ਮਮੇਰੇ ਭਰਾ ਨੇ ਲੜਕੀ ਨੂੰ ਜੰਗਲ ''ਚ ਲਿਜਾ ਕੇ ਕੀਤਾ ਰੇਪ, ਵਿਰੋਧ ਕੀਤੀ ਤਾਂ ਬੇਰਹਿਮੀ ਨਾਲ ਕੁੱਟਿਆ (ਤਸਵੀਰਾਂ)

06/22/2017 3:58:31 PM

ਧਮਤਰੀ— ਆਪਣੀ ਨਾਨੀ ਘਰ ਗਈ ਇਕ 12 ਸਾਲਾ ਲੜਕੀ ਨਾਲ ਉਸ ਦੇ ਮਮੇਰੇ ਭਰਾ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਾਲੋਦਾ ਜ਼ਿਲੇ ਦੀ ਰਹਿਣ ਵਾਲੀ 12 ਸਾਲਾ ਨਾਬਾਲਗ ਧਮਤਰੀ ਦੇ ਅਰਜੁਨੀ ਥਾਣਾ ਖੇਤਰ 'ਚ ਸਥਿਤ ਬਰਾਰੀ ਪਿੰਡ 'ਚ ਆਪਣੀ ਨਾਨੀ ਘਰ ਆਈ ਸੀ। ਇੱਥੇ ਉਸ ਦੇ ਪਰਿਵਾਰ ਵਾਲੇ ਵੀ ਆਏ ਸਨ। ਦੂਜੇ ਪਾਸੇ ਬਾਲੋਦ ਜ਼ਿਲੇ ਦੇ ਕੋਲੀਆ ਪਿੰਡ ਦਾ ਵਾਸੀ 24 ਸਾਲਾ ਮਮੇਰਾ ਭਰਾ ਵੀ ਇਸ ਪ੍ਰੋਗਰਾਮ 'ਚ ਆਇਆ ਸੀ। ਉਹ ਚਾਹ ਠੇਲੇ ਦੀ ਦੁਕਾਨ 'ਤੇ ਕੰਮ ਕਰਦਾ ਸੀ। ਪ੍ਰੋਗਰਾਮ ਦੌਰਾਨ ਦੋਸ਼ੀ ਨੇ ਨਾਬਾਲਗ ਨੂੰ ਕਿਹਾ ਕਿ ਚੱਲ ਤੈਨੂੰ ਘੁੰਮਾ ਕੇ ਲਿਆਉਂਦਾ ਹੈ। ਲੜਕੀ ਇਹ ਸੋਚ ਕੇ ਚੱਲੀ ਗਈ ਭਰਾ ਬੋਲ ਰਿਹਾ ਹੈ ਤਾਂ ਕਿਤੇ ਘੁੰਮਾਉਣ ਲੈ ਜਾਵੇਗਾ ਅਤੇ ਬਾਹਰ ਕੁਝ ਖੁਆਏਗਾ। ਦੂਜੇ ਪਾਸੇ ਦੋਸ਼ੀ ਉਸ ਨੂੰ ਬਰਾਰੀ ਦੇ ਜੰਗਲ 'ਚ ਲੈ ਕੇ ਚੱਲਾ ਗਿਆ। ਉੱਥੇ ਉਸ ਨੇ ਨਾਬਾਲਗ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਵਿਰੋਧ ਕੀਤਾ ਅਤੇ ਘਰ ਜਾ ਕੇ ਦੱਸਣ ਦੀ ਗੱਲ ਕੀਤੀ। ਦੋਸ਼ੀ ਨੇ ਨਾਬਾਲਗ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕੀਤਾ। ਉਸ ਦੀ ਹਾਲਤ ਖਰਾਬ ਕਰ ਕੇ ਉਸ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਨੂੰ ਉੱਥੇ ਛੱਡ ਕੇ ਘਰ ਚੱਲਾ ਗਿਆ।PunjabKesariਨਾਬਾਲਗ ਹਨ੍ਹੇਰਾ ਹੋਣ ਕਰ ਕੇ ਕਿਸੇ ਤਰ੍ਹਾਂ ਘਰ ਪੁੱਜੀ। ਪਰਿਵਾਰ ਵਾਲਿਆਂ ਨੇ ਉਸ ਦੇ ਫਟੇ ਕੱਪੜੇ, ਸਿਰ ਤੋਂ ਵਗਦਾ ਖੂਨ, ਸੁੱਜਿਆ ਚਿਹਰਾ ਦੇਖਿਆ ਤਾਂ ਉਹ ਘਬਰਾ ਗਏ। ਘਰ 'ਚ ਰੋਣਾ ਸ਼ੁਰੂ ਹੋ ਗਿਆ, ਉਦੋਂ ਦੋਸ਼ੀ ਵੀ ਉੱਥੇ ਆ ਗਿਆ। ਦੋਸ਼ੀ ਨੂੰ ਦੇਖਦੇ ਹੀ ਨਾਬਾਲਗ ਨੇ ਉਸ ਵੱਲ ਇਸ਼ਾਰਾ ਕੀਤਾ ਅਤੇ ਪੂਰੀ ਘਟਨਾ ਦੱਸ ਦਿੱਤੀ। ਘਰ ਵਾਲੇ ਗੁੱਸੇ ਹੋ ਗਏ। ਰੌਲਾ ਸੁਣ ਕੇ ਪਿੰਡ ਵਾਲੇ ਵੀ ਆ ਗਏ ਅੇਤ ਦੋਸ਼ੀ ਨੂੰ ਮਾਰਨ ਦੌੜੇ। ਦੂਜੇ ਪਾਸੇ ਕਿਸੇ ਨੇ ਪੁਲਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ। ਅਰਜੁਨੀ ਥਾਣੇ ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਦੋਸ਼ੀ ਨੂੰ ਲੈ ਕੇ ਥਾਣੇ ਗਈ। ਉੱਥੇ ਪੁੱਛ-ਗਿੱਛ ਕਰਨ 'ਤੇ ਉਸ ਨੇ ਜ਼ੁਰਮ ਕਬੂਲ ਲਿਆ। ਪੁਲਸ ਦੋਸ਼ੀ ਨੂੰ ਅੱਜ ਕੋਰਟ 'ਚ ਪੇਸ਼ ਕਰੇਗੀ।


Related News