21 ਜੂਨ ਨੂੰ ਇੱਥੇ ਦਿਸੇਗਾ ਸੁਨਹਿਰੇ ਕੰਗਣ ਆਕਾਰ ਦਾ ਸੂਰਜ ਗ੍ਰਹਿਣ

Sunday, Jun 07, 2020 - 11:03 PM (IST)

21 ਜੂਨ ਨੂੰ ਇੱਥੇ ਦਿਸੇਗਾ ਸੁਨਹਿਰੇ ਕੰਗਣ ਆਕਾਰ ਦਾ ਸੂਰਜ ਗ੍ਰਹਿਣ

ਜੈਪੁਰ, 7 ਜੂਨ (ਅਸ਼ੋਕ)— ਸੂਬੇ ਦੇ ਕਈ ਲੋਕ 21 ਜੂਨ ਨੂੰ ਸ਼ਾਇਦ ਆਪਣੀ ਜ਼ਿੰਦਗੀ ਦਾ ਪਹਿਲਾ ਕੰਗਣ ਆਕਾਰ ਦਾ ਸੂਰਜ ਗ੍ਰਹਿਣ ਦੇਖ ਸਕਣਗੇ, ਜਦਕਿ ਕੁਝ ਲੋਕਾਂ ਦੀਆਂ 24 ਅਕਤੂਬਰ 1995 ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਣਗੀਆਂ, ਜਦੋਂ ਪੂਰੇ ਸੂਰਜ ਗ੍ਰਹਿਣ ਕਾਰਨ ਦਿਨ 'ਚ ਹੀ ਹਨ੍ਹੇਰਾ ਛਾ ਗਿਆ ਸੀ। 21 ਜੂਨ ਨੂੰ ਹੋਣ ਵਾਲੀ ਇਸ ਖੂਬਸੂਰਤ ਅਤੇ ਕੁਦਰਤੀ ਰੋਮਾਂਚ ਦਾ ਅਨੁਭਵ ਕਰਵਾਉਣ ਵਾਲੀ ਘਟਨਾ ਦੀ ਸ਼ੁਰੂਆਤ 5 ਜੂਨ ਨੂੰ ਹੀ ਚੰਦਰ ਗ੍ਰਹਿਣ ਨਾਲ ਹੋ ਗਈ ਹੈ।ਰਾਜਸਥਾਨ 'ਚ ਇਸ ਨੂੰ ਸਭ ਤੋਂ ਸਾਫ ਘੜਸਾਨਾ ਅਤੇ ਸੂਰਤਗੜ੍ਹ 'ਚ ਦੇਖਿਆ ਜਾ ਸਕੇਗਾ, ਜਿੱਥੇ ਸੂਰਜ ਦਾ ਸਿਰਫ ਇਕ ਫੀਸਦੀ ਹਿੱਸਾ ਹੀ ਨਜ਼ਰ ਆਵੇਗਾ ਅਤੇ ਕੰਗਨ ਵਰਗਾ ਆਕਾਰ ਸਾਫ ਨਜ਼ਰ ਆਵੇਗਾ।

ਬੀ. ਐੱਮ. ਬਿਰਲਾ ਤਾਰਾਮੰਡਲ ਦੇ ਸਹਾਇਕ ਨਿਰਦੇਸ਼ਕ ਸੰਦੀਪ ਭੱਟਾਚਾਰਿਆ ਨੇ ਦੱਸਿਆ ਕਿ ਕੰਗਣ ਆਕਾਰ ਸੂਰਜ ਗ੍ਰਹਿਣ ਦੀ ਘਟਨਾ ਪਿਛਲੀ ਵਾਰ ਜਦੋਂ 1995 'ਚ ਹੋਈ ਸੀ ਉਦੋਂ ਇਸ ਨੇ ਪੂਰੇ ਵਿਸ਼ਵ ਦਾ ਧਿਆਨ ਰਾਜਸਥਾਨ ਵੱਲ ਖਿੱਚਿਆ ਸੀ। ਉਦੋਂ ਰਾਜਸਥਾਨ ਦੇ ਨੀਮ ਦੇ ਥਾਣੇ 'ਚ ਇਸ ਨੂੰ ਜ਼ਿਆਦਾ ਸਪੱਸ਼ਟ ਦੇਖਿਆ ਗਿਆ ਸੀ। ਇਸ ਨੂੰ ਦੁਨੀਆ ਭਰ ਦੇ ਵਿਗਿਆਨਕ ਕਵਰ ਕਰਨ ਲਈ ਰਾਜਸਥਾਨ ਪੁੱਜੇ ਸਨ।

21 ਜੂਨ ਨੂੰ ਵੀ ਰਾਜਸਥਾਨ ਫਿਰ ਇਸ ਨਜ਼ਾਰੇ ਦਾ ਗਵਾਹ ਬਣਨ ਜਾ ਰਿਹਾ ਹੈ। ਗ੍ਰਹਿਣ ਰਾਜਸਥਾਨ 'ਚ ਤਕਰੀਬਨ ਸਵੇਰੇ 10.15 ਵਜੇ ਸੂਰਤਗੜ੍ਹ ਦੇ ਘੜਸਾਨਾ 'ਚ ਸ਼ੁਰੂ ਹੋਵੇਗਾ ਅਤੇ ਤਕਰੀਬਨ 3 ਘੰਟੇ ਤੱਕ ਪੂਰੇ ਸੂਬੇ 'ਚ ਦੇਖਿਆ ਜਾ ਸਕੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ 1995 ਦੇ ਪੂਰੇ ਗ੍ਰਹਿਣ ਦੀ ਤਰ੍ਹਾਂ ਸੂਰਜ ਦੇ ਗ੍ਰਹਿਣ ਮੁਕਤ ਹੁੰਦੇ ਸਮੇਂ ਰਿੰਗ ਦਾ ਨਿਰਮਾਣ ਨਹੀਂ ਹੋਵੇਗਾ ਪਰ ਸੂਰਜ 'ਤੇ ਚੰਦਰਮਾ ਦਾ ਪੂਰਾ ਆਕਾਰ ਨਜ਼ਰ ਆਵੇਗਾ ਯਾਨੀ ਕਿਨਾਰਿਆਂ 'ਤੇ ਚਮਕ ਲਈ ਕੇਂਦਰੀ ਭੂ-ਭਾਗ ਪੂਰਾ ਕਾਲਾ ਨਜ਼ਰ ਆਵੇਗਾ। ਉੱਤਰੀ ਰਾਜਸਥਾਨ 'ਚ ਤਕਰੀਬਨ 20 ਕਿਲੋਮੀਟਰ ਦੀ ਪੱਟੀ 'ਤੇ ਸੂਰਜ ਦਾ 99 ਫੀਸਦੀ ਹਿੱਸਾ ਗ੍ਰਹਿਣ 'ਚ ਨਜ਼ਰ ਆਵੇਗਾ। ਬਾਕੀ ਰਾਜਸਥਾਨ ਦੇ ਲੋਕਾਂ ਨੂੰ ਸੂਰਜ ਗ੍ਰਹਿਣ ਦਾ ਥੋੜ੍ਹਾ ਹਿੱਸਾ ਦਿਖਾਈ ਦੇਵੇਗਾ। ਉਨ੍ਹਾਂ ਦੱਸਿਆ ਕਿ ਜੈਪੁਰ 'ਚ ਚੰਦਰਮਾ ਸੂਰਜ ਦੇ 88 ਫੀਸਦੀ ਹਿੱਸੇ ਨੂੰ ਕਵਰ ਕੀਤਾ ਹੋਇਆ ਦਿਖਾਈ ਦੇਵੇਗਾ, ਜਦਕਿ ਬਾਂਸਵਾੜਾ 'ਚ 77 ਫੀਸਦੀ, ਜੋਧਪੁਰ 'ਚ 89 ਫੀਸਦੀ ਅਤੇ ਗੰਗਾਨਗਰ 'ਚ 97 ਫੀਸਦੀ ਸੂਰਜ ਚੰਦਰਮਾ ਦੀ ਬੁੱਕਲ 'ਚ ਨਜ਼ਰ ਆਵੇਗਾ।


author

Sanjeev

Content Editor

Related News