ਦੁਨੀਆ 'ਚ ਤੇਜ਼ੀ ਨਾਲ ਵਧ ਰਹੀ ਹੈ ਇਹ ਖਤਰਨਾਕ ਬੀਮਾਰੀ, ਹਰ 6ਵਾਂ ਸ਼ਖਸ ਹੋ ਰਿਹੈ ਸ਼ਿਕਾਰ

10/28/2018 3:42:58 PM

ਨਵੀਂ ਦਿੱਲੀ (ਭਾਸ਼ਾ)— ਦੁਨੀਆ ਭਰ ਵਿਚ ਫੈਲੀਆਂ ਤਮਾਮ ਜਾਨਲੇਵਾ ਬੀਮਾਰੀਆਂ ਵਿਚੋਂ ਇਕ ਹੋਰ ਖਤਰਨਾਕ ਬੀਮਾਰੀ ਹੌਲੀ-ਹੌਲੀ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ। ਇਸ ਬੀਮਾਰੀ ਦਾ ਨਾਂ ਹੈ ਬਰੇਨ ਸਟ੍ਰੋਕ। ਅੱਜ ਹਾਲਤ ਇਹ ਹੈ ਕਿ ਦੁਨੀਆ ਦਾ ਹਰ 6ਵਾਂ ਵਿਅਕਤੀ ਕਦੇ ਨਾ ਕਦੇ ਬਰੇਨ ਸਟ੍ਰੋਕ ਦਾ ਸ਼ਿਕਾਰ ਹੋਇਆ ਹੈ ਅਤੇ 60 ਤੋਂ ਉੱਪਰ ਦੀ ਉਮਰ ਦੇ ਲੋਕਾਂ 'ਚ ਮੌਤ ਦਾ ਦੂਜਾ ਸਭ ਤੋਂ ਵੱਡਾ ਕਾਰਨ ਬਰੇਨ ਸਟ੍ਰੋਕ ਹੈ। ਇਹ 15 ਤੋਂ 59 ਸਾਲ ਦੀ ਉਮਰ ਵਰਗ ਵਿਚ ਮੌਤ ਦਾ 5ਵਾਂ ਸਭ ਤੋਂ ਵੱਡਾ ਕਾਰਨ ਹੈ। ਮਾਹਰਾ ਦੀ ਮੰਨੀਏ ਤਾਂ ਸਟ੍ਰੋਕ ਆਉਣ ਤੋਂ ਬਾਅਦ 70 ਫੀਸਦੀ ਮਰੀਜ਼ ਆਪਣੀ ਸੁਣਨ ਅਤੇ ਦੇਖਣ ਦੀ ਸਮਰੱਥਾ ਗੁਆ ਦਿੰਦੇ ਹਨ। ਨਾਲ ਹੀ 30 ਫੀਸਦੀ ਮਰੀਜ਼ਾਂ ਨੂੰ ਦੂਜੇ ਲੋਕਾਂ ਦੇ ਸਹਾਰੇ ਦੀ ਲੋੜ ਪੈਂਦੀ ਹੈ। ਆਮ ਤੌਰ 'ਤੇ ਜਿਨ੍ਹਾਂ ਲੋਕਾਂ ਨੂੰ ਦਿਲ ਦੀ ਬੀਮਾਰੀ ਹੁੰਦੀ ਹੈ, ਉਨ੍ਹਾਂ 'ਚੋਂ 20 ਫੀਸਦੀ ਮਰੀਜ਼ਾਂ ਨੂੰ ਸਟ੍ਰੋਕ ਦੀ ਸਮੱਸਿਆ ਹੁੰਦੀ ਹੈ।

ਕਿਵੇਂ ਹੁੰਦਾ ਹੈ ਬਰੇਨ ਸਟ੍ਰੋਕ— 
ਮਾਹਰਾਂ ਮੁਤਾਬਕ ਦਿਮਾਗ ਦੇ ਕਿਸੇ ਹਿੱਸੇ ਵਿਚ ਖੂਨ ਦੀ ਸਪਲਾਈ 'ਚ ਰੁਕਾਵਟ ਹੋਣ ਜਾਂ ਗੰਭੀਰ ਰੂਪ ਨਾਲ ਘੱਟ ਹੋਣ ਕਾਰਨ ਬਰੇਨ ਸਟ੍ਰੋਕ ਹੁੰਦਾ ਹੈ। ਇਸ ਦਾ ਕਾਰਨ ਪੋਸ਼ਕ ਤੱਤਾਂ ਦੀ ਘਾਟ ਹੋਣਾ ਹੈ, ਜਿਸ ਕਾਰਨ ਦਿਮਾਗ ਦੀਆਂ ਕੋਸ਼ਿਕਾਵਾਂ ਕਮਜ਼ੋਰ ਹੋਣ ਲੱਗਦੀਆਂ ਹਨ। ਸਮੇਂ ਰਹਿੰਦੇ ਰੋਗੀ ਨੂੰ ਇਲਾਜ ਮਿਲੇ ਤਾਂ ਉਸ ਨੂੰ ਆਮ ਵਰਗੀ ਸਥਿਤੀ ਵਿਚ ਲਿਆਂਦਾ ਜਾ ਸਕਦਾ ਹੈ, ਨਹੀਂ ਤਾਂ ਮੌਤ ਜਾਂ ਅਪਾਹਜ ਹੋ ਸਕਦਾ ਹੈ। 

ਬਰੇਨ ਸਟ੍ਰੋਕ ਹੋਣ ਦੇ ਮੁੱਖ ਲੱਛਣ—
ਇਸ ਨਾਲ ਪ੍ਰਭਾਵਿਤ ਹੋਣ 'ਤੇ ਵਿਅਕਤੀ ਦੇ ਸਰੀਰ ਦਾ ਕੋਈ ਇਕ ਹਿੱਸਾ ਸੁੰਨ ਹੋਣ ਲੱਗਦਾ ਹੈ ਅਤੇ ਉਸ ਵਿਚ ਕਮਜ਼ੋਰੀ ਜਾਂ ਲਕਵਾ ਵਰਗੀ ਸਥਿਤੀ ਹੋਣ ਲੱਗਦੀ ਹੈ। ਮਰੀਜ਼ ਨੂੰ ਬੋਲਣ ਵਿਚ ਮੁਸ਼ਕਲ ਆ ਸਕਦੀ ਹੈ, ਉਸ ਦੇ ਚਿਹਰੇ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ। ਦੇਸ਼ ਵਿਚ ਹਰ ਸਾਲ ਬਰੇਨ ਸਟ੍ਰੋਕ ਦੇ ਲੱਗਭਗ 15 ਲੱਖ ਨਵੇਂ ਮਾਮਲੇ ਦਰਜ ਕੀਤੇ ਜਾਂਦੇ ਹਨ ਅਤੇ ਇਹ ਬੇਵਕਤੀ ਮੌਤ ਅਤੇ ਅਪਾਹਜ ਦੀ ਇਕ ਵੱਡੀ ਵਜ੍ਹਾ ਬਣਦਾ ਜਾ ਰਿਹਾ ਹੈ। ਇੱਥੇ ਇਹ ਵੀ ਆਪਣੇ ਆਪ ਵਿਚ ਪਰੇਸ਼ਾਨ ਕਰਨ ਵਾਲਾ ਤੱਥ ਹੈ ਕਿ ਹਰ 100 'ਚੋਂ ਲੱਗਭਗ 25 ਬਰੇਨ ਸਟ੍ਰੋਕ ਰੋਗੀਆਂ ਦੀ ਉਮਰ 40 ਸਾਲ ਤੋਂ ਹੇਠਾਂ ਹੈ। ਇਹ ਹਾਰਟ ਅਟੈਕ ਤੋਂ ਬਾਅਦ ਦੁਨੀਆ ਭਰ ਵਿਚ ਮੌਤ ਦਾ ਦੂਜਾ ਸਭ ਤੋਂ ਆਮ ਕਾਰਨ ਹੈ। 

ਬਰੇਨ ਸਟ੍ਰੋਕ ਦਾ ਮੁੱਖ ਕਾਰਨ—
ਡਾਕਟਰਾਂ ਮੁਤਾਬਕ ਇਸ ਦਾ ਮੁੱਖ ਕਾਰਨ ਹਾਈ ਬਲੱਡ ਪ੍ਰੈੱਸ਼ਰ, ਸ਼ੂਗਰ, ਬਲੱਡ ਸ਼ੂਗਰ, ਸ਼ਰਾਬ, ਸਿਗਰਟਨੋਸ਼ੀ ਅਤੇ ਨਸ਼ੀਲੇ ਪਦਾਰਥਾਂ ਦੀ ਲਤ ਤੋਂ ਇਲਾਵਾ ਮੋਟਾਪਾ, ਜੰਕ ਫੂਡ ਦਾ ਸੇਵਨ ਅਤੇ ਤਣਾਅ ਹੈ। ਨੌਜਵਾਨ ਰੋਗੀਆਂ ਵਿਚ ਇਹ ਸਭ ਤੋਂ ਵੱਧ ਘਾਤਕ ਸਾਬਤ ਹੁੰਦਾ ਹੈ, ਕਿਉਂਕਿ ਇਹ ਉਨ੍ਹਾਂ ਨੂੰ ਜ਼ਿੰਦਗੀ ਭਰ ਲਈ ਅਪਾਹਜ ਬਣਾ ਸਕਦਾ ਹੈ। 
 


Related News