ਸਕਾ ਭਰਾ ਹੀ ਬਣਿਆ ਦਰਿੰਦਾ, ਭੈਣ ਨਾਲ ਰੇਪ ਕਰ ਕੀਤਾ ਇਹ ਕਾਰਾ

Tuesday, Apr 13, 2021 - 04:05 AM (IST)

ਸਕਾ ਭਰਾ ਹੀ ਬਣਿਆ ਦਰਿੰਦਾ, ਭੈਣ ਨਾਲ ਰੇਪ ਕਰ ਕੀਤਾ ਇਹ ਕਾਰਾ

ਆਜ਼ਮਗੜ੍ਹ - ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦੇ ਇੱਕ ਪਿੰਡ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ। ਇੱਥੇ ਇੱਕ ਭਰਾ ਨੇ ਆਪਣੀ ਸਕੀ ਭੈਣ ਨਾਲ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਮਾਮਲਾ ਇੱਥੇ ਤੱਕ ਖ਼ਤਮ ਨਹੀਂ ਹੋਇਆ। ਇਸ ਤੋਂ ਬਾਅਦ ਭਰਾ ਨੇ ਜੋ ਕੀਤਾ ਉਸ ਨੂੰ ਜਾਣ ਕੇ ਲੋਕ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ- ਕੋਰੋਨਾ: ਇਸ ਸ਼ਹਿਰ 'ਚ 24 ਘੰਟੇ ਸੜ ਰਹੀਆਂ ਹਨ ਲਾਸ਼ਾਂ, ਪਿਘਲੀ ਸ਼ਮਸ਼ਾਨ ਦੀ ਭੱਠੀ

ਦਰਅਸਲ, ਇਹ ਮਾਮਲਾ ਆਜ਼ਮਗੜ੍ਹ ਗੰਭੀਰਪੁਰ ਥਾਣਾ ਦਾ ਹੈ। ਜਿੱਥੇ ਭਰਾ ਨੇ ਪਹਿਲਾਂ ਆਪਣੀ ਸਕੀ ਭੈਣ ਨਾਲ ਰੇਪ ਕੀਤਾ। ਇਸ ਤੋਂ ਬਾਅਦ ਜਦੋਂ ਉਸ ਦੀ ਭੈਣ ਨੇ ਇਸ ਘਟਨਾ ਬਾਰੇ ਘਰਵਾਲਿਆਂ ਨੂੰ ਦੱਸਣ ਦੀ ਗੱਲ ਕਹੀ ਤਾਂ ਉਸ ਨੇ ਆਪਣੀ ਭੈਣ ਨੂੰ ਲੋਹੇ ਦੇ ਰਾਡ ਨਾਲ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਇਸ ਵਹਿਸ਼ੀ ਦਰਿੰਦੇ ਨੇ ਜ਼ਖ਼ਮੀ ਭੈਣ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ-  ਕੋਰੋਨਾ: ਦਿੱਲੀ 'ਚ ਪਹਿਲੀ ਵਾਰ 24 ਘੰਟੇ 'ਚ 11 ਹਜ਼ਾਰ ਤੋਂ ਵੱਧ ਮਾਮਲੇ, 72 ਲੋਕਾਂ ਦੀ ਮੌਤ

ਇਸ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਰਾ ਨੇ ਘਰ ਦੇ ਹੀ ਇੱਕ ਦੀਵਾਨ ਬੈੱਡ ਵਿੱਚ ਭੈਣ ਦੀ ਮ੍ਰਿਤਕ ਦੇਹ ਨੂੰ ਛੁਪਾ ਕੇ ਰੱਖ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਜਦੋਂ ਕੁੜੀ ਦੇ ਅਚਾਨਕ ਗਾਇਬ ਹੋਣ ਦੀ ਜਾਣਕਾਰੀ ਪਿਤਾ ਅਤੇ ਪਰਿਵਾਰ ਵਾਲਿਆਂ ਨੂੰ ਹੋਈ ਤਾਂ ਉਹ ਦੋਨਾਂ ਨੂੰ ਲੱਭਣ ਲੱਗੇ। ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਥੋੜ੍ਹੀ ਦੇਰ ਬਾਅਦ ਇਸ ਦਰਿੰਦੇ ਭਰਾ ਨੂੰ ਲੱਭ ਲਿਆ ਅਤੇ ਉਸ ਤੋਂ ਲਾਪਤਾ ਭੈਣ ਬਾਰੇ ਪੁੱਛਣ ਲੱਗੀ।

ਇਹ ਵੀ ਪੜ੍ਹੋ- ਕੋਰੋਨਾ: ਇਸ ਸ਼ਹਿਰ 'ਚ 24 ਘੰਟੇ ਸੜ ਰਹੀਆਂ ਹਨ ਲਾਸ਼ਾਂ, ਪਿਘਲੀ ਸ਼ਮਸ਼ਾਨ ਦੀ ਭੱਠੀ

ਮਾਮਲੇ ਨੂੰ ਲੈ ਕੇ ਪੁਲਸ ਨੇ ਇਸ ਸ਼ਖਸ ਤੋਂ ਪੁੱਛਗਿਛ ਸ਼ੁਰੂ ਕੀਤੀ। ਪਹਿਲਾਂ ਤਾਂ ਇਹ ਸ਼ਖਸ ਘਟਨਾਕ੍ਰਮ ਤੋਂ ਇਨਕਾਰ ਕਰਦਾ ਰਿਹਾ ਅਤੇ ਜਦੋਂ ਉਸਨੇ ਮਾਮਲੇ ਦਾ ਖੁਲਾਸਾ ਕੀਤਾ ਤਾਂ ਸਾਰੇ ਲੋਕਾਂ ਦੇ ਹੋਸ਼ ਉੱਡ ਗਏ। ਉਸ ਦੀ ਨਿਸ਼ਾਨਦੇਹੀ 'ਤੇ ਘਰ ਦੇ ਇੱਕ ਕਮਰੇ ਵਿੱਚ ਬੈੱਡ ਦੇ ਅੰਦਰ ਛੁਪਾਈ ਗਈ ਲਾਸ਼ ਨੂੰ ਬਰਾਮਦ ਕਰ ਲਿਆ ਗਿਆ। ਐੱਸ.ਪੀ. ਸਿਟੀ ਪੰਕਜ ਕੁਮਾਰ ਪਾਂਡੇ ਦਾ ਕਹਿਣਾ ਹੈ ਕਿ ਇਹ ਇਕ ਬਹੁਤ ਹੀ ਗੰਭੀਰ ਘਟਨਾ ਹੈ। ਪਿਤਾ ਨੇ ਆਪਣੇ ਬੇਟੇ 'ਤੇ ਆਪਣੀ ਸਕੀ ਧੀ ਨਾਲ ਬਲਾਤਕਾਰ ਅਤੇ ਹੱਤਿਆ ਦਾ ਮੁਕੱਦਮਾ ਵੀ ਦਰਜ ਕਰਾਇਆ ਹੈ। ਪੁਲਸ ਨੇ ਦੋਸ਼ੀ ਨੂੰ ਸਬੰਧਿਤ ਧਾਰਾਵਾਂ ਵਿੱਚ ਗ੍ਰਿਫਤਾਰ ਕਰ ਜੇਲ੍ਹ ਭੇਜ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News