ਜੰਮੂ-ਕਸ਼ਮੀਰ ਦੀਆਂ 5 ਸੀਟਾਂ ’ਤੇ ਬੰਪਰ ਵੋਟਿੰਗ ; 35 ਸਾਲ ਦਾ ਪੁਰਾਣਾ ਰਿਕਾਰਡ ਟੁੱਟਿਆ

05/26/2024 10:43:55 AM

ਜੰਮੂ/ਪੁੰਛ/ਮੇਂਢਰ/ਰਾਜੌਰੀ (ਸੰਜੀਵ, ਧਨੁਜ, ਵਿਨੋਦ, ਜ. ਬ.)- ਜੰਮੂ-ਕਸ਼ਮੀਰ ’ਚ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ’ਤੇ ਸ਼ਨੀਵਾਰ ਨੂੰ ਬੰਪਰ ਵੋਟਿੰਗ ਹੋਈ। ਧਾਰਾ 370 ਖਤਮ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ’ਚ ਪਹਿਲੀ ਵਾਰ ਹੋ ਰਹੀਆਂ ਲੋਕ ਸਭਾ ਚੋਣਾਂ ’ਚ ਸੂਬੇ ਦੀਆਂ ਸਾਰੀਆਂ 5 ਲੋਕ ਸਭਾ ਸੀਟਾਂ ਦੀ ਗੱਲ ਕਰੀਏ ਤਾਂ ਵੋਟਿੰਗ ਦਾ 35 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ। ਇਹ ਦਾਅਵਾ ਸੂਬੇ ਦੇ ਮੁੱਖ ਚੋਣ ਅਧਿਕਾਰੀ ਪਾਂਡੂਰੰਗ ਪੋਲੇ ਨੇ ਕੀਤਾ ਹੈ। 

ਪੋਲੇ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਦੀਆਂ 5 ਲੋਕ ਸਭਾ ਸੀਟਾਂ ’ਤੇ ਕਰੀਬ 58 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਪੋਲੇ ਨੇ ਸਾਫ਼-ਸੁਥਰੀ ਢੰਗ ਨਾਲ ਹੋਈ ਵੋਟਿੰਗ ਲਈ ਸੂਬੇ ਦੇ ਵੋਟਰਾਂ ਦੇ ਨਾਲ-ਨਾਲ ਚੋਣ ਡਿਊਟੀ ’ਤੇ ਲੱਗੇ ਕਰਮਚਾਰੀਆਂ ਅਤੇ ਸੁਰੱਖਿਆ ਫੋਰਸ ਦੇ ਜਵਾਨਾਂ ਦਾ ਵੀ ਧੰਨਵਾਦ ਕੀਤਾ ਹੈ। ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ’ਤੇ ਵੋਟਿੰਗ ਦੇ ਨਾਲ ਹੀ ਜੰਮੂ-ਕਸ਼ਮੀਰ ਦੀਆਂ ਸਾਰੀਆਂ 5 ਸੀਟਾਂ ’ਤੇ ਵੋਟਿੰਗ ਦੀ ਪ੍ਰਕਿਰਿਆ ਵੀ ਪੂਰੀ ਹੋ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News