ਚੰਡੀਗੜ੍ਹ ਛੇੜਛਾੜ ਮਾਮਲੇ 'ਚ ਬੋਲੀ ਕਿਰਨ ਖੇਰ, 'ਕੁੜੀਆਂ ਨੂੰ ਨਾ ਰੋਕੋ, ਆਪਣੇ ਮੁੰਡਿਆਂ ਨੂੰ ਘਰਾਂ 'ਚ ਡੱਕੋ'

Thursday, Aug 10, 2017 - 11:23 AM (IST)

ਚੰਡੀਗੜ੍ਹ ਛੇੜਛਾੜ ਮਾਮਲੇ 'ਚ ਬੋਲੀ ਕਿਰਨ ਖੇਰ, 'ਕੁੜੀਆਂ ਨੂੰ ਨਾ ਰੋਕੋ, ਆਪਣੇ ਮੁੰਡਿਆਂ ਨੂੰ ਘਰਾਂ 'ਚ ਡੱਕੋ'

ਨਵੀਂ ਦਿੱਲੀ — ਇਕ ਆਈ. ਏ. ਐੱਸ. ਅਧਿਕਾਰੀ ਦੀ ਬੇਟੀ ਨਾਲ ਛੇੜਛਾੜ ਦੀ ਘਟਨਾ ਕਾਰਨ ਜਿਥੇ ਦੇਸ਼ ਭਰ 'ਚ ਲੋਕਾਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ , ਉਥੇ ਇਸ ਘਟਨਾ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਬਹਿਸ ਵੀ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਤੋਂ ਭਾਜਪਾ ਦੀ ਐੱਮ. ਪੀ. ਕਿਰਨ ਖੇਰ ਨੇ ਕਿਹਾ ਕਿ ਜਦੋਂ ਸੁਰੱਖਿਆ ਦੀ ਗੱਲ ਹੋਵੇ ਤਾਂ ਮੁੰਡੇ ਅਤੇ ਕੁੜੀ ਦੋਹਾਂ 'ਤੇ ਬਰਾਬਰ ਦੇ ਨਿਯਮ ਅਤੇ ਪਾਬੰਦੀਆਂ ਲਾਗੂ ਹੋਣੀਆਂ ਚਾਹੀਦੀਆਂ ਹਨ। ਬੁੱਧਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਰਨ ਨੇ ਕਿਹਾ ਕਿ ਜਦੋਂ ਸਮੱਸਿਆ ਪੈਦਾ ਕੀਤੀ ਜਾ ਰਹੀ ਹੈ ਤਾਂ ਮੁੰਡਿਆਂ ਨੂੰ ਵੀ ਰਾਤ ਵੇਲੇ ਘਰੋਂ ਬਾਹਰ ਨਹੀਂਂ ਨਿਕਲਣ ਦੇਣਾ ਚਾਹੀਦਾ। ਰਾਤ ਵੇਲੇ ਕੁੜੀਆਂ ਨੂੰ ਖਤਰਾ ਕਿਉਂ ਹੈ ਅਤੇ ਦਿਨ ਵੇਲੇ ਕਿਉਂ ਨਹੀਂ? ਕੁੜੀਆਂ ਨੂੰ ਨਹੀਂ, ਮੁੰਡਿਆਂ ਨੂੰ ਰਾਤ ਦੇ ਸਮੇਂ ਘਰੋਂ ਬਾਹਰ ਨਹੀਂ ਨਿਕਲਣ ਦੇਣਾ ਚਾਹੀਦਾ।


Related News