ਮੋਬਾਈਲ ਡਾਟਾ 'ਤੇ ਸਰਕਾਰ ਲਗਾ ਸਕਦੀ ਹੈ ਨਵਾਂ ਟੈਕਸ, ਹਰ GB Data 'ਤੇ ਦੇਣੇ ਪੈ ਸਕਦੇ ਹਨ ਵਾਧੂ ਪੈਸੇ

Friday, Mar 13, 2026 - 03:37 PM (IST)

ਮੋਬਾਈਲ ਡਾਟਾ 'ਤੇ ਸਰਕਾਰ ਲਗਾ ਸਕਦੀ ਹੈ ਨਵਾਂ ਟੈਕਸ, ਹਰ GB Data 'ਤੇ ਦੇਣੇ ਪੈ ਸਕਦੇ ਹਨ ਵਾਧੂ ਪੈਸੇ

ਨਵੀਂ ਦਿੱਲੀ- ਦੇਸ਼ 'ਚ ਮੋਬਾਈਲ ਡਾਟਾ ਦੀ ਵਰਤੋਂ ਕਰਨ ਵਾਲਿਆਂ 'ਤੇ ਹੁਣ 'ਡਾਟਾ ਟੈਕਸ' ਲੱਗਣ ਦੀ ਚਰਚਾ ਤੇਜ਼ ਹੋ ਗਈ ਹੈ। ਰਿਪੋਰਟਾਂ ਮੁਤਾਬਕ, ਸਰਕਾਰ ਇੰਟਰਨੈੱਟ ਦੀ ਵਰਤੋਂ 'ਤੇ 1 ਰੁਪਏ ਪ੍ਰਤੀ GB ਦੇ ਹਿਸਾਬ ਨਾਲ ਟੈਕਸ ਲਗਾਉਣ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਇੰਟਰਨੈੱਟ ਵਰਤਣਾ ਕਾਫੀ ਮਹਿੰਗਾ ਹੋ ਸਕਦਾ ਹੈ।

ਕਿਉਂ ਲਗਾਇਆ ਜਾ ਰਿਹਾ ਹੈ ਇਹ ਟੈਕਸ?

ਰਿਪੋਰਟਸ ਅਨੁਸਾਰ, ਇਸ ਟੈਕਸ ਰਾਹੀਂ ਇਕੱਠੇ ਕੀਤੇ ਪੈਸੇ ਦੀ ਵਰਤੋਂ ਦੇਸ਼ ਦੇ ਪੇਂਡੂ ਖੇਤਰਾਂ 'ਚ ਡਿਜੀਟਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਟੈਲੀਕਾਮ ਨੈੱਟਵਰਕ ਦੇ ਵਿਸਥਾਰ ਲਈ ਕੀਤੀ ਜਾ ਸਕਦੀ ਹੈ। ਹਾਲਾਂਕਿ, ਅਜੇ ਤੱਕ ਇਸ 'ਤੇ ਕੋਈ ਅਧਿਕਾਰਤ ਮੋਹਰ ਨਹੀਂ ਲੱਗੀ ਹੈ, ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਦੁਨੀਆ 'ਚ ਆਪਣੀ ਤਰ੍ਹਾਂ ਦਾ ਪਹਿਲਾ ਟੈਕਸ ਹੋਵੇਗਾ।

ਤੁਹਾਡੀ ਜੇਬ 'ਤੇ ਕੀ ਪਵੇਗਾ ਅਸਰ?

ਮੌਜੂਦਾ ਸਮੇਂ 'ਚ ਭਾਰਤ 'ਚ ਡਾਟਾ ਸਭ ਤੋਂ ਸਸਤਾ ਹੈ, ਪਰ ਇਸ ਟੈਕਸ ਤੋਂ ਬਾਅਦ ਜੇਕਰ ਤੁਸੀਂ ਮਹੀਨੇ 'ਚ 30 GB ਡਾਟਾ ਵਰਤਦੇ ਹੋ, ਤਾਂ ਤੁਹਾਨੂੰ ਸਿੱਧਾ 30 ਰੁਪਏ ਵਾਧੂ ਟੈਕਸ ਦੇਣਾ ਪਵੇਗਾ। ਭਾਰੀ ਡਾਟਾ ਵਰਤਣ ਵਾਲੇ ਯੂਜ਼ਰਸ ਅਤੇ OTT ਪਲੇਟਫਾਰਮਾਂ (Netflix, YouTube) 'ਤੇ ਫਿਲਮਾਂ ਦੇਖਣ ਵਾਲਿਆਂ ਲਈ ਇਹ ਵੱਡਾ ਵਿੱਤੀ ਬੋਝ ਸਾਬਤ ਹੋਵੇਗਾ।

ਟੈਲੀਕਾਮ ਕੰਪਨੀਆਂ 'ਚ ਚਿੰਤਾ

ਟੈਲੀਕਾਮ ਕੰਪਨੀਆਂ ਦਾ ਮੰਨਣਾ ਹੈ ਕਿ ਪਹਿਲਾਂ ਹੀ ਰੀਚਾਰਜ ਪਲਾਨ ਮਹਿੰਗੇ ਹੋ ਚੁੱਕੇ ਹਨ ਅਤੇ ਹੁਣ ਜੇਕਰ ਡਾਟਾ 'ਤੇ ਵੱਖਰਾ ਟੈਕਸ ਲੱਗਦਾ ਹੈ, ਤਾਂ ਗਾਹਕਾਂ ਦੀ ਗਿਣਤੀ ਘਟ ਸਕਦੀ ਹੈ। ਵਿਰੋਧੀ ਧਿਰ ਨੇ ਵੀ ਇਸ ਨੂੰ 'ਡਿਜੀਟਲ ਇੰਡੀਆ' ਦੇ ਰਾਹ 'ਚ ਰੋੜਾ ਦੱਸਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News