2 ਦਿਨ ਬਾਅਦ ਇਸ ਹਾਲ ''ਚ ਮਿਲੀ ਭਰਾ-ਭੈਣ ਦੀ ਲਾਸ਼, ਪਤੀ-ਪਤਨੀ ਲਾਪਤਾ

Friday, Jul 28, 2017 - 06:26 PM (IST)

2 ਦਿਨ ਬਾਅਦ ਇਸ ਹਾਲ ''ਚ ਮਿਲੀ ਭਰਾ-ਭੈਣ ਦੀ ਲਾਸ਼, ਪਤੀ-ਪਤਨੀ ਲਾਪਤਾ

ਲੋਹਰਦਗਾ— ਮੇਦਿਨੀਨਗਰ ਤੋਂ ਮੰਗਲਵਾਰ ਦੀ ਰਾਤ ਰਾਂਚੀ ਜਾ ਰਹੀ ਐਂਬੁਲੈਂਸ ਦੇ ਨਦੀ 'ਚ ਵਹਿਣ ਦੇ ਬਾਅਦ ਵੀਰਵਾਰ ਨੂੰ ਇਸ 'ਚ ਸਵਾਰ ਭਰਾ-ਭੈਣ ਦੀ ਲਾਸ਼ ਬਰਾਮਦ ਹੋ ਗਈ ਹੈ ਜਦਕਿ ਇਕ ਪਤੀ-ਪਤਨੀ ਹੁਣ ਤੱਕ ਵੀ ਲਾਪਤਾ ਹੈ। ਦੋਹੇਂ ਲਾਸ਼ਾਂ ਘਟਨਾ ਸਥਾਨ ਤੋਂ 15 ਕਿਲੋਮੀਟਰ ਦੂਰ ਬਰਾਮਦ ਕੀਤੀਆਂ ਗਈਆਂ। ਇਸ ਘਟਨਾ 'ਚ ਐਂਬੁਲੈਂਸ ਸਵਾਰ ਚਾਰ ਲੋਕ ਪਾਣੀ 'ਚ ਵਹਿ ਗਏ ਸਨ। ਐਂਬੁਲੈਂਸ ਨੂੰ ਸ਼ੁੱਕਰਵਾਰ ਸਵੇਰੇ ਸਿਠੀਓ ਪੁੱਲ ਕੋਲੋਂ ਨਦੀ ਤੋਂ ਬਰਾਮਦ ਕਰ ਲਿਆ ਗਿਆ ਹੈ। 

PunjabKesari
ਪੁੱਲ 'ਤੇ ਨਦੀ ਦਾ ਪਾਣੀ ਵਹਿ ਰਿਹਾ ਸੀ। ਫਿਰ ਵੀ ਡਰਾਈਵਰ ਨੇ ਐਂਬੁਲੈਂਸ ਪੁੱਲ 'ਤੇ ਚੜ੍ਹਾ ਦਿੱਤੀ। ਨਦੀ 'ਚ ਐਂਬੁਲੈਂਸ ਤਿੰਨ ਘੰਟੇ ਤੱਕ ਫਸੀ ਰਹੀ। ਇਸ ਦੇ ਬਾਅਦ ਲੋਕ ਵਹਿ ਗਏ। ਇਸ ਘਟਨਾ 'ਚ ਐਂਬੁਲੈਂਸ 'ਚ ਡਰਾਈਵਰ ਸਮੇਤ 6 ਲੋਕ ਸਵਾਰ ਸਨ। ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਇਕ ਵਿਅਕਤੀ ਨੂੰ ਬਚਾ ਲਿਆ ਗਿਆ ਹੈ ਜਦਕਿ ਚਾਰ ਲੋਕ ਪਾਣੀ 'ਚ ਵਹਿ ਗਏ।

PunjabKesari

ਮੇਦਿਨੀਨਗਰ ਦੇ ਡੁਮਰੀ ਪਿੰਡ ਦੇ ਗੋਪਾਲ ਪ੍ਰਸਾਦ ਨੂੰ ਮੰਗਲਵਾਰ ਰਾਤੀ ਬ੍ਰੇਨ ਹੇਮਰੇਜ਼ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਹਸਪਤਾਲ 'ਚ ਭਰਤੀ ਕਰਵਾਇਆ। ਉਥੋਂ ਡਾਕਟਰਾਂ ਨੇ ਰਾਂਚੀ ਦੇ ਦੂਜੇ ਹਸਪਤਾਲ 'ਚ ਰੈਫਰ ਕਰ ਦਿੱਤਾ। ਰਾਤੀ 10 ਵਜੇ ਪਤਨੀ ਸ਼ਾਂਤੀ ਦੇਵੀ, ਪ੍ਰਿਯਾ, ਭਤੀਜਾ ਕੌਸ਼ਲ ਕਿਸ਼ੋਰ ਰਜਕ ਅਤੇ ਜੁਆਈ ਪਾਂਕੀ ਦੇ ਸਗਾਲੀਮ ਵਾਸੀ ਰਾਕੇਸ਼ ਰਾਜਕ ਉਨ੍ਹਾਂ ਨੂੰ ਲੈ ਕੇ ਐਂਬੁਲੈਂਸ ਤੋਂ ਨਿਕਲੇ ਸੀ। ਜਿਸ ਤਰ੍ਹਾਂ ਹੀ ਪੁੱਲ ਵਿਚਕਾਰ ਨਿਕਲੀ, ਪਾਣੀ 'ਚ ਫਸ ਗਈ। ਰਾਕੇਸ਼ ਅਤੇ ਡਰਾਈਵਰ ਗੌਤਮ ਗੱਡੀ ਤੋਂ ਉਤਰੇ ਅਤੇ ਰਾਕੇਸ਼ ਨਦੀ 'ਚ ਵਹਿ ਗਿਆ ਪਰ ਕੁਝ ਦੂਰੀ 'ਤੇ ਜਾ ਕੇ ਕਿਨਾਰੇ 'ਤੇ ਲੱਗ ਗਿਆ। ਡਰਾਈਵਰ ਵੀ ਕਿਸੇ ਤਰ੍ਹਾਂ ਬਚ ਗਿਆ। ਲੋਕਾਂ ਨੇ ਦੱਸਿਆ ਕਿ ਕਰੀਬ 5 ਵਜੇ ਐਂਬੁਲੈਂਸ ਨੂੰ ਨਦੀ 'ਚ ਫਿਸਲਦੇ ਦੇਖਿਆ ਸੀ। ਵੀਰਵਾਰ ਨੂੰ ਗੋਪਾਲ ਪ੍ਰਸਾਦ ਦੀ ਬੇਟੀ ਅਤੇ ਭਤੀਜੇ ਦੀ ਲਾਸ਼ ਨਦੀ ਤੋਂ ਬਾਹਰ ਕੱਢੀ ਗਈ।

PunjabKesari


Related News