ਜੰਗਲ ''ਚ ਅੱਗ ਲੱਗਣ ਨਾਲ 5 ਲੋਕਾਂ ਦੀ ਮੌਤ, 44 ਜ਼ਖ਼ਮੀ
Friday, Jun 21, 2024 - 06:28 PM (IST)
ਅੰਕਾਰਾ (ਏਜੰਸੀ)- ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲਿਕਾਯਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੱਖਣ-ਪੂਰਬੀ ਤੁਰਕੀ 'ਚ ਜੰਗਲ 'ਚ ਲੱਗੀ ਅੱਗ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 44 ਹੋਰ ਜ਼ਖ਼ਮੀ ਹੋ ਗਏ। ਯੇਰਲਿਕਾਯਾ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਵੀਰਵਾਰ ਰਾਤ ਨੂੰ ਦਿਆਰਬਾਕਿਰ ਸੂਬੇ ਦੇ ਸਿਨਾਰ ਜ਼ਿਲ੍ਹੇ ਅਤੇ ਮਾਰਡਿਨ ਸੂਬੇ ਦੇ ਮਾਜ਼ਿਦਾਗੀ ਜ਼ਿਲ੍ਹੇ ਦਰਮਿਆਨ ਖੇਤੀ ਵਾਲੇ ਇਲਾਕਿਆਂ 'ਚ ਪਰਾਲੀ ਨੂੰ ਅੱਗ ਲੱਗ ਗਈ।
ਉਨ੍ਹਾਂ ਦੱਸਿਆ ਕਿ ਹਵਾ ਕਾਰਨ ਅੱਗ ਭੜਕ ਗਈ ਅਤੇ ਤੇਜ਼ੀ ਨਾਲ ਇਕ ਵੱਡੇ ਖੇਤਰ 'ਚ ਫੈਲ ਗਈ। ਹਾਲਾਂਕਿ ਫਾਇਰ ਬ੍ਰਿਗੇਡ ਕਰਮੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ। ਸਥਾਨਕ ਅਧਿਕਾਰੀਆਂ ਨੇ ਹਫ਼ਤੇ ਅੰਦਰ ਵੱਧ ਗਰਮੀ ਦੀ ਸਥਿਤੀ ਦੀ ਭਵਿੱਖਬਾਣੀ ਕਾਰਨ ਜੰਗਲ 'ਚ ਅੱਗ ਲੱਗਣ ਦੇ ਉੱਚ ਜ਼ੋਖ਼ਮ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਤੁਰਕੀ 'ਚ ਹਮੇਸ਼ਾ ਗਰਮੀਆਂ 'ਚ ਜੰਗਲ 'ਚ ਅੱਗ ਲੱਗਦੀ ਹੈ, ਖ਼ਾਸ ਕਰ ਕੇ ਇਸ ਦੇ ਪੱਛਮੀ ਅਤੇ ਦੱਖਣੀ ਖੇਤਰਾਂ 'ਚ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e