BSF ਨੇ ਜੰਮੂ ''ਚ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ

Monday, Feb 08, 2021 - 03:07 PM (IST)

BSF ਨੇ ਜੰਮੂ ''ਚ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ

ਜੰਮੂ- ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਸੋਮਵਾਰ ਨੂੰ ਕੌਮਾਂਤਰੀ ਸਰਹੱਦ 'ਤੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਸੁੱਟਿਆ। ਬੀ.ਐੱਸ.ਐੱਫ. ਬੁਲਾਰੇ ਨੇ ਦੱਸਿਆ ਕਿ ਸਵੇਰੇ ਲਗਭਗ 9.45 ਵਜੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਜੰਮੂ ਦੇ ਸਾਂਬਾ ਸੈਕਟਰ 'ਚ ਸਰਹੱਦੀ ਚੌਕੀ ਚਕ ਫਕੀਰਾ ਦੇ ਖੇਤਰ 'ਚ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਕੌਮਾਂਤਰੀ ਸਰਹੱਦ 'ਤੇ ਲੱਗੀ ਬਾੜ ਵੱਲ ਵਧਦੇ ਹੋਏ ਦੇਖਿਆ। ਉਨ੍ਹਾਂ ਦੱਸਿਆ ਕਿ ਵਾਰ-ਵਾਰ ਚਿਤਾਵਨੀ ਦੇ ਬਾਵਜੂਦ ਘੁਸਪੈਠੀਆ ਸ਼ੱਕੀ ਹਾਲਾਤਾਂ 'ਚ ਘੁੰਮਦਾ ਰਿਹਾ ਅਤੇ ਬਾਅਦ 'ਚ ਬੀ.ਐੱਸ.ਐੱਫ. ਬਾੜ ਵੱਲ ਹਮਲਾਵਰ ਤਰੀਕੇ ਨਾਲ ਵੱਧਣ ਲੱਗਾ, ਜਿਸ 'ਤੇ ਬੀ.ਐੱਸ.ਐੱਫ. ਜਵਾਨਾਂ ਨੇ ਉਸ 'ਤੇ ਗੋਲੀਆਂ ਚਲਾਈਆਂ।

ਅਧਿਕਾਰੀ ਨੇ ਕਿਹਾ ਕਿ ਘੁਸਪੈਠੀਏ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਜਿਸ ਜਗ੍ਹਾ ਤੋਂ ਲਾਸ਼ ਬਰਾਮਦ ਹੋਈ ਹੈ ਉਹ ਕੌਮਾਂਤਰੀ ਸਰਹੱਦ ਤੋਂ ਭਾਰਤ ਵੱਲ 40 ਮੀਟਰ ਦੀ ਦੂਰੀ 'ਤੇ ਹੈ। ਇਕ ਅਧਿਕਾਰੀ ਨੇ ਕਿਹਾ ਕਿ ਨਵੰਬਰ 2020 'ਚ ਇਸੇ ਤਰ੍ਹਾਂ ਇਕ ਹੋਰ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਸੁੱਟਿਆ ਗਿਆ ਸੀ, ਜਦੋਂ ਕਿ ਇਸ ਖੇਤਰ 'ਚ ਹਾਲ ਹੀ 'ਚ ਇਕ ਭੂਮੀਗਤ ਸੁਰੰਗ ਬਾਰੇ ਪਤਾ ਲੱਗਾ ਸੀ।


author

DIsha

Content Editor

Related News