ਸੁਹਾਗਰਾਤ 'ਤੇ ਲਾੜੀ ਨਿਕਲੀ 'ਲਾੜਾ', ਥਾਣੇ ਪੁੱਜਾ ਮਾਮਲਾ
Thursday, Dec 19, 2024 - 04:46 PM (IST)
ਸਹਾਰਨਪੁਰ- ਅੱਜ ਦੇ ਸਮੇਂ ਵਿਚ ਵਿਆਹ ਸਿਰਫ਼ ਮਖੌਲ ਬਣ ਕੇ ਰਹਿ ਗਏ ਹਨ। ਵਿਆਹ ਜਿਹੇ ਪਵਿੱਤਰ ਬੰਧਨ ਵਿਚ ਬੱਝੇ ਪਤੀ-ਪਤਨੀ ਜਿੱਥੇ ਸੱਤ ਜਨਮਾਂ ਦੀਆਂ ਕਸਮਾਂ ਖਾਂਦੇ ਹਨ, ਉੱਥੇ ਹੀ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇੱਥੋਂ ਤੱਕ ਕਿ ਸ਼ਿਕਾਇਤ ਸੁਣਨ ਮਗਰੋਂ ਪੁਲਸ ਮੁਲਾਜ਼ਮ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦਰਅਸਲ ਇੱਥੇ ਇਕ ਸ਼ਖ਼ਸ ਨੇ ਆਪਣੀ ਲਾੜੀ 'ਤੇ ਦੋਸ਼ ਲਾਇਆ ਕਿ ਸੁਹਾਗਰਾਤ 'ਤੇ ਮੂੰਹ ਵਿਖਾਈ ਦੀ ਰਸਮ ਦੌਰਾਨ ਉਸ ਦੀ ਪਤਨੀ ਨੇ ਬੀਅਰ ਅਤੇ ਗਾਂਜੇ ਦੀ ਡਿਮਾਂਡ ਕਰਨ ਲੱਗੀ। ਸ਼ਖ਼ਸ ਨੇ ਜਦੋਂ ਇਹ ਗੱਲ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ ਤਾਂ ਗੱਲ ਥਾਣੇ ਤੱਕ ਪਹੁੰਚ ਗਈ।
ਇਹ ਵੀ ਪੜ੍ਹੋ- 26 ਜਨਵਰੀ ਨੂੰ ਗੋਲੀ ਮਾਰ ਦੇਵਾਂਗਾ....CM ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਇਹ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਸਹਾਰਪੁਰ ਜ਼ਿਲ੍ਹੇ ਦੇ ਪੁਰਾਣੇ ਸ਼ਹਿਰ ਦਾ ਹੈ। ਇੱਥੋਂ ਦੀ ਇਕ ਕਾਲੋਨੀ 'ਚ ਰਹਿਣ ਵਾਲੇ ਸ਼ਖ਼ਸ ਦੀ ਕੁਝ ਦਿਨ ਪਹਿਲਾਂ ਵਿਆਹ ਹੋਇਆ ਸੀ। ਸ਼ਖ਼ਸ ਦਾ ਦੋਸ਼ ਹੈ ਕਿ ਉਸ ਦੀ ਲਾੜੀ ਨੇ ਬੀਅਰ ਅਤੇ ਗਾਂਜੇ ਤੋਂ ਇਲਾਵਾ ਬਕਰੇ ਦਾ ਮਾਸ ਖਾਣ ਦੀ ਵੀ ਡਿਮਾਂਡ ਕੀਤੀ। ਇੰਨਾ ਹੀ ਨਹੀਂ ਲਾੜੇ ਨੇ ਇਹ ਦੋਸ਼ ਲਾਇਆ ਕਿ ਉਸ ਦੀ ਮਾਸ ਅਤੇ ਸ਼ਰਾਬ ਦੀ ਡਿਮਾਂਡ ਕਰਨ ਵਾਲੀ ਪਤਨੀ ਕੁੜੀ ਨਹੀਂ ਸਗੋਂ ਥਰਡ ਜੈਂਡਰ ਹੈ। ਫਿਲਹਾਲ ਨੌਜਵਾਨ ਨੇ ਸਾਫ ਕਰ ਦਿੱਤਾ ਹੈ ਕਿ ਉਹ ਗਾਂਜਾ ਅਤੇ ਮਾਸ ਖਾਣ ਵਾਲੀ ਔਰਤ ਨਾਲ ਨਹੀਂ ਰਹਿਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ- ਹੁਣ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਹੋਵੇਗਾ ਮੁਫ਼ਤ ਇਲਾਜ
ਭਾਵੇਂ ਦੋਵੇਂ ਧਿਰਾਂ ਥਾਣੇ ਪੁੱਜ ਗਈਆਂ ਹਨ ਪਰ ਅਜੇ ਤੱਕ ਕਿਸੇ ਵੀ ਧਿਰ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ। ਇਸ ਘਟਨਾ ਦੀ ਪੂਰੇ ਇਲਾਕੇ ਵਿਚ ਚਰਚਾ ਹੋ ਰਹੀ ਹੈ। ਪੁਲਸ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਅਤੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਮਾਮਲਾ ਪੂਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਇਹ ਵੀ ਪੜ੍ਹੋ- ਡੱਲੇਵਾਲ ਨੂੰ ਕਰਾਓ ਹਸਪਤਾਲ 'ਚ ਦਾਖ਼ਲ, ਸੁਪਰੀਮ ਕੋਰਟ ਦਾ ਹੁਕਮ