ਰੋਕੀ ਜਾ ਸਕਦੀ ਹੈ ਤੁਹਾਡੇ LPG ਸਿਲੰਡਰ ਦੀ ਸਪਲਾਈ, ਜਲਦ ਕਰ ਲਓ ਇਹ ਕੰਮ
Monday, Mar 16, 2026 - 03:16 AM (IST)
ਨਵੀਂ ਦਿੱਲੀ : ਦੇਸ਼ ਭਰ ਦੇ ਸਾਰੇ ਘਰੇਲੂ ਰਸੋਈ ਗੈਸ (LPG) ਖਪਤਕਾਰਾਂ ਲਈ ਇੱਕ ਬਹੁਤ ਹੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਹੁਣ ਸਾਰੇ ਘਰੇਲੂ LPG ਖਪਤਕਾਰਾਂ ਲਈ ਬਾਇਓਮੀਟ੍ਰਿਕ ਆਧਾਰ ਪ੍ਰਮਾਣਿਕਤਾ (e-KYC) ਪੂਰੀ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਖਪਤਕਾਰਾਂ ਦੀ ਸਹੂਲਤ ਲਈ ਇਸ ਪ੍ਰਕਿਰਿਆ ਨੂੰ ਕਾਫ਼ੀ ਆਸਾਨ ਬਣਾਇਆ ਗਿਆ ਹੈ। ਹੁਣ ਤੁਹਾਨੂੰ ਵੈਰੀਫਿਕੇਸ਼ਨ ਲਈ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਘਰ ਬੈਠੇ ਹੀ ਆਪਣੀ ਸਬੰਧਤ ਤੇਲ ਮਾਰਕੀਟਿੰਗ ਕੰਪਨੀ (OMC) ਦੀ ਮੋਬਾਈਲ ਐਪ ਅਤੇ Aadhaar FaceRD ਐਪ ਦੀ ਵਰਤੋਂ ਕਰਕੇ ਆਪਣੀ ਈ-ਕੇਵਾਈਸੀ ਪ੍ਰਕਿਰਿਆ ਪੂਰੀ ਕਰ ਸਕਦੇ ਹੋ।
ਜੇਕਰ ਤੁਸੀਂ ਮੋਬਾਈਲ ਐਪ ਰਾਹੀਂ ਇਹ ਕੰਮ ਨਹੀਂ ਕਰ ਸਕਦੇ, ਤਾਂ ਤੁਸੀਂ ਆਪਣੇ LPG ਡਿਸਟ੍ਰੀਬਿਊਟਰ (ਏਜੰਸੀ) ਨਾਲ ਸੰਪਰਕ ਕਰਕੇ ਵੀ ਆਪਣੀ ਬਾਇਓਮੀਟ੍ਰਿਕ ਆਧਾਰ ਪ੍ਰਮਾਣਿਕਤਾ ਕਰਵਾ ਸਕਦੇ ਹੋ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਖਪਤਕਾਰ:
ਅਧਿਕਾਰਤ ਵੈੱਬਸਾਈਟ https://pmuy.gov.in/e-kyc.html 'ਤੇ ਜਾ ਸਕਦੇ ਹਨ।
ਜਾਂ ਟੋਲ-ਫ੍ਰੀ ਨੰਬਰ 1800 2333 555 'ਤੇ ਕਾਲ ਕਰਕੇ ਸਹਾਇਤਾ ਲੈ ਸਕਦੇ ਹਨ।
ਸਰਕਾਰ ਵੱਲੋਂ ਇਹ ਕਦਮ ਗੈਸ ਸਬਸਿਡੀ ਅਤੇ ਸਪਲਾਈ ਪ੍ਰਣਾਲੀ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਲਈ ਚੁੱਕਿਆ ਗਿਆ ਹੈ।
All domestic #LPG consumers are required to complete Biometric Aadhaar Authentication (e-KYC).
— Ministry of Petroleum and Natural Gas #MoPNG (@PetroleumMin) March 15, 2026
Now verify from the comfort of your home using your Oil Marketing Company’s mobile app and Aadhaar FaceRD app. For more information,
Visit: https://t.co/OOj0dPcuiE
Contact your LPG… pic.twitter.com/GWvIhsjD0m
