Coma ''ਚ ਹੈ ਈਰਾਨ ਦਾ ਨਵਾਂ ਸੁਪਰੀਮ ਲੀਡਰ! ਦੋਵੇਂ ਲੱਤਾਂ ਵੀ ਕੱਟੀਆਂ ਗਈਆਂ, ਦੇਸ਼ ''ਚ ਭਾਰੀ ਹਫੜਾ-ਦਫੜੀ
Thursday, Mar 12, 2026 - 05:19 PM (IST)
ਤੇਹਰਾਨ/ਲੰਡਨ: ਈਰਾਨ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਈਰਾਨ ਦੇ ਨਵੇਂ ਸੁਪਰੀਮ ਲੀਡਰ ਮੋਜਤਬਾ ਖਾਮੇਨੇਈ ਕੋਮਾ 'ਚ ਹਨ ਤੇ ਇੱਕ ਹਵਾਈ ਹਮਲੇ ਦੌਰਾਨ ਉਨ੍ਹਾਂ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਹਨ। 56 ਸਾਲਾ ਮੋਜਤਬਾ, ਜੋ ਆਪਣੇ ਪਿਤਾ ਆਇਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਸੱਤਾ ਵਿੱਚ ਆਏ ਸਨ, ਇਸ ਵੇਲੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ।
ਹਸਪਤਾਲ ਬਣਿਆ ਕਿਲ੍ਹਾ, ਸਿਹਤ ਮੰਤਰੀ ਖੁਦ ਕਰ ਰਹੇ ਇਲਾਜ
ਮੋਜਤਬਾ ਖਾਮੇਨੇਈ ਨੂੰ ਤੇਹਰਾਨ ਦੇ ਸਿਨਾ ਯੂਨੀਵਰਸਿਟੀ ਹਸਪਤਾਲ ਦੇ ਇੱਕ ਗੁਪਤ ਹਿੱਸੇ 'ਚ ਰੱਖਿਆ ਗਿਆ ਹੈ, ਜਿਸ ਨੂੰ ਭਾਰੀ ਸੁਰੱਖਿਆ ਬਲਾਂ ਨੇ ਘੇਰਿਆ ਹੋਇਆ ਹੈ। ਰਿਪੋਰਟਾਂ ਅਨੁਸਾਰ, ਉਨ੍ਹਾਂ ਦੇ ਪੇਟ ਤੇ ਜਿਗਰ 'ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਈਰਾਨ ਦੇ ਸਿਹਤ ਮੰਤਰੀ ਤੇ ਚੋਟੀ ਦੇ ਟਰਾਮਾ ਸਰਜਨ ਮੁਹੰਮਦ ਰਜ਼ਾ ਜ਼ਫਰਗੰਜਨੀ ਖੁਦ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੋਜਤਬਾ ਆਪਣੀ ਹਾਲਤ ਤੇ ਆਪਣੇ ਸੁਪਰੀਮ ਲੀਡਰ ਬਣਨ ਦੀ ਖਬਰ ਤੋਂ ਵੀ ਪੂਰੀ ਤਰ੍ਹਾਂ ਬੇਖਬਰ ਹਨ।
ਪੂਰਾ ਪਰਿਵਾਰ ਹਮਲੇ 'ਚ ਖਤਮ
ਇਸ ਭਿਆਨਕ ਹਮਲੇ 'ਚ ਮੋਜਤਬਾ ਨੇ ਨਾ ਸਿਰਫ ਆਪਣੇ ਪਿਤਾ ਅਲੀ ਖਾਮੇਨੇਈ (86) ਨੂੰ ਗੁਆ ਦਿੱਤਾ, ਬਲਕਿ ਉਨ੍ਹਾਂ ਦੀ ਪਤਨੀ ਜ਼ਹਰਾ, 8 ਸਾਲਾ ਬੇਟਾ ਬਾਘਰ, ਮਾਂ ਅਤੇ ਭੈਣ ਦੀ ਵੀ ਮੌਤ ਹੋ ਗਈ ਹੈ। ਈਰਾਨੀ ਸਟੇਟ ਟੀਵੀ ਹੁਣ ਮੋਜਤਬਾ ਨੂੰ "ਜਾਨਬਾਜ਼-ਏ-ਰਮਜ਼ਾਨ" (ਜ਼ਖਮੀ ਜੰਗੀ ਯੋਧਾ) ਕਹਿ ਕੇ ਸੰਬੋਧਨ ਕਰ ਰਿਹਾ ਹੈ।
'ਘੋਸਟ ਆਇਤੁੱਲਾ' ਦੇ ਭਰੋਸੇ ਚੱਲ ਰਿਹਾ ਹੈ ਈਰਾਨ
ਹੈਰਾਨੀ ਦੀ ਗੱਲ ਇਹ ਹੈ ਕਿ ਸੁਪਰੀਮ ਲੀਡਰ ਦੇ ਕੋਮਾ 'ਚ ਹੋਣ ਦੇ ਬਾਵਜੂਦ ਈਰਾਨ ਦੀ ਜੰਗੀ ਮਸ਼ੀਨਰੀ ਰੁਕੀ ਨਹੀਂ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਲੀ ਖਾਮੇਨੇਈ ਨੇ ਮਰਨ ਤੋਂ ਪਹਿਲਾਂ ਹੀ ਦੇਸ਼ ਨੂੰ 'ਆਟੋਪਾਇਲਟ' ਮੋਡ 'ਤੇ ਪਾ ਦਿੱਤਾ ਸੀ। ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (IRGC) ਦੇ 31 ਖੇਤਰੀ ਕਮਾਂਡ ਸੈਂਟਰ ਹੁਣ ਬਿਨਾਂ ਕਿਸੇ ਕੇਂਦਰੀ ਆਦੇਸ਼ ਦੇ ਸੁਤੰਤਰ ਤੌਰ 'ਤੇ ਹਮਲੇ ਕਰ ਰਹੇ ਹਨ। ਇਸੇ ਕਾਰਨ ਮੋਜਤਬਾ ਨੂੰ "ਘੋਸਟ ਆਇਤੁੱਲਾ" (ਪ੍ਰਛਾਵਾਂ ਨੇਤਾ) ਕਿਹਾ ਜਾ ਰਿਹਾ ਹੈ।
ਦੁਨੀਆ ਭਰ 'ਚ ਤੇਲ ਦੀਆਂ ਕੀਮਤਾਂ ਵਧਣ ਦਾ ਡਰ
ਈਰਾਨ 'ਚ ਪੈਦਾ ਹੋਏ ਇਸ ਸੱਤਾ ਦੇ ਖਲਾਅ ਤੇ ਲਗਾਤਾਰ ਜਾਰੀ ਜੰਗ ਕਾਰਨ ਵਿਸ਼ਵ ਬਾਜ਼ਾਰ 'ਚ ਤੇਲ ਤੇ ਗੈਸ ਦੀਆਂ ਕੀਮਤਾਂ 'ਚ ਭਾਰੀ ਉਛਾਲ ਆਉਣ ਦੀ ਸੰਭਾਵਨਾ ਹੈ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ 'ਤੇ ਪਵੇਗਾ। ਇਜ਼ਰਾਈਲੀ ਸੂਤਰਾਂ ਦਾ ਕਹਿਣਾ ਹੈ ਕਿ ਮੋਜਤਬਾ ਸਿਰਫ ਇੱਕ ਕਠਪੁਤਲੀ ਹੈ ਤੇ ਅਸਲ ਸੱਤਾ ਹੁਣ ਪੂਰੀ ਤਰ੍ਹਾਂ ਨਾਲ ਰਿਵੋਲਿਊਸ਼ਨਰੀ ਗਾਰਡ ਦੇ ਹੱਥਾਂ 'ਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
