ਬੁਰਾੜੀ ਕੇਸ: ਪੋਸਟਮਾਰਟਮ ਰਿਪੋਰਟ ਤੋਂ ਸਾਹਮਣੇ ਆਈ ਸੱਚਾਈ, ਇਸ ਤਰ੍ਹਾਂ ਹੋਈ ਸੀ ਨਾਰਾਇਣੀ ਦੇਵੀ ਦੀ ਮੌਤ
Thursday, Jul 12, 2018 - 06:11 PM (IST)

ਨਵੀਂ ਦਿੱਲੀ— ਦਿੱਲੀ ਦੇ ਬੁਰਾੜੀ 'ਚ ਹੋਏ 11 ਲੋਕਾਂ ਦੀ ਮੌਤ ਦੇ ਮਾਮਲੇ 'ਚ 11 ਵੀਂ ਪੋਸਟਮਾਰਟਮ ਰਿਪੋਰਟ ਵੀ ਆ ਗਈ ਹੈ। ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਨਾਰਾਇਣੀ ਦੇਵੀ ਦੀ ਮੌਤ ਲਟਕਣ ਨਾਲ ਹੋਈ ਹੈ। ਇਸ ਤੋਂ ਪਹਿਲਾਂ 11 ਮੈਂਬਰਾਂ ਦੀ ਮੌਤ ਦੇ ਮਾਮਲੇ 'ਚ 10 ਮੈਂਬਰਾਂ ਦੀਆਂ ਪੋਸਟਮਾਰਟਮ ਰਿਪੋਰਟਾਂ ਆਈਆਂ ਸਨ। ਰਿਪੋਰਟ ਮੁਤਾਬਕ ਸੰਤ ਨਗਰ 'ਚ ਰਹਿਣ ਵਾਲੇ ਭਾਟੀਆ ਪਰਿਵਾਰ ਦੇ 10 ਮੈਂਬਰਾਂ ਦੀ ਮੌਤ ਫਾਂਸੀ 'ਤੇ ਲਟਕਣ ਨਾਲ ਹੋਈ ਸੀ। ਉਨ੍ਹਾਂ ਦੇ ਸਰੀਰ 'ਤੇ ਜ਼ਖਮ ਜਾਂ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਹੈ।
ਇਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਦੀ ਖਬਰ ਮਿਲਣ 'ਤੇ ਇਲਾਕੇ 'ਚ ਭਗਦੜ ਮਚ ਗਈ। ਪੁਲਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਪਰ ਘਰ 'ਚ ਮਿਲੇ ਦੋ ਰਜਿਸਟਰ ਨੂੰ ਲੈ ਕੇ ਪੁਲਸ ਦੀ ਜਾਂਚ ਤੰਤਰ-ਮੰਤਰ ਵੱਲ ਇਸ਼ਾਰਾ ਕਰ ਰਹੀ ਹੈ। ਘਰ ਦੇ ਅੰਦਰ ਬਣੇ ਇਕ ਛੋਟੇ ਜਿਹੇ ਮੰਦਰ ਤੋਂ ਦੋ ਰਜਿਸਟਰ ਵੀ ਮਿਲੇ ਹਨ, ਜਿਸ 'ਚ ਮੁਕਤੀ ਨੂੰ ਲੈ ਕੇ ਲਿਖਿਆ ਗਿਆ ਹੈ।