ਤੁਸੀਂ ਵੀ ਹੋ Bubblegum ਦੇ ਸ਼ੌਕੀਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਜਾ ਸਕਦੀ ਹੈ ਤੁਹਾਡੀ ਜਾਨ

Monday, Nov 04, 2024 - 05:30 PM (IST)

ਨੈਸ਼ਨਲ ਡੈਸਕ : ਕਾਨਪੁਰ ਵਿੱਚ ਇੱਕ ਦਰਦਨਾਕ ਘਟਨਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਜਿਥੇ ਇਕ ਚਾਰ ਸਾਲ ਦੇ ਮਾਸੂਮ ਬੱਚੇ ਦੀ ਚਿਊਇੰਗਮ ਟੌਫੀ ਖਾਣ ਨਾਲ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਬੱਚੇ ਨੇ ਇਲਾਕੇ ਦੀ ਇੱਕ ਦੁਕਾਨ ਤੋਂ ਚਿਊਇੰਗਮ ਟੌਫੀ ਖਰੀਦੀ ਸੀ। ਟੌਫ਼ੀ ਖਾਣ ਤੋਂ ਕੁਝ ਦੇਰ ਬਾਅਦ ਹੀ ਉਹ ਉਸ ਦੇ ਗਲੇ 'ਚ ਫਸ ਗਈ, ਜਿਸ ਕਾਰਨ ਉਸ ਨੂੰ ਸਾਹ ਲੈਣ 'ਚ ਮੁਸ਼ਕਿਲ ਹੋਣ ਲੱਗੀ। ਇਸ ਦੌਰਾਨ ਬੱਚੇ ਦੇ ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਪਰ ਬਦਕਿਸਮਤੀ ਨਾਲ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਦੀ ਮੌਤ ਹੋ ਚੁੱਕੀ ਸੀ। 

ਇਹ ਵੀ ਪੜ੍ਹੋ - ਵਿਦਿਆਰਥੀਆਂ ਦੀ ਮੌਜਾਂ : ਨਵੰਬਰ ਦੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ

ਬੱਚੇ ਦੀ ਅਚਾਨਕ ਹੋਈ ਇਸ ਮੌਤ ਨੇ ਸਾਰਿਆਂ ਨੂੰ ਡੂੰਘਾ ਸਦਮਾ ਦਿੱਤਾ ਹੈ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਗਈਆਂ ਹਨ। ਇਸ ਘਟਨਾ ਨਾਲ ਪਰਿਵਾਰ ਅਤੇ ਸਮਾਜ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਬੱਚੇ ਨੇ ਜ਼ਿੱਦ ਕਰਕੇ ਇਲਾਕੇ ਦੀ ਇੱਕ ਦੁਕਾਨ ਤੋਂ ਚਿਊਇੰਗਮ ਵਾਲੀ ਟੌਫੀ ਖਰੀਦੀ ਸੀ। ਚਿਊਇੰਗਮ ਟੌਫੀ ਖਾਣ ਤੋਂ ਕੁਝ ਦੇਰ ਬਾਅਦ ਹੀ ਇਹ ਬੱਚੇ ਦੇ ਗਲੇ 'ਚ ਫਸ ਗਈ, ਜਿਸ ਕਾਰਨ ਸਾਹ ਲੈਣ 'ਚ ਮੁਸ਼ਕਲ ਹੋਣ ਲੱਗੀ ਅਤੇ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ - 19 ਨਵੰਬਰ ਤੱਕ ਬਣਾਏ ਜਾਣਗੇ 90,000 ਨਵੇਂ ਰਾਸ਼ਨ ਕਾਰਡ, ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ

ਬੱਚੇ ਦੇ ਪਿਤਾ ਰਾਹੁਲ ਕਸ਼ਯਪ ਨੇ ਦੱਸਿਆ ਕਿ ਐਤਵਾਰ ਸ਼ਾਮ ਕਰੀਬ 7 ਵਜੇ ਉਨ੍ਹਾਂ ਦਾ ਬੇਟਾ ਚਿਊਇੰਗਮ ਵਾਲੀ ਟੌਫੀ ਖਾ ਰਿਹਾ ਸੀ। ਗਲੇ ਵਿਚ ਟੌਫੀ ਫਸ ਜਾਣ ਤੋਂ ਬਾਅਦ ਪਰਿਵਾਰ ਨੇ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਬਾਹਰ ਨਹੀਂ ਆ ਸਕੀ। ਪਰਿਵਾਰ ਵਾਲਿਆਂ ਨੇ ਤੁਰੰਤ ਬੱਚੇ ਨੂੰ ਸ਼ਹਿਰ ਦੇ ਸਭ ਤੋਂ ਵੱਡੇ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਉਸ ਦਾ ਸਾਹ ਰੁੱਕ ਚੁੱਕਾ ਸੀ। ਇਸ ਦਰਦਨਾਕ ਘਟਨਾ ਨਾਲ ਇਲਾਕੇ ਵਿਚ ਚਿਊਇੰਗਮ ਵਾਲੀਆਂ ਟੌਫੀਆਂ ਖਾਣ ਨੂੰ ਲੈ ਕੇ ਦਹਿਸ਼ਤ ਫੈਲ ਗਈ ਹੈ ਅਤੇ ਪਰਿਵਾਰ ਵਿਚ ਸੋਗ ਦਾ ਮਾਹੌਲ ਹੈ।

ਇਹ ਵੀ ਪੜ੍ਹੋ - ਮੁੰਡੇ ਦੇ ਢਿੱਡ 'ਚੋਂ ਨਿਕਲੇ ਘੜੀ ਦੇ ਸੈੱਲ ਸਣੇ 56 ਚੀਜ਼ਾਂ, ਡਾਕਟਰਾਂ ਦੇ ਉੱਡੇ ਹੋਸ਼, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News