ਚਮਤਕਾਰ! ਕੇਰਲਮ ’ਚ ਪਹਾੜੀ ਤੋਂ 800 ਫੁੱਟ ਹੇਠਾਂ ਝੀਲ ’ਚ ਡਿੱਗਿਆ ਡਾਕਟਰ, ਇੰਝ ਬਚੀ ਜਾਨ

Wednesday, Oct 21, 2026 - 07:37 AM (IST)

ਚਮਤਕਾਰ! ਕੇਰਲਮ ’ਚ ਪਹਾੜੀ ਤੋਂ 800 ਫੁੱਟ ਹੇਠਾਂ ਝੀਲ ’ਚ ਡਿੱਗਿਆ ਡਾਕਟਰ, ਇੰਝ ਬਚੀ ਜਾਨ

ਇਡੁੱਕੀ (ਏਜੰਸੀ) : ਕੇਰਲਮ ਵਿਚ ਇਡੁੱਕੀ ਦੇ ਵਾਗਾਮੋਨ ਵਿਚ ਇਕ ਪੁਲ ਨੇੜੇ ਪਹਾੜੀ ਰਸਤੇ ਨੂੰ ਪਾਰ ਕਰਦੇ ਸਮੇਂ ਕਰੀਬ 800 ਫੁੱਟ ਹੇਠਾਂ ਝੀਲ ਵਿਚ ਡਿੱਗੇ ਸੈਲਾਨੀ ਨੂੰ ਫਾਇਰ ਅਤੇ ਬਚਾਅ ਸੇਵਾ ਦੇ ਕਰਮਚਾਰੀਆਂ ਨੇ ਬਚਾ ਲਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਦੀ ਪਛਾਣ ਉੱਤਰ ਪ੍ਰਦੇਸ਼ ਦੇ ਨਿਵਾਸੀ ਸੁਖੀਆ ਜੈਨ ਵਜੋਂ ਹੋਈ ਹੈ ਅਤੇ ਉਹ ਪੇਸ਼ੇ ਤੋਂ ਡਾਕਟਰ ਹੈ।

ਇਹ ਵੀ ਪੜ੍ਹੋ : 'ਦੇਸ਼ ਦੇ ਦੁਸ਼ਮਣਾਂ ਨਾਲ ਮਿਲ ਕੇ ਲੜਨਾ ਹੋਵੇਗਾ', ਦਿੱਲੀ 'ਚ ਦੁਸਹਿਰਾ ਸਮਾਗਮ 'ਚ ਬੋਲੇ PM ਮੋਦੀ

ਪੀਰਮੇਡ ਫਾਇਰ ਅਤੇ ਬਚਾਅ ਸੇਵਾ ਦੀ ਇਕ ਟੀਮ ਮੌਕੇ ’ਤੇ ਪਹੁੰਚੀ ਅਤੇ ਔਖੇ ਪਹਾੜੀ ਇਲਾਕੇ ’ਚ ਫਸੇ ਸੈਲਾਨੀ ਨੂੰ ਸੁਰੱਖਿਅਤ ਬਾਹਰ ਕੱਢਿਆ। ਅਧਿਕਾਰੀ ਨੇ ਦੱਸਿਆ ਕਿ ਪੁਲ ਨੇੜੇ ਪਹਾੜੀ ਰਸਤੇ ਨੂੰ ਪਾਰ ਕਰਦੇ ਸਮੇਂ ਉਨ੍ਹਾਂ ਦਾ ਪੈਰ ਫਿਸਲ ਗਿਆ ਅਤੇ ਉਹ ਹੇਠਾਂ ਡਿੱਗ ਗਏ। ਉਨ੍ਹਾਂ ਦੇ ਪੈਰ ਦੀ ਹੱਡੀ ਟੁੱਟ ਗਈ ਹੈ। ਤੁਰਨ ’ਚ ਅਸਮਰੱਥ ਹੋਣ ਕਰ ਕੇ ਸਾਡੀ ਟੀਮ ਉਨ੍ਹਾਂ ਨੂੰ 800 ਫੁੱਟ ਡੂੰਘੀ ਜਗ੍ਹਾ ਤੋਂ ਉੱਪਰ ਲੈ ਕੇ ਆਈ। ਇਸ ਤੋਂ ਬਾਅਦ ਉਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News