ਬੱਸ ਚਲਾਉਂਦੇ ਸਮੇਂ ਮੋਬਾਇਲ ''ਤੇ Cricket ਦੇਖ ਰਿਹਾ ਸੀ ਡਰਾਈਵਰ, ਹੋਈ ਵੱਡੀ ਕਾਰਵਾਈ
Monday, Mar 24, 2025 - 10:23 AM (IST)

ਮੁੰਬਈ- ਮਹਾਰਾਸ਼ਟਰ ਰਾਜ ਸੜਕ ਟਰਾਂਸਪੋਰਟ ਨਿਗਮ (ਐੱਮਐੱਸਆਰਟੀਸੀ) ਨੇ ਗੱਡੀ ਚਲਾਉਂਦੇ ਸਮੇਂ ਆਪਣੇ ਮੋਬਾਇਲ 'ਤੇ ਕ੍ਰਿਕਟ ਮੈਚ ਦੇਖਣ ਵਾਲੇ ਇਕ ਬੱਸ ਡਰਾਈਵਰ ਨੂੰ ਐਤਵਾਰ ਨੂੰ ਬਰਖ਼ਾਸਤ ਕਰ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਟਰਾਂਸਪੋਰਟ ਅਧਿਕਾਰੀ ਨੇ ਰਾਜ ਦੇ ਟਰਾਂਸਪੋਰਟ ਮੰਤਰੀ ਪ੍ਰਤਾਪ ਸਰਨਾਈਕ ਦੇ ਨਿਰਦੇਸ਼ 'ਤੇ ਇਹ ਕਾਰਵਾਈ ਕੀਤੀ, ਜਦੋਂ ਇਕ ਯਾਤਰੀ ਨੇ ਉਨ੍ਹਾਂ ਨੂੰ ਡਰਾਈਵਰ ਦਾ ਵੀਡੀਓ ਭੇਜਿਆ। ਉਨ੍ਹਾਂ ਦੱਸਿਆ ਕਿ ਇਹ ਘਟਨਾ 22 ਮਾਰਚ ਨੂੰ ਮੁੰਬਈ-ਪੁਣੇ ਮਾਰਗ 'ਤੇ ਈ-ਸ਼ਿਵਨੇਰੀ ਬੱਸ ਦੀ ਹੈ। ਬੱਸ 'ਚ ਸਵਾਰ ਇਕ ਯਾਤਰੀ ਨੇ ਡਰਾਈਵਰ ਦਾ ਆਪਣੇ ਮੋਬਾਇਲ 'ਤੇ ਕ੍ਰਿਕਟ ਮੈਚ ਦੇਖਦੇ ਹੋਏ ਵੀਡੀਓ ਰਿਕਾਰਡ ਕਰ ਲਿਆ ਅਤੇ ਉਹ ਕਲਿੱਪ ਟਰਾਂਸਪੋਰਟ ਮੰਤਰੀ ਨੂੰ ਭੇਜ ਦਿੱਤੀ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਨਰਸ ਦੀ ਅਸ਼ਲੀਲ ਵੀਡੀਓ
ਯਾਤਰੀ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤਾ ਅਤੇ ਮੰਤਰੀਆਂ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਟੈਗ ਕੀਤਾ। ਸਰਨਾਈਕ ਨੇ ਤੁਰੰਤ ਐੱਮਐੱਸਆਰਟੀਸੀ ਦੇ ਸੀਨੀਅਰ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ। ਨਿਰਦੇਸ਼ ਤੋਂ ਬਾਅਦ ਸਥਾਨਕ ਅਧਿਕਾਰੀਆਂ ਨੇ ਇਕ ਨਿੱਜੀ ਬੱਸ ਸੰਚਾਲਕ ਵਲੋਂ ਨਿਯੁਕਤ ਡਰਾਈਵਰ ਨੂੰ ਯਾਤਰੀਆਂ ਦੀ ਸੁਰੱਖਿਆ ਖ਼ਤਰੇ 'ਚ ਪਾਉਣ ਦੇ ਦੋਸ਼ 'ਚ ਬਰਖ਼ਾਸਤ ਕਰ ਦਿੱਤਾ ਅਤੇ ਸੇਵਾ ਲਈ ਜ਼ਿੰਮੇਵਾਰ ਨਿੱਜੀ ਕੰਪਨੀ 'ਤੇ 5 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ। ਸਰਨਾਈਕ ਨੇ ਕਿਹਾ,''ਈ-ਸ਼ਿਵਨੇਰੀ ਮੁੰਬਈ-ਪੁਣੇ ਮਾਰਗ 'ਤੇ ਇਕ ਮੁੱਖ ਸੇਵਾ ਹੈ। ਇਸ ਬੱਸ 'ਤੇ ਕਈ ਲੋਕ ਯਾਤਰਾ ਕਰਦੇ ਹਨ। ਇਹ ਸੇਵਾ ਹਾਦਸਾ-ਮੁਕਤ ਹੋਣ ਲਈ ਜਾਣੀ ਜਾਂਦੀ ਹੈ। ਉਨ੍ਹਾਂ ਡਰਾਈਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਾ ਜ਼ਰੂਰੀ ਹੈ, ਜੋ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹਨ ਅਤੇ ਯਾਤਰੀਆਂ ਦੀ ਜਾਨ ਖ਼ਤਰੇ 'ਚ ਪਾਉਂਦੇ ਹਨ।''
ਇਹ ਵੀ ਪੜ੍ਹੋ : 9 ਔਰਤਾਂ ਦਾ ਇਕਲੌਤਾ ਪਤੀ, ਪਹਿਲਾਂ ਲਵ ਮੈਰਿਜ ਤੇ ਫਿਰ...
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8