ਬੁਰਾੜੀ ਮਾਮਲਾ: ਰਿਸ਼ਤੇਦਾਰ ਨੇ ਦੱਸਿਆ, ਦੀਵਾਰ ''ਤੇ ਕਿਉਂ ਲਗਾਏ ਗਏ ਸਨ 11 ਪਾਈਪ
Tuesday, Jul 03, 2018 - 03:47 PM (IST)
ਨਵੀਂ ਦਿੱਲੀ— ਬੁਰਾੜੀ ਮਾਮਲੇ 'ਚ ਲਗਾਤਾਰ ਨਵੀਆਂ-ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਪੁਲਸ ਨੇ ਸ਼ੱਕ ਜਤਾਇਆ ਹੈ ਕਿ ਨਾਰਾਇਣੀ ਦੇਵੀ ਦੇ ਛੋਟੇ ਬੇਟੇ ਲਲਿਤ ਨੇ ਸਭ ਲੋਕਾਂ ਨੂੰ ਲਟਕਾਇਆ ਹੈ ਅਤੇ ਇਹ ਪੂਰਾ ਮਾਮਲਾ ਤੰਤਰ-ਮੰਤਰ ਨਾਲ ਜੁੜਿਆ ਹੈ। ਘਰ ਤੋਂ ਬਰਾਮਦ ਡਾਇਰੀਆਂ ਅਤੇ ਰਜਿਸਟਰਾਂ ਤੋਂ ਅਜਿਹੇ ਹੀ ਸੰਕੇਤ ਮਿਲੇ ਹਨ। ਸੋਮਵਾਰ ਤੋਂ ਹੀ ਨੰਬਰ 11 ਤੋਂ ਵੀ ਇਨ੍ਹਾਂ 11 ਮੌਤਾਂ ਦਾ ਕਨੈਕਸ਼ਨ ਦੀ ਗੱਲ ਸਾਹਮਣੇ ਆਈ ਹੈ। ਘਰ 'ਚ 11 ਲਾਸ਼ਾਂ ਮਿਲੀਆਂ ਅਤੇ ਇਕ ਦੀਵਾਰ 'ਤੇ 11 ਪਾਈਪਾਂ, 11 ਖਿੜਕੀਆਂ, 11 ਐਂਗਲ ਆਦਿ ਸੰਯੋਗ ਜਾਂ ਕਿਸੇ ਪਲੈਨਿੰਗ ਦਾ ਹਿੱਸਾ ਸਨ। ਇਨ੍ਹਾਂ ਸਭ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਜਾਂਚ ਕੀਤੀ ਜਾ ਰਹੀ ਹੈ।
The family was religious. They were not involved in occult practices unlike media reports suggest.There is a conspiracy.The pipes were brought for a solar project & ventilation purpose: Sujata, relative of family,the 11 members of which were found dead in Delhi's Burari on Sunday pic.twitter.com/E40F4NTWD3
— ANI (@ANI) July 3, 2018
ਇਸ ਵਿਚਕਾਰ ਪਰਿਵਾਰ ਦੀ ਰਿਸ਼ਤੇਦਾਰ ਸੁਜਾਤਾ ਨੇ ਪਾਈਪਾਂ ਨਾਲ ਮੌਤਾਂ ਦਾ ਕਨੈਕਸ਼ਨ ਨੂੰ ਖਾਰਜ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਈਪ ਕਿਸੇ ਤੰਤਰ-ਮੰਤਰ ਜਾਂ ਕਾਲੇ ਜਾਦੂ ਕਾਰਨ ਨਹੀਂ ਲਗਾਏ ਗਏ ਸਨ ਸਗੋਂ ਪਾਈਪ ਸੋਲਰ ਪ੍ਰਾਜੈਕਟ ਦੇ ਕੰਮ ਲਈ ਲਗਾਏ ਗਏ ਸਨ। ਸੁਜਾਤਾ ਦਾ ਕਹਿਣਾ ਹੈ ਕਿ ਪਰਿਵਾਰ ਧਾਰਮਿਕ ਸੀ ਪਰ 'ਕਾਲਾ ਜਾਦੂ' ਵਰਗੇ ਕੰਮ ਨਹੀਂ ਕਰਦਾ ਸੀ। ਮੀਡੀਆ ਰਿਪੋਰਟ 'ਚ ਵਾਰ-ਵਾਰ ਦਿਖਾਇਆ ਜਾ ਰਿਹਾ ਹੈ।
ਘਰ ਦੀ ਬੇਟੀ ਪ੍ਰਿਯੰਕਾ ਦੇ ਮੰੰਗੇਤਰ ਨੇ ਵੀ ਕਿਹਾ ਕਿ ਪਰਿਵਾਰ ਬਹੁਤ ਸ਼ਾਂਤ ਸੀ ਅਤੇ ਪ੍ਰਿਯੰਕਾ ਤੰਤਰ-ਮੰਤਰ ਵਰਗੀਆਂ ਗੱਲਾਂ 'ਚ ਵਿਸ਼ਵਾਸ ਨਹੀਂ ਕਰਦੀ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਆਤਮ-ਹੱਤਿਆ ਦਾ ਕੋਈ ਇਰਾਦਾ ਹੁੰਦਾ ਤਾਂ ਮੰਗਣੀ ਕਿਉਂ ਕਰਦੀ ਅਤੇ ਵਿਆਹ ਦੀਆਂ ਤਿਆਰੀਆਂ ਕਿਉਂ ਕੀਤੀ ਜਾ ਰਹੀਆਂ ਹੁੰਦੀਆਂ।
They had placed an order for 20 rotis at 10:30pm, I went to deliver it at 10:45pm. Daughter took the order & asked her father to pay me. Everything was normal: Rishi, delivery boy who was the last person to see the 11-member-family which was found dead in Delhi's Burari on July 1 pic.twitter.com/fkmrE7VciI
— ANI (@ANI) July 3, 2018
ਘਟਨਾ ਦੀ ਰਾਤ ਤੋਂ ਪਹਿਲੇ ਘਰ 'ਚ ਰੋਟੀ ਡਿਲੀਵਰ ਕਰਨ ਵਾਲੇ ਵਿਅਕਤੀ ਰਿਸ਼ੀ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ ਰਾਤੀ 10.30 ਵਜੇ 20 ਰੋਟੀਆਂ ਦਾ ਆਰਡਰ ਦਿੱਤਾ ਸੀ। ਮੈਂ ਕਰੀਬ 10.45 ਵਜੇ ਡਿਲੀਵਰ ਕਰਨ ਗਿਆ। ਬੇਟੀ ਨੇ ਆਰਡਰ ਲਿਆ ਅਤੇ ਪਿਤਾ ਤੋਂ ਪੇਮੈਂਟ ਕਰਨ ਨੂੰ ਕਿਹਾ। ਸਭ ਕੁਝ ਬਿਲਕੁੱਲ ਸਮਾਨ ਸੀ। ਰਿਸ਼ੀ ਨੇ ਵੀ ਆਖ਼ਰੀ ਵਾਰ ਪਰਿਵਾਰ ਦੇ ਲੋਕਾਂ ਨੂੰ ਦੇਖਿਆ ਸੀ।
