ਭੁਜ ਤੋਂ BSF ਦਾ ਜਵਾਨ ਗ੍ਰਿਫਤਾਰ, ਪਾਕਿਸਤਾਨ ਨੂੰ ਗੁਪਤ ਜਾਣਕਾਰੀ ਦੇਣ ਦਾ ਦੋਸ਼

Monday, Oct 25, 2021 - 10:09 PM (IST)

ਭੁਜ ਤੋਂ BSF ਦਾ ਜਵਾਨ ਗ੍ਰਿਫਤਾਰ, ਪਾਕਿਸਤਾਨ ਨੂੰ ਗੁਪਤ ਜਾਣਕਾਰੀ ਦੇਣ ਦਾ ਦੋਸ਼

ਭੁਜ - ਗੁਜਰਾਤ ਏ.ਟੀ.ਐੱਸ. ਨੇ ਭੁਜ ਤੋਂ ਬੀ.ਐੱਸ.ਐੱਫ. ਦੇ ਇੱਕ ਜਵਾਨ ਨੂੰ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹੈ। ਦੋਸ਼ ਹੈ ਕਿ ਭੁਜ ਵਿੱਚ ਤਾਇਨਾਤ ਨੀਮ ਫੌਜੀ ਬਲ ਦਾ ਇਹ ਜਵਾਨ ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਭੇਜ ਰਿਹਾ ਸੀ। ਦੋਸ਼ੀ ਜਵਾਨ 'ਤੇ ਕੇਂਦਰੀ ਜਾਂਚ ਏਜੰਸੀਆਂ ਲਗਾਤਾਰ ਨਜ਼ਰ ਰੱਖ ਰਹੀਆਂ ਸਨ। ਹੁਣ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਦੋਸ਼ੀ ਜਵਾਨ ਭੁਜ ਦੇ ਗਾਂਧੀਧਾਮ ਵਿੱਚ ਤਾਇਨਾਤ ਬਟਾਲੀਅਨ 74 ਵਿੱਚ ਤਾਇਨਾਤ ਸੀ। ਉਸ ਨੂੰ ਸੋਮਵਾਰ ਨੂੰ ਗੁਜਰਾਤ ਏ.ਟੀ.ਐੱਸ. ਨੇ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਬੀ.ਐੱਸ.ਐੱਫ. ਦਾ ਦੋਸ਼ੀ ਜਵਾਨ ਸੱਜਾਦ ਮੁਹਮੰਦ ਇਮਤਿਆਜ਼ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਸੱਜਾਦ ਜੁਲਾਈ 2021 ਤੋਂ ਭੁਜ ਦੇ ਗਾਂਧੀਧਾਮ ਵਿੱਚ ਡਿਊਟੀ ਕਰ ਰਿਹਾ ਸੀ। ਉਹ 2012 ਵਿੱਚ ਬੀਐਸਐਫ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ। ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਬੀ.ਐੱਸ.ਐੱਫ. ਦੀ 74 ਬਟਾਲੀਅਨ ਤ੍ਰਿਪੁਰਾ ਵਿੱਚ ਸੀ, ਉਦੋਂ ਤੋਂ ਦੋਸ਼ੀ ਜਵਾਨ ਕੇਂਦਰੀ ਜਾਂਚ ਏਜੰਸੀਆਂ ਦੇ ਰਡਾਰ 'ਤੇ ਸੀ।

ਇਹ ਵੀ ਪੜ੍ਹੋ - ਉੱਤਰ-ਪੱਛਮ ਪਾਕਿਸਤਾਨ 'ਚ ਵਿਰੋਧੀ ਕਬਾਇਲੀ ਧਿਰਾਂ 'ਚ ਝੜਪ, 15 ਲੋਕਾਂ ਦੀ ਮੌਤ

ਗੁਜਰਾਤ ਏ.ਟੀ.ਐੱਸ. ਦੀ ਟੀਮ ਨੂੰ ਦੋਸ਼ੀ ਸੱਜਾਦ ਦੇ ਕੋਲੋਂ 4 ਸਿਮ ਕਾਰਡ ਵੀ ਮਿਲੇ ਹਨ। ਜਿਨ੍ਹਾਂ ਤੋਂ ਉਹ ਵਟਸਐਪ ਦੇ ਜ਼ਰੀਏ ਪਾਕਿਸਤਾਨ ਨੂੰ ਸਾਰੀ ਖੁਫੀਆ ਜਾਣਕਾਰੀ ਭੇਜਦਾ ਸੀ। ਜਿਸ ਦੇ ਬਦਲੇ ਉਸ ਨੂੰ ਪੈਸਾ ਮਿਲਦਾ ਸੀ। ਜਿਸ ਨੂੰ ਉਹ ਆਪਣੇ ਭਰਾ ਵਾਜਿਦ ਅਤੇ ਨਾਲ ਨੌਕਰੀ ਕਰਨ ਵਾਲੇ ਦੋਸਤ ਇਕਬਾਲ ਰਸ਼ੀਦ ਦੇ ਬੈਂਕ ਖਾਤੇ ਵਿੱਚ ਜਮਾਂ ਕਰਵਾਉਂਦਾ ਸੀ।

ਗੁਜਰਾਤ ਏ.ਟੀ.ਐੱਸ. ਮੁਤਾਬਕ ਸੱਜਾਦ ਨੇ ਭਾਰਤੀ ਪਾਸਪੋਰਟ ਲਿਆ ਸੀ। ਉਸੇ ਪਾਸਪੋਰਟ ਦੇ ਆਧਾਰ 'ਤੇ ਉਹ 1 ਦਸੰਬਰ 2011 ਨੂੰ ਅਟਾਰੀ ਰੇਲਵੇ ਸਟੇਸ਼ਨ ਰਾਹੀਂ ਸਮਝੌਤਾ ਐਕਸਪ੍ਰੈਸ ਟ੍ਰੇਨ ਦੇ ਜ਼ਰੀਏ ਪਾਕਿਸਤਾਨ ਗਿਆ ਸੀ। ਉਹ 46 ਦਿਨ ਉੱਥੇ ਰੁੱਕ ਕੇ 16 ਜਨਵਰੀ 2012 ਨੂੰ ਵਾਪਸ ਭਾਰਤ ਆਇਆ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News