ਸੜਕ ’ਤੇ ਟੁੱਟ ਕੇ ਆਇਆ ‘ਪਹਾੜ’, ਵੇਖੋ ਕਿਵੇਂ ਜਾਨ ਬਚਾਉਣ ਲਈ ਬੱਸ ’ਚੋਂ ਦੌੜੇ ਲੋਕ

Saturday, Aug 21, 2021 - 05:44 PM (IST)

ਨੈਨੀਤਾਲ— ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਨੇ ਉੱਤਰਾਖੰਡ ’ਚ ਆਫ਼ਤ ਮਚਾਈ ਹੋਈ ਹੈ। ਥਾਂ-ਥਾਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉੱਤਰਾਖੰਡ ’ਚ ਯਾਤਰੀਆਂ ਨਾਲ ਭਰੀ ਇਕ ਬੱਸ ਉਸ ਸਮੇਂ ਵਾਲ-ਵਾਲ ਬਚ ਗਈ, ਜਦੋਂ ਸੜਕ ਕੰਢੇ ਇਕ ਪਹਾੜ ਦਾ ਮਲਬਾ ਖਿਸਕ ਕੇ ਡਿੱਗ ਪਿਆ। ਸਮਾਚਾਰ ਏਜੰਸੀ ਏ. ਐੱਨ. ਆਈ. ਵਲੋਂ ਟਵੀਟ ਕੀਤੇ ਗਏ ਇਕ ਵੀਡੀਓ ਵਿਚ ਪਹਾੜ ਡਿੱਗਣ ਮਗਰੋਂ ਉਸ ਦੇ ਮਲਬੇ ਤੋਂ ਬਚਣ ਲਈ ਇਕ ਬੱਸ ਸਹੀ ਸਮੇਂ ’ਤੇ ਰੁੱਕਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : 500 ਸਾਲ ਪੁਰਾਣੀ ਸੂਫ਼ੀ ਦਰਗਾਹ, ਦੇਸ਼ ਦੇ ਕੋਨੇ-ਕੋਨੇ ਤੋਂ ਹਰ ਧਰਮ ਦੇ ਲੋਕ ਝੁਕਾਉਂਦੇ ਨੇ ‘ਸੀਸ’

 

ਇਹ ਘਟਨਾ ਉੱਤਰਾਖੰਡ ਦੇ ਨੈਨੀਤਾਲ ਵਿਚ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ। ਚੰਗੀ ਗੱਲ ਇਹ ਰਹੀ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਜ਼ਮੀਨ ਖਿਸਕਣ ਦਾ ਕਾਰਨ ਖੇਤਰ ਵਿਚ ਮੋਹਲੇਧਾਰ ਮੀਂਹ ਸੀ। ਵੀਡੀਓ ਵਿਚ ਕੁਝ ਯਾਤਰੀਆਂ ਨੂੰ ਆਪਣਾ ਸਾਮਾਨ ਲੈ ਕੇ ਬੱਸ ’ਚੋਂ ਉਤਰਦੇ ਹੋਏ ਵਿਖਾਇਆ ਗਿਆ ਹੈ। ਬੱਸ ਡਰਾਈਵਰ ਵੀ ਸੁਰੱਖਿਅਤ ਦੂਰੀ ਤੱਕ ਪਹੁੰਚਣ ਲਈ ਬੱਸ ਨੂੰ ਪਿੱਛੇ ਵੱਲ ਲੈ ਜਾਂਦਾ ਹੈ। 

PunjabKesari

ਮਲਬਾ ਡਿੱਗਦਾ ਵੇਖ ਕੇ ਸਵਾਰੀਆਂ ਘਬਰਾ ਗਈਆਂ। ਕੁਝ ਯਾਤਰੀ ਆਪਣੀ ਜਾਨ ਬਚਾਉਣ ਲਈ ਖਿੜਕੀਆਂ ’ਚੋਂ ਹੀ ਛਾਲਾਂ ਮਾਰ ਕੇ ਦੌੜਨ ਲੱਗੇ। ਜ਼ਮੀਨ ਖਿਸਕਣ ਦੇ ਖ਼ਤਰੇ ਨੂੰ ਵੇਖਦੇ ਹੋਏ ਸੜਕ ’ਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਰੋਕ ਦਿੱਤੀ ਗਈ ਹੈ। ਭਾਰੀ ਵਾਹਨਾਂ ਨੂੰ ਲੰਘਣ ’ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗਾ ਦਿੱਤੀ ਗਈ ਹੈ। ਬੇਹੱਦ ਜ਼ਰੂਰੀ ਸੇਵਾਵਾਂ ਨੂੰ ਨੈਨੀਤਾਲ ਜ਼ਰੀਏ ਕਮਾਊਂ ਦੇ ਬਾਕੀ ਜ਼ਿਲ੍ਹਿਆਂ ਤੋਂ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : 2025 ਤੱਕ ਪੂਰੇ ਦੇਸ਼ ’ਚ ਲੱਗਣਗੇ ‘ਪ੍ਰੀਪੇਡ ਸਮਾਰਟ ਮੀਟਰ’, ਬਦਲ ਜਾਵੇਗਾ ਬਿਜਲੀ ਬਿੱਲ ਦੇ ਭੁਗਤਾਨ ਦਾ ਤਰੀਕਾ

PunjabKesari

ਇਹ ਵੀ ਪੜ੍ਹੋ : ਕਾਬੁਲ ਤੋਂ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਨੇ ਭਰੀ ਉੱਡਾਣ, ‘ਮੌਤ ਦੇ ਮੂੰਹ’ ’ਚੋਂ ਸੁਰੱਖਿਅਤ ਵਾਪਸ ਆ ਰਹੇ 85 ਭਾਰਤੀ


Tanu

Content Editor

Related News