ਤੇਲ ਦੀ ''ਕਿੱਲਤ'' ਵਿਚਾਲੇ ਸਰਕਾਰ ਦਾ ਵੱਡਾ ਬਿਆਨ ! ਪੈਟਰੋਲ ਪੰਪਾਂ ''ਤੇ ਭੀੜ ਪਾਉਣ ਵਾਲੇ ਲੋਕ ਜ਼ਰੂਰ ਪੜ੍ਹਨ ਇਹ ਖ਼ਬਰ

Saturday, Mar 07, 2026 - 11:56 AM (IST)

ਤੇਲ ਦੀ ''ਕਿੱਲਤ'' ਵਿਚਾਲੇ ਸਰਕਾਰ ਦਾ ਵੱਡਾ ਬਿਆਨ ! ਪੈਟਰੋਲ ਪੰਪਾਂ ''ਤੇ ਭੀੜ ਪਾਉਣ ਵਾਲੇ ਲੋਕ ਜ਼ਰੂਰ ਪੜ੍ਹਨ ਇਹ ਖ਼ਬਰ

ਨਵੀਂ ਦਿੱਲੀ- ਪੱਛਮੀ ਏਸ਼ੀਆ 'ਚ ਜਾਰੀ ਸੰਕਟ ਅਤੇ ਉਸ ਤੋਂ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ ਚੇਨ 'ਚ ਆਈ ਰੁਕਾਵਟ ਵਿਚਾਲੇ ਸਰਕਾਰੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਕੋਲ ਪੈਟਰੋਲੀਅਮ ਦਾ ਕਾਫ਼ੀ ਭੰਡਾਰ ਹੈ। ਪੈਟਰੋਲੀਅਮ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੇਂ ਦੇਸ਼ 'ਚ ਕੱਚੇ ਤੇਲ ਦਾ 25 ਦਿਨ ਦਾ ਵਾਧੂ ਭੰਡਾਰ ਹੈ। ਇਸ ਤੋਂ ਇਲਾਵਾ ਸੋਧ ਉਤਪਾਦਾਂ (ਰਿਫਾਇੰਡ) ਦਾ ਵੀ 25 ਦਿਨ ਦਾ ਵਾਧੂ ਭੰਡਾਰ ਹੈ। ਦੋਵੇਂ ਮਿਲਾ ਕੇ ਕੁੱਲ ਭੰਡਾਰ 7 ਹਫ਼ਤਿਆਂ ਤੋਂ ਵੱਧ ਦਾ ਹੈ। 

ਅਫਵਾਹਾਂ 'ਤੇ ਲਗਾਈ ਲਗਾਮ

ਅਧਿਕਾਰੀਆਂ ਨੇ ਦੱਸਿਆ ਕਿ ਕੁੱਲ ਵਾਧੂ ਭੰਡਾਰ 25 ਕਰੋੜ ਬੈਰਲ ਯਾਨੀ ਲਗਭਗ 4,000 ਕਰੋੜ ਲੀਟਰ ਦਾ ਹੈ। ਨਾਲ ਹੀ ਰੂਸ, ਅਮਰੀਕਾ, ਪੱਛਮੀ ਅਫਰੀਕਾ ਅਤੇ ਮੱਧ ਏਸ਼ੀਆ ਤੋਂ ਆਯਾਤ ਲਗਾਤਾਰ ਜਾਰੀ ਹੈ। ਇਸ ਲਈ ਮੀਡੀਆ 'ਚ ਆਈਆਂ ਇਸ ਤਰ੍ਹਾਂ ਦੀਆਂ ਖ਼ਬਰਾਂ ਕਿ ਦੇਸ਼ ਕੋਲ ਸਿਰਫ਼ 25 ਦਿਨਾਂ ਦਾ ਕੱਚਾ ਤੇਲ ਬਚਿਆ ਹੈ, ਗਲਤ ਹੈ। 

ਸਪਲਾਈ ਦੇ ਕਈ ਸਰੋਤ

ਦੱਸਣਯੋਗ ਹੈ ਕਿ ਇਸ ਸਮੇਂ ਭਰਤ 6 ਮਹਾਦੇਸ਼ਾਂ ਦੇ ਕੁੱਲ 40 ਦੇਸ਼ਾਂ ਤੋਂ ਕੱਚਾ ਤੇਲ ਅਤੇ ਪੈਟਰੋਲੀਅਮ ਦਾ ਆਯਾਤ ਕਰਦਾ ਹੈ ਅਤੇ ਇਸ ਮਾਮਲੇ 'ਚ ਹੋਰਮੁਜ਼ ਜਲਡਮਰੂ ਦੇ ਉੱਪਰ ਪੂਰੀ ਤਰ੍ਹਾਂ ਨਿਰਭਰ ਨਹੀਂ ਹੈ। ਜੇਕਰ ਇਸ ਰਸਤੇ ਤੋਂ ਸਪਲਾਈ ਪੂਰੀ ਤਰ੍ਹਾਂ ਰੁਕ ਵੀ ਜਾਂਦੀ ਹੈ, ਤਾਂ ਵੀ ਭਾਰਤ 'ਚ ਪੈਟਰੋਲੀਅਮ ਉਤਪਾਦਾਂ ਦੀ ਕੋਈ ਕਿੱਲਤ ਨਹੀਂ ਆਵੇਗੀ।  

ਮੰਗ ਤੋਂ ਵੱਧ ਸੋਧਣ ਦੀ ਸਮਰੱਥਾ

ਘਰੇਲੂ ਰਿਫਾਇਨਿੰਗ ਕੰਪਨੀਆਂ ਦੀ ਕੁੱਲ ਸੋਧ ਸਮਰੱਥਾ 25.8 ਕਰੋੜ ਟਨ ਸਾਲਾਨਾ ਦੀ ਹੈ, ਜੋ ਮੰਗ ਤੋਂ ਕਾਫ਼ੀ ਵੱਧ ਹੈ। ਘਰੇਲੂ ਮੰਗ 21-23 ਕਰੋੜ ਟਨ ਸਾਲਾਨਾ ਹੈ। ਪੈਟਰੋਲ 'ਚ ਈਥਾਨੌਲ ਦੇ 20 ਫੀਸਦੀ ਮਿਸ਼ਰਨ ਦੀ ਦਰਾਮਦ ਨਿਰਭਰਤਾ ਕਾਰਨ ਹਰ ਸਾਲ 4.4 ਕਰੋੜ ਬੈਰਲ ਯਾਨੀ ਲਗਭਗ 60 ਲੱਖ ਟਨ ਦੀ ਆਯਾਤ ਨਿਰਭਰਤਾ ਵੱਖ ਤੋਂ ਘੱਟ ਹੁੰਦੀ ਹੈ। 

ਕਿਉਂ ਵਧਿਆ ਤਣਾਅ?

ਅਮਰੀਕਾ ਅਤੇ ਇਜ਼ਰਾਈਲ ਦੀ ਸੰਯੁਕਤ ਫ਼ੌਜ ਕਾਰਵਾਈ 'ਚ 28 ਫਰਵਰੀ ਨੂੰ ਈਰਾਨ 'ਤੇ ਹੋਏ ਹਮਲੇ ਅਤੇ ਉਸ ਤੋਂ ਬਾਅਦ ਈਰਾਨ ਦੀ ਜਵਾਬੀ ਕਾਰਵਾਈ ਕਾਰਨ ਪੱਛਮੀ ਏਸੀਆ 'ਚ ਸਥਿਤੀ ਕਾਫ਼ੀ ਗੰਭੀਰ ਹੋ ਗਈ ਹੈ। ਕੱਚੇ ਤੇਲ ਦੀ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ, ਜਿਸ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਇਸ ਦੀ ਕੀਮਤ ਕਰੀਬ 20 ਫੀਸਦੀ ਵੱਧ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News