ਕਾਰੋਬਾਰੀ ਨੇ ਪਤਨੀ ਤੇ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਿਆ, ਫਿਰ ਫੋਨ ''ਤੇ ਲਗਾ ਦਿੱਤਾ ਸਟੇਟਸ

Tuesday, Nov 12, 2024 - 12:11 PM (IST)

ਕਾਰੋਬਾਰੀ ਨੇ ਪਤਨੀ ਤੇ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਿਆ, ਫਿਰ ਫੋਨ ''ਤੇ ਲਗਾ ਦਿੱਤਾ ਸਟੇਟਸ

ਨੈਸ਼ਨਲ ਡੈਸਕ- ਇਕ ਕਾਰੋਬਾਰੀ ਨੇ ਸੋਮਵਾਰ ਨੂੰ ਆਪਣੀ ਪਤਨੀ, 2 ਧੀਆਂ ਅਤੇ ਇਕ ਬੇਟੇ ਨੂੰ ਜ਼ਹਿਰੀਲਾ ਪਦਾਰਥ ਖੁਆ ਕੇ ਮਾਰ ਦਿੱਤਾ ਅਤੇ ਖ਼ੁਦ ਟਰੇਨ ਅੱਗੇ ਛਾਲ ਮਾਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਸੀਨੀਅਰ ਪੁਲਸ ਸੁਪਰਡੈਂਟ ਸੰਜੇ ਕੁਮਾਰ ਨੇ ਸੋਮਵਾਰ ਦੇਰ ਰਾਤ ਦੱਸਿਆ ਕਿ ਚਾਰ ਮੰਜ਼ਿਲਾ ਇਕ ਮਕਾਨ 'ਚ ਚਾਰ ਭਰਾ ਆਪਣੇ-ਆਪਣੇ ਪਰਿਵਾਰ ਨਾਲ ਇਕ-ਇਕ ਮੰਜ਼ਿਲ 'ਤੇ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਜੌਹਰੀ (ਗਹਿਣਾ ਵਪਾਰੀ) ਮੁਕੇਸ਼ ਵਰਮਾ ਦੀ ਪਤਨੀ ਰੇਖਾ (40), ਉਸ ਦੀਆਂ 2 ਧੀਆਂ ਭਵਿਆ (22), ਕਾਵਿਆ (17) ਅਤੇ ਬੇਟੇ ਅਭਿਸ਼ਟ (12) ਦੀਆਂ ਲਾਸ਼ਾਂ ਵੱਖ-ਵੱਖ ਕਮਰਿਆਂ 'ਚ ਪਈਆਂ ਮਿਲੀਆਂ। 

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਉਨ੍ਹਾਂ ਦੱਸਿਆ ਕਿ ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਸੋਮਵਾਰ ਸ਼ਾਮ ਮੁਕੇਸ਼ ਵਰਮਾ ਨੇ ਆਪਣੀ ਪਤਨੀ ਅਤੇ ਬੱਚਿਆਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਆਪਣੇ ਮੋਬਾਇਲ ਫੋਨ ਦੇ ਸਟੇਟਸ 'ਤੇ ਅਪਲੋਡ ਕੀਤੀਆਂ। ਸੀਨੀਅਰ ਪੁਲਸ ਸੁਪਰਡੈਂਟ ਅਨੁਸਾਰ ਸਟੇਟਸ ਦੇਖਣ ਤੋਂ ਬਾਅਦ ਘਰ 'ਚ ਰਹਿ ਰਹੇ ਭਰਾਵਾਂ ਨੇ ਕਮਰਿਆਂ ਦੀ ਜਾਂਚ ਕੀਤੀ ਤਾਂ ਉੱਥੇ ਲਾਸ਼ਾਂ ਦੇਖ ਕੇ ਸਾਰੇ ਹੈਰਾਨ ਰਹਿ ਗਏ। ਮੁਕੇਸ਼ ਵਰਮਾ ਘਰ ਨਹੀਂ ਸੀ ਪਰ ਉਹ ਖ਼ੁਦਕੁਸ਼ੀ ਕਰ ਲਈ ਇਟਾਵਾ ਰੇਲਵੇ ਸਟੇਸ਼ਨ 'ਤੇ ਸੀ। ਕੁਮਾਰ ਨੇ ਦੱਸਿਆ ਕਿ ਮੁਕੇਸ਼ ਵਰਮਾ ਨੂੰ ਮਰੂਧਰ ਐਕਸਪ੍ਰੈੱਸ ਅੱਗੇ ਛਾਲ ਮਾਰਦਾ ਦੇਖ ਲੋਕਾਂ ਨੇ ਰੌਲਾ ਪਾਇਆ। ਟਰੇਨ  ਰੁਕਣ ਤੋਂ ਬਾਅਦ ਪਲੇਟਫਾਰਮ 'ਤੇ ਮੌਜੂਦ ਆਰਪੀਐੱਫ ਦੇ ਜਵਾਨਾਂ ਨੇ ਉਸ ਨੂੰ ਬਚਾਇਆ। ਮੁਕੇਸ਼ ਵਰਮਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਐੱਸਐੱਸਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News