ਬਿ੍ਰਟਿਸ਼ ਏਅਰਵੇਜ਼ ਦਾ ਜਹਾਜ਼ 18 ਟਨ ਮੈਡੀਕਲ ਸਮੱਗਰੀ ਲੈ ਕੇ ਪੁੱਜਾ ਦਿੱਲੀ

Saturday, May 22, 2021 - 05:48 PM (IST)

ਬਿ੍ਰਟਿਸ਼ ਏਅਰਵੇਜ਼ ਦਾ ਜਹਾਜ਼ 18 ਟਨ ਮੈਡੀਕਲ ਸਮੱਗਰੀ ਲੈ ਕੇ ਪੁੱਜਾ ਦਿੱਲੀ

ਨਵੀਂ ਦਿੱਲੀ (ਭਾਸ਼ਾ)— ਬਿ੍ਰਟਿਸ਼ ਏਅਰਵੇਜ਼ ਦਾ ਇਕ ਜਹਾਜ਼ ਆਕਸੀਜਨ ਕੰਨਸਟੇ੍ਰਟਰ ਸਮੇਤ 18 ਟਨ ਮੈਡੀਕਲ ਸਮੱਗਰੀ ਲੈ ਕੇ ਸ਼ਨੀਵਾਰ ਸਵੇਰੇ ਦਿੱਲੀ ਹਵਾਈ ਅੱਡੇ ’ਤੇ ਉਤਰਿਆ। ਇਕ ਬਿਆਨ ਵਿਚ ਕਿਹਾ ਗਿਆ ਕਿ ਲੰਡਨ ਤੋਂ ਉਡਾਣ ਭਰਨ ਵਾਲਾ ਇਹ ਜਹਾਜ਼ ਸ਼ਨੀਵਾਰ ਸਵੇਰੇ ਪੌਣੇ 6 ਵਜੇ ਦਿੱਲੀ ਪੁੱਜਾ। ਬਿ੍ਰਟਿਸ਼ ਏਅਰਵੇਜ਼ ਨੇ ਕਿਹਾ ਕਿ ਮੈਡੀਕਲ ਸਮੱਗਰੀ ਦਾ ਵਜ਼ਨ 18 ਟਨ ਹੈ। ਇਸ ਵਿਚ ਸੈਂਕੜੇ ਆਕਸੀਜਨ ਕੰਨਸਟ੍ਰੇਟਰ ਦੇ ਨਾਲ ਮੈਡੀਕਲ ਯੰਤਰ ਵੀ ਹਨ।

ਇਹ ਵੀ ਪੜ੍ਹੋ: ਭਾਰਤ ’ਚ ਕੋਰੋਨਾ ਮਾਮਲਿਆਂ ’ਚ ਗਿਰਾਵਟ ਪਰ ਇਕ ਦਿਨ 4,194 ਮਰੀਜ਼ਾਂ ਦੀ ਮੌਤ

 

 

ਆਕਸਫੇਮ, ਖ਼ਾਲਸਾ ਏਡ, ਕ੍ਰਿਸ਼ਚੀਅਨ ਏਡ ਅਤੇ ਐੱਲ. ਪੀ. ਐੱਸ. ਯੂ. ਕੇ. ਵਰਗੇ ਸੰਗਠਨਾਂ ਨੇ ਇਹ ਸਮੱਗਰੀ ਭੇਜੀ ਹੈ। ਬਿਆਨ ’ਚ ਕਿਹਾ ਗਿਆ ਕਿ ਪਿਛਲੇ ਦੋ ਹਫ਼ਤਿਆਂ ਵਿਚ ਜਹਾਜ਼ ਕੰਪਨੀ ਦਾ ਇਹ ਦੂਜਾ ਜਹਾਜ਼ ਹੈ, ਜੋ ਰਾਹਤ ਸਮੱਗਰੀ ਲੈ ਕੇ ਆਇਆ ਹੈ।

ਇਹ ਵੀ ਪੜ੍ਹੋ: ਸਵਾਲਾਂ ਦੇ ਘੇਰੇ 'ਚ ਕੇਂਦਰ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਵੈਕਸੀਨੇਸ਼ਨ ਨੂੰ ਲੈ ਕੇ ਲਾਏ ਗੰਭੀਰ ਇਲਜ਼ਾਮ

ਦੱਸ ਦੇਈਏ ਕਿ ਭਾਰਤ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਪੀੜਤ ਮਰੀਜ਼ਾਂ ਦੀ ਗਿਣਤੀ ਵੱਧਣ ਨਾਲ ਕਈ ਸੂਬਿਆਂ ’ਚ ਹਸਪਤਾਲਾਂ ’ਚ ਆਕਸੀਜਨ, ਦਵਾਈਆਂ, ਯੰਤਰ ਅਤੇ ਟੀਕਿਆਂ ਦੀ ਘਾਟ ਹੋ ਗਈ ਹੈ। ਦੇਸ਼ ’ਚ ਵਾਇਰਸ ਦੇ ਹੁਣ ਤੱਕ 2,62,89, 290 ਮਾਮਲੇ ਆ ਚੁੱਕੇ ਹਨ, ਉੱਥੇ ਹੀ 2,95,525 ਮਰੀਜ਼ਾਂ ਦੀ ਮੌਤ ਹੋਈ ਹੈ।


author

Tanu

Content Editor

Related News