ਕੋਟਾ ''ਚ ਫਸੇ ਹਰਿਆਣਾ ਦੇ ਵਿਦਿਆਰਥੀਆਂ ਲਈ ਸੂਬਾ ਸਰਕਾਰ ਨੇ ਕੀਤਾ ਵੱਡਾ ਫੈਸਲਾ

Friday, Apr 24, 2020 - 07:33 PM (IST)

ਰੇਵਾੜੀ-ਹਰਿਆਣਾ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਰਾਜਸਥਾਨ ਦੇ ਕੋਟਾ 'ਚ ਕੋਚਿੰਗ ਦੇ ਲਈ ਹਰਿਆਣਾ ਦੇ 858 ਵਿਦਿਆਰਥੀਆਂ ਨੂੰ ਲਿਆਉਣ ਲਈ ਰੋਡਵੇਜ ਬੱਸਾਂ ਭੇਜਣ ਦਾ ਫੈਸਲਾ ਕੀਤਾ ਹੈ। ਰੇਵਾੜੀ ਅਤੇ ਨਾਰਨੌਲ ਡਿਪੂ ਤੋਂ ਹਰਿਆਣਾ ਰੋਡਵੇਜ ਦੀ ਬੱਸਾਂ ਰਵਾਨਾ ਕੀਤੀਆਂ ਗਈਆਂ ਹਨ।

ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਦੱਸਿਆ ਹੈ ਕਿ 858 ਵਿਦਿਆਰਥੀਆਂ ਨੂੰ ਲਿਆਉਣ ਲਈ 31 ਬੱਸਾਂ ਰਵਾਨਾ ਕੀਤੀਆਂ ਜਾ ਚੁੱਕੀਆਂ ਹਨ। ਕੋਟਾ ਕੋਚਿੰਗ ਦਾ ਹੱਬ ਹੈ। ਇਹ ਸੂਬਾ ਦੇ ਬਹੁਤ ਸਾਰੇ ਵਿਦਿਆਰਥੀ ਕੋਚਿੰਗ ਲੈਣ ਜਾਂਦੇ ਹਨ। ਸਰਕਾਰ ਨੇ ਇਨ੍ਹਾਂ ਨੂੰ ਘਰ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਰੋਡਵੇਜ ਨੇ ਰੇਵਾੜੀ ਡਿਪੂ ਤੋਂ 16 ਅਤੇ ਨਾਰਨੌਲ ਡਿਪੂ ਤੋਂ 15 ਬੱਸਾਂ ਨੂੰ ਕੋਟਾ ਲਈ ਰਵਾਨਾ ਕੀਤਾ ਗਿਆ ਹੈ। 

ਕੁਝ ਬੱਸਾਂ ਨੂੰ ਰਿਜ਼ਰਵਡ ਵੀ ਰੱਖਿਆ ਗਿਆ ਹੈ। ਜੇਕਰ ਜਰੂਰਤ ਪਈ ਤਾਂ ਅੱਜ ਭਾਵ ਸ਼ੁੱਕਰਵਾਰ ਨੂੰ ਹੋਰ ਬੱਸਾਂ ਵੀ ਰਵਾਨਾ ਕੀਤੀਆਂ ਜਾ ਸਕਦੀਆਂ ਹਨ। ਬੱਸਾਂ ਅੱਜ ਉੱਥੋਂ ਵਾਪਸ ਆਉਣਗੀਆਂ। ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਛੱਡਿਆਂ ਜਾਵੇਗਾ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਇਸ ਸਬੰਧ 'ਚ ਰਾਜਸਥਾਨ ਸਰਕਾਰ ਨਾਲ ਗੱਲ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ।

ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਕੋਟਾ 'ਚ ਫਸੇ ਵਿਦਿਆਰਥੀਆਂ ਨੂੰ ਲਿਆਉਣ ਲਈ ਪਹਿਲ ਉੱਤਰ ਪ੍ਰਦੇਸ਼ ਸਰਕਾਰ ਨੇ ਕੀਤੀ ਸੀ। ਪਿਛਲੇ ਹਫਤੇ 4000 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਯੂ.ਪੀ. ਦੀ ਰੋਡਵੇਜ ਬੱਸਾਂ ਨੇ ਕੋਟਾ ਤੋਂ ਕੱਢ ਕੇ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਸੀ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਵੀ ਆਪਣੇ ਇੱਥੇ ਫਸੇ ਵਿਦਿਆਰਥੀਆਂ ਨੂੰ ਲੈ ਆਈ ਹੈ।


Iqbalkaur

Content Editor

Related News