AP ; ਚੱਲਦੀ ਬੱਸ ''ਚ ਲੱਗ ਗਈ ਅੱਗ ! ਵਾਲ-ਵਾਲ ਬਚੀ ਯਾਤਰੀਆਂ ਦੀ ਜਾਨ
Sunday, Sep 20, 2026 - 02:52 PM (IST)
ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਸ਼੍ਰੀਕਾਕੁਲਮ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਪਲਾਸਾ ਜਾ ਰਹੀ ਇਕ ਪ੍ਰਾਈਵੇਟ ਬੱਸ 'ਚ ਅਚਾਨਕ ਅੱਗ ਲੱਗ ਗਈ। ਹਾਲਾਂਕਿ ਬੱਸ ਵਿਚ ਸਵਾਰ ਸਾਰੇ 7 ਵਿਅਕਤੀ ਵਾਲ-ਵਾਲ ਬਚ ਗਏ।
ਸ਼੍ਰੀਕਾਕੁਲਮ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਕੇ. ਵੀ. ਮਹੇਸ਼ਵਰ ਰੈੱਡੀ ਨੇ ਦੱਸਿਆ ਕਿ ਤੇਲੰਗਾਨਾ ਦੇ ਕੋਠਾਗੁਡੇਮ ਤੋਂ ਰਵਾਨਾ ਹੋਈ ਇਹ ਬੱਸ ਨਰਸੰਨਾਪੇਟਾ ਪਿੰਡ ਵਿਚ ਸਵੇਰੇ ਲੱਗਭਗ 9.30 ਵਜੇ ਅੱਗ ਦੀ ਲਪੇਟ ਵਿਚ ਆ ਗਈ।
