ਬਸਪਾ ਨੇਤਾ ਦੇ ਪੁੱਤ ਦੇ ਕਤਲ ਮਾਮਲੇ ''ਚ ਕੋਰਟ ਨੇ ਦੋਸਤ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

Friday, Aug 30, 2024 - 12:09 PM (IST)

ਨੋਇਡਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਦੀ ਜ਼ਿਲ੍ਹਾ ਅਦਾਲਤ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਨੇਤਾ ਦੇ ਪੁੱਤ ਦੇ ਕਤਲ ਦੇ ਲਗਭਗ 2 ਸਾਲ ਪੁਰਾਣੇ ਮਾਮਲੇ 'ਚ ਉਸ ਦੇ ਦੋਸਤ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਅਤੇ 20 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਜ਼ਿਲ੍ਹਾ ਸਰਕਾਰੀ ਵਕੀਲ ਬ੍ਰਹਮਾਜੀਤ ਭਾਟੀ ਨੇ ਦੱਸਿਆ ਕਿ ਜ਼ਿਲ੍ਹਾ ਜੱਜ ਅਵਿਨਾਸ਼ ਸਕਸੈਨਾ ਨੇ ਵੀਰਵਾਰ ਨੂੰ ਮਾਮਲੇ 'ਚ ਸੁਣਵਾਈ ਕਰਦੇ ਹੋਏ ਪ੍ਰਵੇਸ਼ ਭਾਟੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਉਨ੍ਹਾਂ ਦੱਸਿਆ ਕਿ ਸੂਰਜਪੁਰ ਪੁਲਸ ਥਾਣਾ ਖੇਤਰ 'ਚ 11 ਫਰਵਰੀ 2022 ਨੂੰ ਪੱਲਾ ਪਿੰਡ ਦੇ ਵਾਸੀ ਰਾਹੁਲ ਭਾਟੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਲਾਸ਼ ਜੁਨਪਤ ਪਿੰਡ ਦੇ ਜੰਗਲ ਤੋਂ ਬਰਾਮਦ ਕੀਤਾ ਗਈ ਸੀ। 

ਰਾਹੁਲ, ਬਸਪਾ ਦੇ ਕੋਆਰਡੀਨੇਟਰ ਰਹਿ ਚੁੱਕੇ ਹਰਗੋਵਿੰਦ ਭਾਟੀ ਦਾ ਪੁੱਤ ਸੀ। ਬ੍ਰਹਮਾਜੀਤ ਨੇ ਦੱਸਿਆ ਕਿ ਪੁਲਸ ਨੇ ਕਤਲ ਦੇ ਕੁਝ ਦਿਨ ਬਾਅਦ ਹੀ ਰਾਹੁਲ ਦੇ ਦੋਸਤ ਪ੍ਰਵੇਸ਼ ਭਾਟੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਕਤਲ 'ਚ ਇਸਤੇਮਾਲ ਕੀਤੀ ਗਈ ਪਿਸਤੌਲ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਈ ਗਈ ਸੀ। ਅਦਾਲਤ ਨੇ ਪੁਲਸ ਵਲੋਂ ਦਾਖ਼ਲ ਦੋਸ਼ ਪੱਤਰ, ਪੋਸਟਮਾਰਟਮ ਰਿਪੋਰਟ, ਗਵਾਹਾਂ ਦੇ ਬਿਆਨ ਅਤੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵੀਰਵਾਰ ਨੂੰ ਫ਼ੈਸਲਾ ਸੁਣਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News