BSF ਨੇ ਪੁੰਛ 'ਚ ਕੰਟਰੋਲ ਰੇਖਾ ਨੇੜੇ ਸ਼ੱਕੀ ਪਾਕਿਸਤਾਨੀ ਡਰੋਨ 'ਤੇ ਵਰ੍ਹਾਈਆਂ ਗੋਲੀਆਂ
Wednesday, May 29, 2024 - 10:15 AM (IST)
ਜੰਮੂ- ਸਰਹੱਦ ਸੁਰੱਖਿਆ ਫੋਰਸ (BSF) ਦੇ ਜਵਾਨਾਂ ਨੇ ਜੰਮੂ-ਕਸ਼ਮੀਰ ਦੇ ਪੁੰਛ 'ਚ ਕੰਟਰੋਲ ਰੇਖਾ (LoC) ਨੇੜੇ ਇਕ ਸ਼ੱਕੀ ਪਾਕਿਸਤਾਨੀ ਡਰੋਨ 'ਤੇ ਗੋਲੀਆਂ ਵਰ੍ਹਾਈਆਂ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਰਾਤ ਕਰੀਬ ਸਾਢੇ 11 ਵਜੇ ਖਾਨੇਤਰ 'ਚ BSF ਦੇ ਚੌਕਸ ਜਵਾਨਾਂ ਨੇ ਸਰਹੱਦ ਪਾਰ ਤੋਂ ਡਰੋਨ ਉਡਦੇ ਹੋਏ ਵੇਖਿਆ। ਅਧਿਕਾਰੀਆਂ ਮੁਤਾਬਕ ਜਵਾਨਾਂ ਨੇ ਡਰੋਨ ਨੂੰ ਮਾਰ ਡਿਗਾਉਣ ਲਈ 3 ਦਰਜਨ ਤੋਂ ਵੱਧ ਗੋਲੀਆਂ ਚਲਾਈਆਂ। ਅਧਿਕਾਰੀਆਂ ਨੇ ਦੱਸਿਆ ਕਿ ਅਲਰਟ ਜਾਰੀ ਕੀਤਾ ਗਿਆ ਅਤੇ ਪੂਰੇ ਇਲਾਕੇ ਦੀ ਸਖਤ ਘੇਰਾਬੰਦੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਜਿਸ ਮੰਦਰ ’ਚ ਵੀਰਭੱਦਰ ਸਿੰਘ ਨੇ ਕੀਤੀ ਸੀ ਪੁੱਤਰ ਪ੍ਰਾਪਤੀ ਦੀ ਕਾਮਨਾ, ਉਥੇ ਆਸ਼ੀਰਵਾਦ ਲੈਣ ਪਹੁੰਚੇ ਵਿਕਰਮਾਦਿੱਤਿਆ
ਇਲਾਕੇ ਵਿਚ ਛਾਣਬੀਣ ਲਈ ਅੱਜ ਸਵੇਰੇ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਜੰਮੂ-ਕਸ਼ਮੀਰ ਪੁਲਸ ਨੇ ਸਰਹੱਦ ਪਾਰ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਨੂੰ ਇਸ ਪਾਰ ਡਿਗਾਉਣ ਦੇ ਉਦੇਸ਼ ਨਾਲ ਉਡਾਏ ਗਏ ਡਰੋਨ ਬਾਰੇ ਸੂਚਨਾ ਦੇਣ ਵਾਲੇ ਨੂੰ 3 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ, ਤਾਂ ਕਿ ਡਿਗਾਏ ਗਏ ਸਾਮਾਨ ਨੂੰ ਬਰਾਮਦ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ; 11 ਸਾਲਾ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਦੀ ਜੱਲਾਦ ਡਾਕਟਰ ਮਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8