ਬੁਲੰਦਸ਼ਹਿਰ : ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ''ਚ 6 ਲੋਕਾਂ ਦੀ ਮੌਤ, 7 ਜ਼ਖਮੀ

06/10/2018 10:38:43 AM

ਬੁਲੰਦਸ਼ਹਿਰ— ਉੱਤਰ ਪ੍ਰਦੇਸ਼ 'ਚ ਬੁਲੰਦਸ਼ਹਿਰ ਦੇ ਦੇਹਾਤ ਕੋਤਵਾਲੀ ਇਲਾਕੇ 'ਚ ਅੱਜ ਸਵੇਰੇ ਇਕ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਅਨੁਸਾਰ, ਉੱਤਰ ਪ੍ਰਦੇਸ਼ ਆਵਾਜਾਈ ਨਿਗਮ ਦੀ ਬੱਸ ਦੇਹਾਤ ਕੋਤਵਾਲੀ ਇਲਾਕੇ 'ਚ ਠੰਡੀ ਪਿਆਊ ਨਜ਼ਦੀਕ ਟਰੱਕ ਨਾਲ ਟਕਰਾ ਗਈ, ਜਿਸ 'ਚ 4ਮਹਿਲਾਵਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ 'ਚ ਭੇਜਿਆ ਗਿਆ ਹੈ। ਜ਼ਖਮੀਆਂ ਚੋਂ ਤਿੰਨ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ ਦੀ ਸ਼ਿਨਾਖਤ ਸੁਨੀਤਾ ਦੇਵੀ, ਅਰਾਧਨਾ, ਅੰਜਲੀ ਅਤੇ ਅਨਿਲ ਸਾਰੇ ਨਿਵਾਸੀਆਂ ਆਗਰਾ ਅਤੇ ਸੁਨੀਤਾ ਦੇਵੀ ਨਿਵਾਸੀ ਅਲੀਗੜ੍ਹ ਅਤੇ ਬੱਸ ਚਾਲਕ ਸਿਆਰਾਮ ਤਿਆਗੀ ਨਿਵਾਸੀ ਰਾਜਸਥਾਨ ਦੇ ਰੂਪ 'ਚ ਹੋਈ ਹੈ। ਪੁਲਸ ਇਸ ਮਾਮਲੇ ਦੀ ਅਗਲੀ ਜਾਂਚ 'ਚ ਜੁਟੀ ਹੋਈ ਹੈ।


Related News