ਲਾੜੀ ਨੇ ਜੈਮਾਲਾ ਪਾਉਣ ਤੋਂ ਕੀਤਾ ਇਨਕਾਰ ਤਾਂ ਬੇਰੰਗ ਪਰਤੀ ਬਰਾਤ, ਸਦਮੇ ’ਚ ਲਾੜੇ ਨੇ ਕੀਤੀ ਖ਼ੁਦਕੁਸ਼ੀ

03/28/2022 5:35:59 PM

ਫਰੂਖਾਬਾਦ– ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਗੋਰੇ ਰੰਗ ਨੂੰ ਹੀ ਸੁੰਦਰਤਾ ਦੀ ਨਿਸ਼ਾਨੀ ਮੰਨਣ ਵਾਲੀ ਮਾਨਸਿਕਤਾ ਇਕ ਸ਼ਖਸ ਦੀ ਮੌਤ ਦਾ ਕਾਰਨ ਬਣ ਗਈ। ਦਰਅਸਲ ਲਾੜੇ ਦਾ ਰੰਗ ਗੋਰਾ ਨਾ ਹੋਣ ਦੀ ਗੱਲ ਕਹਿ ਕੇ ਲਾੜੀ ਨੇ ਜੈਮਾਲਾ ਪਾਉਣ ਤੋਂ ਇਨਕਾਰ ਕਰ ਦਿੱਤਾ। ਕਾਫੀ ਖਰਚਾ ਹੋਣ ਦੇ ਬਾਵਜੂਦ ਲਾੜੇ ਨੂੰ ਬਿਨਾਂ ਲਾੜੀ ਦੇ ਹੀ ਬਰਾਤ ਲੈ ਕੇ ਪਰਤਣਾ ਪਿਆ। ਬਿਨਾਂ ਫੇਰੇ ਲਏ ਬਰਾਤ ਪਰਤੀ ਤਾਂ ਇਸ ਗੱਲ ਤੋਂ ਨਿਰਾਸ਼ ਲਾੜੇ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ: ‘ਮਨ ਕੀ ਬਾਤ’ ’ਚ PM ਮੋਦੀ ਬੋਲੇ- ਆਤਮਨਿਰਭਰ ਭਾਰਤ ਦਾ ਸੁਫ਼ਨਾ ਜ਼ਰੂਰ ਪੂਰਾ ਕਰਾਂਗੇ

ਇਹ ਘਟਨਾ ਕੋਤਵਾਲੀ ਕਾਯਮਗੰਜ ਖੇਤਰ ਦੇ ਪਿੰਡ ਸਲੇਮਪੁਰ ਟਿੱਲੀਆਂ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੋਂ ਦੇ ਵਸਨੀਕ 21 ਸਾਲਾ ਨੌਜਵਾਨ ਦੀ ਬਰਾਤ ਜ਼ਿਲ੍ਹਾ ਜੌਨਪੁਰ ਦੀ ਸਦਰ ਕੋਤਵਾਲੀ ਸਥਿਤ ਪਿੰਡ ਹਮਜਾਪੁਰ ਗਈ ਸੀ। ਬਰਾਤ ਪਹੁੰਚਣ ’ਤੇ ਲਾੜੀ ਪੱਖ ਦੇ ਲੋਕਾਂ ਨੇ ਸਵਾਗਤ ਵੀ ਕੀਤਾ। ਜੈਮਾਲਾ ਸਟੇਜ ਸਜੀ ਸੀ। ਲਾੜਾ ਸਟੇਜ ’ਤੇ ਲਾੜੀ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਸਟੇਜ ’ਤੇ ਜਿਵੇਂ ਹੀ ਲਾੜੀ ਆਈ ਤਾਂ ਉਸ ਨੇ ਇਕ ਨਜ਼ਰ ਲਾੜੇ ਨੂੰ ਵੇਖਿਆ ਅਤੇ ਚੁੱਪਚਾਪ ਵਾਪਸ ਪਰਤ ਗਈ। ਇਹ ਵੇਖ ਕੇ ਉੱਥੇ ਮੌਜੂਦ ਬਰਾਤੀ ਅਤੇ ਹੋਰ ਲੋਕ ਹੱਕੇ-ਬੱਕੇ ਰਹਿ ਗਏ। ਉਹ ਕੁਝ ਸਮਝ ਪਾਉਂਦੇ ਉਦੋਂ ਤੱਕ ਲਾੜੀ ਨੇ ਕਿਹਾ ਕਿ ਲਾੜੇ ਦਾ ਰੰਗ ਗੋਰਾ ਨਹੀਂ ਹੈ। ਮੈਂ ਇਸ ਨਾਲ ਵਿਆਹ ਨਹੀਂ ਕਰਾਂਗੀ।

ਇਹ ਵੀ ਪੜ੍ਹੋ: CM ਮਾਨ ਦੇ ਐਲਾਨ 'ਤੇ ਬੋਲੇ ਕੇਜਰੀਵਾਲ, ਦਿੱਲੀ 'ਚ ਰੋਕਿਆ ਪਰ ਪੰਜਾਬ 'ਚ ਲਾਗੂ ਹੋਵੇਗੀ ‘ਘਰ-ਘਰ ਰਾਸ਼ਨ ਯੋਜਨਾ’

ਲਾੜੀ ਦਾ ਇਹ ਫ਼ੈਸਲਾ ਸੁਣਦੇ ਹੀ ਬਰਾਤੀਆਂ ’ਚ ਸੰਨਾਟਾ ਪਸਰ ਗਿਆ। ਇਸ ਤੋਂ ਬਾਅਦ ਲਾੜੀ ਨੂੰ ਮਨਾਉਣ ਨਾਲ ਹੀ ਦੋਹਾਂ ਪੱਖਾਂ ’ਚ ਪੰਚਾਇਤ ਵੀ ਹੋਈ ਪਰ ਲਾੜੀ ਨੇ ਸਾਫ ਇਨਕਾਰ ਕਰ ਦੇਣ ਤੋਂ ਬਾਅਦ ਗੱਲ ਨਹੀਂ ਬਣ ਸਕੀ। ਜਿਸ ਕਾਰਨ ਬਰਾਤੀ ਵਾਪਸ ਪਰਤ ਆਏ। ਕੁਝ ਲੋਕ ਉੱਥੇ ਇਸ ਲਈ ਰੁਕੇ ਕਿ ਕਿਸੇ ਦੂਜੀ ਕੁੜੀ ਦੀ ਤਲਾਸ਼ ਕਰ ਕੇ ਵਿਆਹ ਕਰਵਾ ਦਿੱਤਾ ਜਾਵੇ। ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਕੁੜੀ ਨਹੀਂ ਮਿਲ ਸਕੀ। ਉੱਪਰੋਂ ਲਾੜੀ ਪੱਖ ਨੇ ਬਰਾਤ ਦੇ ਸਵਾਗਤ ਸਤਿਕਾਰ ’ਚ ਹੋਇਆ ਖਰਚਾ ਲੱਗਭਗ  50 ਹਜ਼ਾਰ ਰੁਪਏ ਵੀ ਲਾੜੇ ਤੋਂ ਲੈ ਲਿਆ। ਨਿਰਾਸ਼ ਲਾੜਾ ਬਿਨਾਂ ਲਾੜੀ ਦੇ ਘਰ ਵਾਪਸ ਆ ਗਿਆ। ਇਹ ਸਦਮਾ ਨੌਜਵਾਨ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਨੇ ਆਪਣੇ ਮਕਾਨ ਦੇ ਕਮਰੇ ’ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। 

ਇਹ ਵੀ ਪੜ੍ਹੋ: ਸ਼ਖ਼ਸ ਨੇ 1 ਰੁਪਏ ਦੇ ਸਿੱਕਿਆਂ ਨਾਲ ਖਰੀਦੀ ਡਰੀਮ ਬਾਈਕ, ਸ਼ੋਅ ਰੂਮ ਦੇ ਕਾਮਿਆਂ ਨੂੰ ਗਿਣਨ ’ਚ ਲੱਗੇ 10 ਘੰਟੇ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ।


Tanu

Content Editor

Related News