ਵਿਆਹ ਤੋਂ ਇਕ ਦਿਨ ਪਹਿਲਾਂ ਘਰ 'ਚ ਪਸਰਿਆ ਮਾਤਮ, ਗੁਆਂਢੀ ਨੇ ਲਾੜੀ ਦੇ ਪਿਤਾ ਦਾ ਕੀਤਾ ਕਤਲ

Wednesday, Jun 28, 2023 - 11:42 AM (IST)

ਵਿਆਹ ਤੋਂ ਇਕ ਦਿਨ ਪਹਿਲਾਂ ਘਰ 'ਚ ਪਸਰਿਆ ਮਾਤਮ, ਗੁਆਂਢੀ ਨੇ ਲਾੜੀ ਦੇ ਪਿਤਾ ਦਾ ਕੀਤਾ ਕਤਲ

ਤਿਰੁਵਨੰਤਪੁਰਮ (ਭਾਸ਼ਾ)- ਕੇਰਲ ਦੇ ਕਲੱਮਬਾਲਮ 'ਚ ਵਿਆਹ ਤੋਂ ਇਕ ਦਿਨ ਪਹਿਲਾਂ ਲਾੜੀ ਦੇ ਗੁਆਂਢੀ ਨੇ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਗੁਆਂਢੀ ਜਿਸਨੁ ਨੇ 27 ਜੂਨ ਨੂੰ ਤਕਰਾਰ ਤੋਂ ਬਾਅਦ ਰਾਜੂ (61) ਦਾ ਕਤਲ ਕਰ ਦਿੱਤਾ। ਜਿਸਨੁ ਦੀ ਪਹਿਲਾਂ ਲਾੜੀ ਨਾਲ ਦੋਸਤੀ ਸੀ।

ਇਹ ਵੀ ਪੜ੍ਹੋ : ਪਰਿਵਾਰ ਨਾਲ ਛੁੱਟੀਆਂ ਮਨਾਉਣ ਨਿਕਲੀ ਸੀ ਸਾਕਸ਼ੀ, ਦਿੱਲੀ ਰੇਲਵੇ ਸਟੇਸ਼ਨ 'ਤੇ ਵਾਪਰ ਗਿਆ ਦਰਦਨਾਕ ਭਾਣਾ

ਪੁਲਸ ਨੇ ਦੱਸਿਆ ਕਿ ਘਟਨਾ ਦੌਰਾਨ ਜਿਸਨੁ ਨਾਲ ਉਸ ਦਾ ਭਰਾ ਜਿਜਿਨ ਅਤੇ ਉਸ ਦੇ 2 ਦੋਸਤ ਸ਼ਾਮ ਅਤੇ ਮਨੂੰ ਵੀ ਸਨ। ਸਾਰਿਆਂ ਦੀ ਉਮਰ 25 ਤੋਂ 30 ਸਾਲ ਦਰਮਿਆਨ ਹੈ। ਮ੍ਰਿਤਕ ਦੇ ਸਿਰ 'ਤੇ ਵੇਲਣੇ ਨਾਲ ਵਾਰ ਕੀਤਾ ਗਿਆ, ਜਿਸ ਨਾਲ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਤਕਰਾਰ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਜਾਂਚ ਜਾਰੀ ਹੈ। ਸਾਰੇ ਚਾਰ ਹਮਲਾਵਰਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ : 15 ਸਾਲਾ ਰੇਪ ਪੀੜਤਾ ਨੂੰ ਨਹੀਂ ਮਿਲੀ ਗਰਭਪਾਤ ਦੀ ਇਜਾਜ਼ਤ, ਡਾਕਟਰਾਂ ਨੇ ਕਿਹਾ-ਬੱਚੇ ਦੇ ਜ਼ਿੰਦਾ ਪੈਦਾ ਹੋਣ ਦੀ ਸੰਭਾਵਨਾ


author

DIsha

Content Editor

Related News