ਬੁਆਏਜ਼ ਲਾਕਰ ਰੂਮ ਮਾਮਲਾ: ਸਵਾਤੀ ਮਾਲੀਵਾਲ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ

05/08/2020 7:58:38 PM

ਨਵੀਂ ਦਿੱਲੀ (ਯੂ.ਐਨ.ਆਈ.) - ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਔਰਤਾਂ ਖਿਲਾਫ ਭੱਦੀ ਅਤੇ ਅਸ਼ਲੀਲ ਟਿੱਪਣੀ ਕਰਣ ਵਾਲੇ ਗਰੁੱਪ ਬੁਆਏਜ਼ ਲਾਕਰ ਰੂਮ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਮਾਲੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਟਵਿੱਟਰ ਹੈਂਡਲ 'ਤੇ ਭੱਦੀ ਭਾਸ਼ਾ 'ਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਨੇ ਸਾਇਬਰ ਸੈਲ ਦੇ ਪੁਲਸ ਡਿਪਟੀ ਕਮਿਸ਼ਨਰ ਅਇਨੇਸ਼ ਰਾਏ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਹੈ ਜਿਸ 'ਚ ਟਵਿੱਟਰ 'ਤੇ ਧਮਕੀ ਵਾਲੇ ਹਿੱਸੇ ਦਾ ਸਕਰੀਨਸ਼ਾਟ ਵੀ ਨੱਥੀ ਕੀਤਾ ਹੈ। ਸਵਾਤੀ ਮਾਲੀਵਾਲ ਨੇ ਕਿਹਾ ਕਿ ਬੁਆਏਜ਼ ਲਾਕਰ ਰੂਮ ਦੇ ਔਰਤਾਂ ਦੇ ਖਿਲਾਫ ਭੱਦੀ ਟਿੱਪਣੀ ਕਰਣ ਅਤੇ ਸਾਮੂਹਕ ਕੁਕਰਮ ਦੀ ਗੱਲ ਕਰਣ ਦੇ ਮਾਮਲੇ 'ਚ ਕਮਿਸ਼ਨ ਵਲੋਂ ਦਿੱਲੀ ਪੁਲਸ ਅਤੇ ਇੰਸਟਾਗ੍ਰਾਮ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਨੋਟਿਸ ਦੇ ਬਾਅਦ ਪੁਲਸ ਨੇ ਐਫ.ਆਈ.ਆਰ. ਦਰਜ ਕਰ ਗਰੁੱਪ ਐਡਮਿਨ ਨੂੰ ਗ੍ਰਿਫਤਾਰ ਕੀਤਾ ਹੈ। ਜਾਮੀਆ ਕੋਆਰਡਿਨੇਸ਼ਨ ਕਮੇਟੀ ਦੀ ਸਫੂਰਾ ਜਰਗਰ ਖਿਲਾਫ ਸੋਸ਼ਲ ਮੀਡੀਆ 'ਤੇ ਚੱਲ ਰਹੇ ਇਤਰਾਜ਼ਯੋਗ ਪੋਸਟ ਨੂੰ ਲੈ ਕੇ ਵੀ ਕਮਿਸ਼ਨ ਨੇ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕੀਤਾ ਸੀ।

ਤਾਂ ਗੋਲੀ ਮਾਰ ਦਿਆਂਗਾ
ਧਮਕੀ 'ਚ ਕਿਹਾ ਗਿਆ ਹੈ ਕਿ ਬੁਆਏਜ਼ ਲਾਕਰ ਰੂਮ ਦੇ ਕਿਸੇ ਵੀ ਮੁੰਡੇ ਦਾ ਕਰੀਅਰ ਬਰਬਾਦ ਹੋਇਆ ਤਾਂ ਗੋਲੀ ਮਾਰ ਦਿਆਂਗਾ। ਔਰਤ ਹੋ ਔਰਤ ਬਣ ਕੇ ਰਹੋ, ਮਰਦ ਬਣਨ ਦੀ ਕੋਸ਼ਿਸ਼ ਨਾ ਕਰੋ। ਰਾਸ਼ਟਰ-ਵਿਰੋਧੀ ਸਫੂਰਾ ਜਰਗਰ ਤੁਹਾਡੀ ਕੀ ਲੱਗਦੀ ਹੈ।

 


Inder Prajapati

Content Editor

Related News