ਮੰਡਪ ਛੱਡ ਦੌੜਿਆ ਲਾੜਾ, ਲਾੜੀ ਨੇ ਪਿੱਛਾ ਕਰ ਕੇ ਫੜਿਆ, ਕਾਫ਼ੀ ਡਰਾਮੇ ਤੋਂ ਬਾਅਦ ਹੋਇਆ ਵਿਆਹ

Monday, May 22, 2023 - 02:07 PM (IST)

ਮੰਡਪ ਛੱਡ ਦੌੜਿਆ ਲਾੜਾ, ਲਾੜੀ ਨੇ ਪਿੱਛਾ ਕਰ ਕੇ ਫੜਿਆ, ਕਾਫ਼ੀ ਡਰਾਮੇ ਤੋਂ ਬਾਅਦ ਹੋਇਆ ਵਿਆਹ

ਬਰੇਲੀ (ਵਾਰਤਾ)- ਪਿਛਲੇ ਕਰੀਬ ਢਾਈ ਸਾਲਾਂ ਤੋਂ ਇਕ-ਦੂਜੇ ਨਾਲ ਪ੍ਰੇਮ ਸੰਬੰਧਾਂ 'ਚ ਰਹਿ ਰਿਹੇ ਮੁੰਡਾ-ਕੁੜੀ ਨੇ ਵਿਆਹ ਕਰਨ ਦਾ ਫ਼ੈਸਲਾ ਲਿਆ। ਮੰਦਰ 'ਚ ਮੰਡਪ ਸਜਾਇਆ ਗਿਆ ਪਰ ਅਚਾਨਕ ਲਾੜੇ ਦਾ ਮਨ ਬਦਲਿਆ ਅਤੇ ਉਹ ਮੰਡਪ ਕੰਪਲੈਕਸ ਤੋਂ ਦੌੜ ਗਿਆ। ਕਾਫ਼ੀ ਦੇਰ ਤੱਕ ਜਦੋਂ ਲਾੜਾ ਨਹੀਂ ਆਇਆ ਤਾਂ ਲਾੜੀ ਉਸ ਨੂੰ ਫੜਨ ਲਈ ਨਿਕਲ ਪਈ। ਬੱਸ 'ਚ ਬੈਠ ਕੇ ਜਾਣ ਦੀ ਤਿਆਰੀ 'ਚ ਸੀ ਉਦੋਂ ਲਾੜੀ ਨੇ ਉਸ ਨੂੰ ਫੜ ਲਿਆ ਅਤੇ ਫਿਰ ਵਿਆਹ ਕਰਵਾਇਆ। ਮਾਮਲਾ ਬਰੇਲੀ ਜ਼ਿਲ੍ਹੇ ਨਾਲ ਸੰਬੰਧਤ ਹੈ, ਜਿੱਥੇ ਮੰਡਪ ਕੰਪਲੈਕਸ ਤੋਂ ਚੁੱਪਚਾਪ ਦੌੜੇ ਲਾੜੇ ਨੂੰ ਲਾੜੀ ਨੇ ਜ਼ਬਰਨ ਫਰ ਲਿਆ ਅਤੇ ਮੰਦਰ 'ਚ ਵਿਆਹ ਕਰਵਾਇਆ। ਇਹ ਡਰਾਮਾ 2 ਘੰਟੇ ਤੋਂ ਵੱਧ ਚੱਲਿਆ ਅਤੇ ਇਸ ਨੂੰ ਕਈ ਲੋਕ ਦੇਖ ਰਹੇ ਸਨ ਪਰ ਸਾਹਸੀ ਲਾੜੀ 7 ਫੇਰੇ ਲੈਣ ਤੱਕ ਸੰਘਰਸ਼ ਕਰਨ 'ਚ ਪਿੱਛੇ ਨਹੀਂ ਰਹੀ।

ਇਹ ਵੀ ਪੜ੍ਹੋ : 'ਆਪ' ਨੇਤਾ ਸਤੇਂਦਰ ਜੈਨ ਦੀ ਵਿਗੜੀ ਸਿਹਤ, ਸਫ਼ਦਰਜੰਗ ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ

ਐਤਵਾਰ ਨੂੰ ਆਪਸੀ ਸਹਿਮਤੀ ਨਾਲ ਕੁੜੀ ਵਾਲਿਆਂ ਨੇ ਭੂਤੇਸ਼ਵਰ ਨਾਥ ਮੰਦਰ 'ਚ ਮੰਡਪ ਸਜਾਇਆ ਗਿਆ। ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ। ਲਾੜੀ ਖੁਦ ਤਿਆਰ ਬੈਠੀ ਸੀ, ਲਾੜੇ ਦਾ ਇੰਤਜ਼ਾਰ ਹੋ ਰਿਹਾ ਸੀ। ਕਾਫ਼ੀ ਦੇਰ ਤੱਕ ਲਾੜਾ ਮੰਡਪ 'ਚ ਨਹੀਂ ਪਹੁੰਚਿਆ, ਉਦੋਂ ਲਾੜੀ ਨੇ ਉਸ ਨੂੰ ਫ਼ੋਨ ਲਗਾਇਆ ਅਤੇ ਜਾਣਕਾਰੀ ਲਈ, ਉਦੋਂ ਪਤਾ ਲੱਗਾ ਕਿ ਉਹ ਦੌੜਨ ਦੀ ਤਿਆਰੀ 'ਚ ਹੈ। ਤਿਆਰ ਲਾੜੀ ਮੰਡਪ ਤੋਂ ਉੱਠ ਕੇ ਲਾੜੇ ਨੂੰ ਫੜਨ ਗਈ। ਬੱਸ 'ਚ ਬੈਠ ਕੇ ਦੌੜ ਰਹੇ ਲਾੜੇ ਨੂੰ 20 ਕਿਲੋਮੀਟਰ ਦੂਰ ਲਾੜੀ ਨੇ ਫੜ ਲਿਆ। ਲਾੜੇ ਨੇ ਕਿਹਾ ਕਿ ਉਹ ਆਪਣੀ ਮਾਂ ਨੂੰ ਲੈਣ ਜਾ ਰਿਹਾ ਹੈ, ਉਸ ਤੋਂ ਬਾਅਦ ਉਹ ਖ਼ੁਦ ਵੀ ਤਿਆਰ ਹੋਵੇਗਾ ਅਤੇ ਵਿਆਹ ਕਰੇਗਾ ਪਰ ਲਾੜੀ ਨਹੀਂ ਮੰਨੀ ਅਤੇ ਭੂਤੇਸ਼ਵਰ ਮੰਦਰ ਕੰਪਲੈਕਸ 'ਚ ਜਾ ਕੇ 7 ਫੇਰੇ ਲਏ। ਕਰੀਬ 2 ਘੰਟਿਆਂ ਤੱਕ ਚੱਲੇ ਡਰਾਮੇ ਤੋਂ ਬਾਅਦ ਦੋਵੇਂ ਮੰਦਰ 'ਚ ਇਕ-ਦੂਜੇ ਦੇ ਹੋਏ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News