ਰਿਟਾਇਰ ਹੋਏ ਏਅਰ ਮਾਰਸ਼ਲ AP ਸਿੰਘ ! ਹੁਣ ਆਸ਼ੂਤੋਸ਼ ਦੀਕਸ਼ਿਤ ਸੰਭਾਲਣਗੇ ਭਾਰਤੀ ਏਅਰ ਫੋਰਸ ਦੀ ਕਮਾਨ

Sunday, Nov 01, 2026 - 11:36 AM (IST)

ਰਿਟਾਇਰ ਹੋਏ ਏਅਰ ਮਾਰਸ਼ਲ AP ਸਿੰਘ ! ਹੁਣ ਆਸ਼ੂਤੋਸ਼ ਦੀਕਸ਼ਿਤ ਸੰਭਾਲਣਗੇ ਭਾਰਤੀ ਏਅਰ ਫੋਰਸ ਦੀ ਕਮਾਨ

ਨਵੀਂ ਦਿੱਲੀ- ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਸ਼ਨੀਵਾਰ ਨੂੰ ਭਾਰਤੀ ਹਵਾਈ ਫੌਜ ਦੇ ਨਵੇਂ ਮੁਖੀ ਵਜੋਂ ਕਾਰਜਭਾਰ ਸੰਭਾਲ ਲਿਆ। ਦੀਕਸ਼ਿਤ ਨੂੰ 20 ਤੋਂ ਵੱਧ ਕਿਸਮਾਂ ਦੇ ਜਹਾਜ਼ਾਂ ’ਤੇ 3500 ਘੰਟਿਆਂ ਤੋਂ ਜ਼ਿਆਦਾ ਉਡਾਣ ਭਰਨ ਦਾ ਤਜਰਬਾ ਹੈ ਅਤੇ ਉਹ ਇਕ ਕੁਸ਼ਲ ਲੜਾਕੂ ਜਹਾਜ਼ ਦੇ ਪਾਇਲਟ ਹਨ।

ਉਨ੍ਹਾਂ ਨੇ ਏਅਰ ਚੀਫ਼ ਮਾਰਸ਼ਲ ਏ. ਪੀ. ਸਿੰਘ ਦੀ ਜਗ੍ਹਾ ਲਈ, ਜੋ 43 ਸਾਲਾਂ ਦੇ ਸ਼ਾਨਦਾਰ ਕਰੀਅਰ ਤੋਂ ਬਾਅਦ ਸੇਵਾਮੁਕਤ ਹੋ ਗਏ। ਰਣਨੀਤਕ ਯੋਜਨਾਬੰਦੀ ਲਈ ਜਾਣੇ ਜਾਂਦੇ ਅਤੇ ‘ਆਪ੍ਰੇਸ਼ਨ ਸਿੰਧੂਰ’ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਏਅਰ ਚੀਫ਼ ਮਾਰਸ਼ਲ ਦੀਕਸ਼ਿਤ ਇਸ ਤੋਂ ਪਹਿਲਾਂ ਹਵਾਈ ਫੌਜ ਦੇ ਉਪ ਮੁਖੀ ਦੇ ਅਹੁਦੇ ’ਤੇ ਤਾਇਨਾਤ ਸਨ। 4 ਦਹਾਕਿਆਂ ਦੇ ਆਪਣੇ ਕਰੀਅਰ ਵਿਚ ਏਅਰ ਚੀਫ਼ ਮਾਰਸ਼ਲ ਦੀਕਸ਼ਿਤ ਨੇ ਕਮਾਨ, ਸਟਾਫ਼ ਅਤੇ ਸਿਖਲਾਈ ਨਾਲ ਜੁੜੇ ਕਈ ਅਹੁਦਿਆਂ ’ਤੇ ਸੇਵਾਵਾਂ ਦਿੱਤੀਆਂ ਹਨ।


author

Harpreet SIngh

Content Editor

Related News