ਸਿੰਧੂ ਉਲਟਫੇਰ ਤੋਂ ਵਾਲ-ਵਾਲ ਬਚੀ, ਫ੍ਰੈਂਚ ਓਪਨ ਦੇ ਅਗਲੇ ਦੌਰ ’ਚ

Thursday, Oct 22, 2026 - 11:53 AM (IST)

ਸਿੰਧੂ ਉਲਟਫੇਰ ਤੋਂ ਵਾਲ-ਵਾਲ ਬਚੀ, ਫ੍ਰੈਂਚ ਓਪਨ ਦੇ ਅਗਲੇ ਦੌਰ ’ਚ

ਪੈਰਿਸ– 2 ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਫ੍ਰੈਂਚ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ’ਚ ਉਲਟਫੇਰ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਈ ਤੇ ਵਿਸ਼ਵ ਦੀ 26ਵੇਂ ਨੰਬਰ ਦੀ ਖਿਡਾਰਨ ਥਾਈਲੈਂਡ ਦੀ ਸੁਪਨਿਦਾ ਕੇਤੇਥੋਂਗ ਨੂੰ ਹਰਾ ਕੇ ਅਗਲੇ ਦੌਰ ’ਚ ਪਹੁੰਚ ਗਈ। ਸਾਬਕਾ ਵਿਸ਼ਵ ਚੈਂਪੀਅਨ ਤੇ ਵਿਸ਼ਵ ਦੀ ਨੰਬਰ ਇਕ ਖਿਡਾਰਨ ਰਹੀ ਸਿੰਧੂ ਨੇ ਇਕ ਘੰਟੇ ਤੋਂ ਵੱਧ ਚੱਲੇ ਮੁਕਾਬਲੇ ’ਚ 21-14, 8-21, 23-21 ਨਾਲ ਜਿੱਤ ਦਰਜ ਕੀਤੀ। ਇਕ ਹੋਰ ਮਹਿਲਾ ਸਿੰਗਲਜ਼ ਮੈਚ ’ਚ ਉੱਨਤੀ ਹੁੱਡਾ ਜਾਪਾਨ ਦੀ ਰੀਕੋ ਗੁੰਜੀ ਤੋਂ 18-21, 12-21, 17-21 ਨਾਲ ਹਾਰ ਕੇ ਬਾਹਰ ਹੋ ਗਈ।


author

Tarsem Singh

Content Editor

Related News