KKR ਖ਼ਿਲਾਫ਼ ਮਿਲੀ ਹਾਰ ਨੇ RCB ਦੀ ਗੇਂਦਬਾਜ਼ੀ ਦੀਆਂ ਕਮੀਆਂ ਨੂੰ ਕੀਤਾ ਉਜਾਗਰ

03/30/2024 4:41:56 PM

ਬੇਂਗਲੁਰੂ, (ਭਾਸ਼ਾ) ਕੋਈ ਵੀ ਰਾਏ ਬਣਾਉਣ ਲਈ ਤਿੰਨ ਮੈਚ ਬਹੁਤ ਘੱਟ ਹੋ ਸਕਦੇ ਹਨ, ਪਰ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੀ ਗੇਂਦਬਾਜ਼ੀ ਵਿਚ 'ਵਿਭਿੰਨਤਾ' ਦੀ ਘਾਟ ਨੂੰ ਦੇਖਦੇ ਹੋਏ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਇਹ ਸੀਜ਼ਨ ਉਸ ਲਈ ਥਕਾਵਟ ਵਾਲਾ ਹੋਣ ਵਾਲਾ ਹੈ। ਸ਼ੁੱਕਰਵਾਰ ਰਾਤ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਸਾਹਮਣੇ 183 ਦੌੜਾਂ ਦੇ ਟੀਚੇ ਦਾ ਬਚਾਅ ਕਰਦੇ ਹੋਏ ਆਰਸੀਬੀ ਦੇ ਗੇਂਦਬਾਜ਼ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਨੂੰ ਵੱਡੇ ਸ਼ਾਟ ਖੇਡਣ ਤੋਂ ਨਹੀਂ ਰੋਕ ਸਕੇ, ਜਿਸ ਕਾਰਨ ਉਸ ਨੂੰ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਵਿਸ਼ਾਖ ਵਿਜੇਕੁਮਾਰ ਇਕਲੌਤਾ ਅਜਿਹਾ ਗੇਂਦਬਾਜ਼ ਸੀ ਜਿਸ ਨੇ 'ਨਕਲ ਬਾਲ' ਦੀ ਚੰਗੀ ਵਰਤੋਂ ਕੀਤੀ ਅਤੇ 23 ਦੌੜਾਂ ਦੇ ਕੇ ਇਕ ਵਿਕਟ ਲਈ ਪਰ ਤਜਰਬੇਕਾਰ ਗੇਂਦਬਾਜ਼ ਅਜਿਹੀ ਵਿਭਿੰਨਤਾ ਲਿਆਉਣ ਵਿਚ ਸਫਲ ਨਹੀਂ ਹੋ ਸਕੇ। ਵਿਜੇਕੁਮਾਰ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, ''ਦੂਜੀ ਪਾਰੀ 'ਚ ਬੱਲੇਬਾਜ਼ੀ ਥੋੜੀ ਬਿਹਤਰ ਸੀ ਕਿਉਂਕਿ ਤ੍ਰੇਲ ਕਾਰਨ ਗੇਂਦ ਬੱਲੇ 'ਤੇ ਤੇਜ਼ੀ ਨਾਲ ਆ ਰਹੀ ਸੀ। ਮੈਂ 'ਹਾਰਡ ਲੈਂਥ' ਗੇਂਦ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਸੀਂ ਕੇਕੇਆਰ ਦੇ ਬੱਲੇਬਾਜ਼ਾਂ ਨੂੰ ਰੋਕਣ ਲਈ ਵੱਖ-ਵੱਖ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ 

ਕੇਕੇਆਰ ਦੇ ਬੱਲੇਬਾਜ਼ ਵੈਂਕਟੇਸ਼ ਅਈਅਰ ਨੇ 30 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਉਸ ਨੇ ਕਿਹਾ, ''ਵਿਜੇਕੁਮਾਰ ਦੀ ਗੇਂਦ ਨੂੰ ਖੇਡਣਾ ਥੋੜ੍ਹਾ ਮੁਸ਼ਕਲ ਸੀ। ਪਰ ਦੂਜੇ ਸਿਰੇ 'ਤੇ ਅਸੀਂ ਦੂਜੇ ਗੇਂਦਬਾਜ਼ਾਂ ਨੂੰ ਨਿਸ਼ਾਨਾ ਬਣਾਇਆ। ਆਰਸੀਬੀ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਕਿਹਾ, ''ਅਸੀਂ ਗਲੇਨ ਮੈਕਸਵੈੱਲ ਦੀ ਵਰਤੋਂ ਕੀਤੀ। ਫਿੰਗਰ ਸਪਿਨਰ ਇੱਥੇ ਪ੍ਰਭਾਵਸ਼ਾਲੀ ਹਨ ਪਰ ਅੱਜ ਗੇਂਦ ਇੰਨੀ ਨਹੀਂ ਘੁੰਮ ਰਹੀ ਸੀ। ਕੇਕੇਆਰ ਖੱਬੇ ਅਤੇ ਸੱਜੇ ਹੱਥ ਦੇ ਬੱਲੇਬਾਜ਼ਾਂ ਨਾਲ ਖੇਡ ਰਿਹਾ ਸੀ ਇਸ ਲਈ ਸਪਿਨਰਾਂ ਲਈ ਇਹ ਥੋੜ੍ਹਾ ਮੁਸ਼ਕਲ ਹੋ ਰਿਹਾ ਸੀ। ਉਸ ਨੇ ਕਿਹਾ, “ਸਾਨੂੰ ਇੱਕ ਕਲਾਈ ਸਪਿਨਰ ਦੀ ਲੋੜ ਹੈ ਜੋ ਗੇਂਦ ਨੂੰ ਦੋਵੇਂ ਪਾਸੇ ਮੋੜ ਸਕੇ। '


Tarsem Singh

Content Editor

Related News