ਸਿੱਕਮ ''ਚ BRO ਨੇ ਬਣਾਇਆ ਨਵਾਂ ਬੇਲੀ ਪੁਲ

Wednesday, Sep 18, 2024 - 02:17 PM (IST)

ਸਿੱਕਮ ''ਚ BRO ਨੇ ਬਣਾਇਆ ਨਵਾਂ ਬੇਲੀ ਪੁਲ

ਗੰਗਟੋਕ- ਸਿੱਕਮ ਦੇ ਮੰਗਨ ਜ਼ਿਲ੍ਹੇ ਦੇ ਅਧੀਨ ਜੀਮਾ 'ਚ ਸੀਮਾ ਸੜਕ ਸੰਗਠਨ (BRO) ਨੇ ਇਕ ਨਵੇਂ ਬੇਲੀ ਪੁਲ ਦਾ ਨਿਰਮਾਣ ਕੀਤਾ ਹੈ, ਜਿਸ ਨਾਲ ਲਾਚੇਨ ਘਾਟੀ ਤੋਂ ਚੀਨ ਸਰਹੱਦ ਤੱਕ ਸੜਕ ਸੰਪਰਕ ਬਹਾਲ ਹੋ ਗਿਆ ਹੈ। ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। 

ਲਾਚੇਨ ਚੂ ਨਦੀ 'ਚ ਆਏ ਹੜ੍ਹ ਕਾਰਨ 29 ਮਈ ਨੂੰ ਉੱਤਰੀ ਸਿੱਕਮ ਦੇ ਜੀਮਾ ਵਿਚ ਸਥਿਤ ਇਹ ਪੁਲ ਨੁਕਸਾਨਿਆ ਗਿਆ ਸੀ। BRO ਨੇ ਇਕ ਬਿਆਨ ਵਿਚ ਕਿਹਾ ਹੈ ਕਿ 'ਸਵਾਸਤਿਕ' ਸਕੀਮ ਤਹਿਤ ਮਜ਼ਦੂਰਾਂ ਨੇ 24 ਅਗਸਤ ਨੂੰ ਇਕ ਨਵੇਂ ਬੇਲੀ ਪੁਲ ਦਾ ਨਿਰਮਾਣ ਸ਼ੁਰੂ ਕੀਤਾ ਅਤੇ ਇਹ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ 16 ਸਤੰਬਰ ਨੂੰ ਪੂਰਾ ਹੋ ਗਿਆ। ਇਸ ਪੁਲ ਦਾ ਨਿਰਮਾਣ ਹੋਣ ਨਾਲ ਨਾ ਸਿਰਫ਼ ਸਥਾਨਕ ਲੋਕਾਂ ਸਗੋਂ ਚੀਨ ਸਰਹੱਦ ਵੱਲ ਤਾਇਨਾਤ ਹਥਿਆਰਬੰਦ ਬਲਾਂ ਨੂੰ ਵੀ ਇਸ ਤੋਂ ਲਾਭ ਮਿਲੇਗਾ।


author

Tanu

Content Editor

Related News