ਛੋਟੀ ਜਿਹੀ ਗੱਲ ਪਿੱਛੇ ਭਰਾ ਨੇ ਭਰਾ ਦਾ ਕੀਤਾ ਕਤਲ ਤੇ ਮਗਰੋਂ...
Wednesday, Sep 16, 2015 - 06:52 PM (IST)

ਸਹਾਰਨਪੁਰ- ਸਹਾਰਨਪੁਰ ਦੇ ਥਾਣਾ ਜਨਕਪੁਰੀ ''ਚ ਬੀਤੀ ਰਾਤ ਇਕ ਵਿਅਕਤੀ ਨੇ ਆਪਣੇ ਭਰਾ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਅਤੇ ਹਤਿਆਰੇ ਨੇ ਖੁਦ ਵੀ ਰੇਲਗੱਡੀ ਹੇਠਾਂ ਆ ਕੇ ਆਪਣੀ ਜਾਨ ਦੇ ਦਿੱਤੀ। ਇਸ ਮਾਮਲੇ ਵਿਚ 3 ਲੋਕਾਂ ਵਿਰੁੱਧ ਰਿਪੋਰਟ ਦਰਜ ਕਰਵਾਈ ਗਈ ਹੈ। ਪੁਲਸ ਨੇ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸਹਾਰਨਪੁਰ ਦੇ ਸੀਨੀਅਰ ਸੁਪਰਡੈਂਟ ਨੇ ਦੱਸਿਆ ਕਿ ਥਾਣਾ ਜਨਕਪੁਰੀ ਦੇ ਅਧੀਨ ਖਾਨਆਲਮਪੁਰਾ ''ਚ 45 ਸਾਲ ਦੇ ਅਸ਼ਰਫ ਅਤੇ ਉਸ ਦਾ 36 ਸਾਲਾ ਛੋਟਾ ਭਰਾ ਅਫਜ਼ਲ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਮੰਗਲਵਾਰ ਨੂੰ ਘਰ ''ਚ ਕੱਪੜੇ ਸੁਕਾਉਣ ਨੂੰ ਲੈ ਕੇ ਝਗੜਾ ਹੋ ਗਿਆ ਤੇ ਦੋਵੇਂ ਭਰਾਵਾਂ ਅਤੇ ਪਤਨੀਆਂ ''ਚ ਆਪਸ ''ਚ ਲੜਾਈ ਹੋ ਗਈ ਸੀ। ਇਸ ਗੱਲ ਤੋਂ ਦੁੱਖੀ ਹੋ ਕੇ ਅਸ਼ਰਫ ਨੇ ਆਪਣੇ ਛੋਟੇ ਭਰਾ ਅਫਜ਼ਲ ਦਾ ਗਲਾ ਵੱਢ ਦਿੱਤਾ, ਜੋ ਉਸ ਸਮੇਂ ਡੂੰਘੀ ਨੀਂਦ ''ਚ ਸੌਂ ਰਿਹਾ ਸੀ।
ਅਫਜ਼ਲ ਦੇ ਤੀਜੇ ਭਰਾ ਅਕਰਮ ਨੇ ਥਾਣਾ ਜਨਕਪੁਰੀ ਵਿਚ ਰਿਪੋਰਟ ਦਰਜ ਕਰਵਾਈ। ਸੂਚਨਾ ਮਿਲਦੇ ਹੀ ਪੁਲਸ ਮੌਕੇ ''ਤੇ ਪੁੱਜੀ ਤਾਂ ਅਸ਼ਰਫ, ਉਸ ਦੀ ਪਤਨੀ ਅਤੇ ਬੇਟਾ ਉੱਥੇ ਮੌਜੂਦ ਨਹੀਂ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ ਕਿ ਤਾਂ ਪੁਲਸ ਨੂੰ ਜਾਣਕਾਰੀ ਮਿਲੀ ਕਿ ਰੇਲਵੇ ਲਾਈਨ ''ਤੇ ਰੇਲਗੱਡੀ ਨਾਲ ਕੱਟੀ ਹੋਈ ਲਾਸ਼ ਪਈ ਹੈ। ਸੁਪਰਡੈਂਟ ਨੇ ਦੱਸਿਆ ਕਿ ਅਜਿਹਾ ਅਨੁਮਾਨ ਹੈ ਕਿ ਅਫਜ਼ਲ ਦੀ ਹੱਤਿਆ ਤੋਂ ਬਾਅਦ ਅਸ਼ਰਫ ਨੇ ਰੇਲਗੱਡੀ ਹੇਠਾਂ ਆ ਕੇ ਆਪਣੀ ਜਾਨ ਦੇ ਦਿੱਤੀ। ਪੁਲਸ ਨੇ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਅਸ਼ਰਫ ਦੀ ਪਤਨੀ ਤੇ ਬੇਟੇ ਦੀ ਭਾਲ ਕਰ ਰਹੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।