ਜੈਮਾਲਾ ਦੌਰਾਨ ਲਾੜੀ ਨੇ ਕੀਤੀ ਲਾੜੇ ਦੀ ਕੁੱਟਮਾਰ, ਕਾਰਨ ਕਰੇਗਾ ਹੈਰਾਨ

02/26/2018 12:00:09 PM

ਬੁਲੰਦਸ਼ਹਿਰ— ਯੂ.ਪੀ. ਦੇ ਬੁਲੰਦਸ਼ਹਿਰ 'ਚ ਕਕੋੜ ਥਾਣਾ ਖੇਤਰ ਦੇ ਕੋਂਦੂ ਪਿੰਡ 'ਚ ਜੈਮਾਲਾ ਦੇ ਸਮੇਂ ਲਾੜੀ ਨੇ ਲਾੜੇ ਦੀ ਚੱਪਲ ਨਾਲ ਕੁੱਟਮਾਰ ਕਰ ਦਿੱਤੀ। ਇੰਨਾ ਹੀ ਨਹੀਂ, ਉਸ ਨੇ ਆਪਣਾ ਸ਼ਿੰਗਾਰ ਉਤਾਰ ਕੇ ਸੁੱਟ ਦਿੱਤਾ। ਬਾਅਦ 'ਚ ਲਾੜੇ ਅਤੇ ਉਸ ਦੇ ਪਿਤਾ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਲਾੜੀ ਨੇ ਪੁਲਸ ਨੂੰ ਦੱਸਿਆ ਕਿ ਚੜ੍ਹਤ ਤੋਂ ਬਾਅਦ ਜੈਮਾਲਾ ਤੋਂ ਥੋੜ੍ਹੀ ਦੇਰ ਪਹਿਲਾਂ ਲਾੜੇ ਦੇ ਮੋਬਾਇਲ 'ਤੇ ਆਏ ਵਟਸਐੱਪ ਮੈਸੇਜ ਤੋਂ ਪਤਾ ਲੱਗਾ ਕਿ ਉਹ ਵਿਆਹਿਆ ਹੈ। ਜਦੋਂ ਲਾੜੀ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਲਾੜੇ ਦੀ ਕਰਤੂਤ ਬਾਰੇ ਦੱਸਿਆ ਤਾਂ ਸਾਰੇ ਗੁੱਸਾ ਹੋ ਗਏ। ਪੂਰਾ ਪਿੰਡ ਇਕੱਠਾ ਹੋਇਆ ਅਤੇ ਬਾਰਾਤ ਨੂੰ ਬੰਧਕ ਬਣਾ ਲਿਆ। ਪੁਲਸ ਨੇ ਬਾਰਾਤੀਆਂ ਨੂੰ ਛੁਡਾਇਆ। ਕਕੋੜ ਦੇ ਪਿੰਡ ਕੋਂਦੂ 'ਚ ਗੋਠਨੀ ਪਿੰਡ ਤੋਂ ਬਾਰਾਤ ਆਈ ਸੀ। ਸਾਰੇ ਕੁਝ ਠੀਕ ਚੱਲ ਰਿਹਾ ਸੀ, ਦੋਵੇਂ ਪੱਖ ਡਾਂਸ ਕਰ ਰਹੇ ਸਨ। ਜਦੋਂ ਲਾੜਾ ਜੈਮਾਲਾ ਲਈ ਦਰਵਾਜ਼ੇ 'ਤੇ ਪੁੱਜਿਆ ਤਾਂ ਲਾੜੀ ਦੀ ਇਕ ਸਹੇਲੀ ਨੇ ਉਸ ਦਾ ਮੋਬਾਇਲ ਦੇਖਿਆ। ਮੋਬਾਇਲ 'ਤੇ ਆਏ ਇਕ ਮੈਸੇਜ ਤੋਂ ਪਤਾ ਲੱਗਾ ਕਿ ਲਾੜਾ ਨੋਇਡਾ ਦੇ ਇਕ ਮਾਲ 'ਚ ਕੰਮ ਕਰਦਾ ਹੈ। ਉਸ ਨੇ 3 ਮਹੀਨੇ ਪਹਿਲਾਂ ਮਾਲ 'ਚ ਹੀ ਕੰਮ ਕਰਨ ਵਾਲੀ ਇਕ ਲੜਕੀ ਨਾਲ ਕੋਰਟ ਮੈਰਿਜ ਕੀਤੀ ਸੀ।
ਸਹੇਲੀ ਨੇ ਪੂਰਾ ਮੈਸੇਜ ਲਾੜੀ ਨੂੰ ਪੜ੍ਹਾਇਆ। ਇਸ 'ਤੇ ਉਹ ਗੁੱਸਾ ਹੋ ਗਈ। ਜਿਵੇਂ ਹੀ ਉਹ ਜੈਮਾਲਾ ਲਈ ਲਾੜੇ ਦਾ ਸਾਹਮਣੇ ਪੁੱਜੀ, ਉਸ ਨੇ ਚੱਪਲ ਕੱਢ ਕੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਕਾਫੀ ਦੇਰ ਬਾਅਦ ਲਾੜੀ ਦੇ ਪਰਿਵਾਰ ਵਾਲਿਆਂ ਨੂੰ ਗੱਲ ਸਮਝ ਆਈ। ਜੋ ਬਾਰਾਤੀ ਖਾਣਾ ਖਾ ਰਹੇ ਸਨ, ਉਨ੍ਹਾਂ ਦੇ ਹੱਥੋਂ ਪਲੇਟਾਂ ਖੋਹ ਲਈਆਂ ਗਈਆਂ ਅਤੇ ਉਨ੍ਹਾਂ ਨੂੰ ਪੰਡਾਲ 'ਚ ਬੰਧਕ ਬਣਾ ਲਿਆ ਗਿਆ। ਲਾੜੀ ਨੇ ਕੀਤਾ ਹੋਇਆ ਸ਼ਿੰਗਾਰ ਹਟਾ ਦਿੱਤਾ। ਉਸ ਨੇ ਕੰਧ 'ਚ ਹੱਥ ਮਾਰ ਕੇ ਆਪਣੀਆਂ ਚੂੜੀਆਂ ਤੋੜ ਦਿੱਤੀਆਂ ਅਤੇ ਪੁਲਸ ਨੂੰ ਫੋਨ ਕਰ ਦਿੱਤਾ। ਮੌਕੇ 'ਤੇ ਪੁੱਜੀ ਪੁਲਸ ਨੇ ਬੰਧਕ ਬਾਰਾਤ ਨੂੰ ਮੁਕਤ ਕਰਵਾਇਆ। ਨਾਲ ਹੀ ਲਾੜੇ ਅਤੇ ਉਸ ਦੇ ਪਿਤਾ ਨੂੰ ਹਿਰਾਸਤ 'ਚ ਲੈ ਕੇ ਥਾਣੇ ਪੁੱਜ ਗਈ। ਲੜਕੀ ਦੇ ਪਿਤਾ ਨੇ ਲਾੜੇ ਅਤੇ ਉਸ ਦੇ ਪਿਤਾ ਦੇ ਖਿਲਾਫ ਸ਼ਿਕਾਇਤ ਦੇ ਦਿੱਤੀ ਹੈ।


Related News