੁਆਰਾ ਐਕਟ ਦੇ ਹੱਕ 'ਚ ਆਏ ਲਾਲਪੁਰਾ, ਅਜਨਾਲਾ ਹਿੰਸਾ ਨੂੰ ਲੈ ਕੇ ਆਖੀ ਇਹ ਗੱਲ

ਰਾਹੁਲ ਗਾਂਧੀ ਨੇ ਮੁਆਫੀ ਮੰਗਣ ਲਈ ਕਿਹਾ ਸੀ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਦਿਵਾਸੀਆਂ ਲਈ 'ਅਪਮਾਨਜਨਕ' ਸ਼ਬਦ 'ਵਣਵਾਸੀ' ਦੀ ਵਰਤੋਂ ਕਰ ਰਹੇ ਹਨ। ਪਿਛਲੇ ਸਾਲ ਨਵੰਬਰ 'ਚ ਮੱਧ ਪ੍ਰਦੇਸ਼ 'ਚ ਇਕ ਰੈਲੀ ਦੌਰਾਨ ਗਾਂਧੀ ਨੇ ਕਿਹਾ ਸੀ ਕਿ ਭਾਜਪਾ ਨੂੰ ਆਦਿਵਾਸੀਆਂ ਨੂੰ 'ਵਣਵਾਸੀ' ਕਹਿ ਕੇ ਅਪਮਾਨਿਤ ਕਰਨ ਲਈ ਹੱਥ ਜੋੜ ਕੇ ਮੁਆਫੀ ਮੰਗਣੀ ਚਾਹੀਦੀ ਹੈ। ਰਾਸ਼ਟਰੀ ਸਵੈਮ ਸੇਵਕ ਸੰਘ 'ਵਣਵਾਸੀ ਕਲਿਆਣ ਆਸ਼ਰਮ' ਨਾਂ ਦੇ ਸੰਗਠਨ ਦਾ ਸਮਰਥਨ ਕਰਦਾ ਹੈ, ਜੋ ਆਦਿਵਾਸੀਆਂ ਦੀ ਭਲਾਈ ਲਈ ਕੰਮ ਕਰਦਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News