ਨੌਜਵਾਨ ਨੇ ਸ਼ੇਵਿੰਗ ਬਲੇਡ ਤੇ ਚਾਕੂ ਨਾਲ ਕੀਤਾ ਸਹੇਲੀ ਦਾ ਕਤਲ, ਰੇਲਵੇ ਟ੍ਰੈਕ ''ਤੇ ਸੁੱਟੀ ਲਾਸ਼
Tuesday, Jan 30, 2024 - 04:53 AM (IST)
![ਨੌਜਵਾਨ ਨੇ ਸ਼ੇਵਿੰਗ ਬਲੇਡ ਤੇ ਚਾਕੂ ਨਾਲ ਕੀਤਾ ਸਹੇਲੀ ਦਾ ਕਤਲ, ਰੇਲਵੇ ਟ੍ਰੈਕ ''ਤੇ ਸੁੱਟੀ ਲਾਸ਼](https://static.jagbani.com/multimedia/2023_12image_15_43_463324947murder.jpg)
ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਲਿਵ-ਇਨ-ਪਾਰਟਰਨਰ ਅਤੇ ਪ੍ਰੇਮੀਆਂ ਵੱਲੋਂ ਕਤਲ ਦੀਆਂ ਵਾਰਦਾਤਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਹੁਣ ਦਿੱਲੀ ਤੋਂ ਇਕ ਹੋਰ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ। ਰਾਣੀ ਬਾਗ ਇਲਾਕੇ ਵਿਚ ਆਪਣੀ ਗਰਲਫ੍ਰੈਂਡ ਦੇ ਚਰਿੱਤਰ ’ਤੇ ਸ਼ੱਕ ਦੇ ਚੱਲਦਿਆਂ ਚਾਕੂ ਅਤੇ ਸ਼ੇਵਿੰਗ ਬਲੇਡ ਨਾਲ 20 ਤੋਂ ਵੱਧ ਵਾਰ ਕਰ ਕੇ ਉਸ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪਾਂਡਵ ਕੁਮਾਰ ਵਾਸੀ ਬੁੱਧ ਵਿਹਾਰ ਫੇਜ਼-3 ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਮੰਗਲਸੂਤਰ, ਚਾਕੂ ਅਤੇ ਬਲੇਡ ਬਰਾਮਦ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - ਦੇਵੇਂਦਰ ਯਾਦਵ ਮੁਹਰੇ ਖੁੱਲ੍ਹ ਕੇ ਸਾਹਮਣੇ ਆਈ ਪੰਜਾਬ ਕਾਂਗਰਸ ਦੀ ਧੜੇਬੰਦੀ, ਆਹਮੋ-ਸਾਹਮਣੇ ਹੋ ਗਏ ਦੋ ਧੜੇ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਵੀਰਵਾਰ ਰਾਣੀ ਬਾਗ ਪੁਲਸ ਨੂੰ ਰੇਲਵੇ ਟ੍ਰੈਕ, ਰੇਲਵੇ ਯਾਰਡ, ਸ਼ਕੂਰਬਸਤੀ ਤੋਂ ਇਕ 30 ਸਾਲਾ ਲੜਕੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ। ਜਿਸ ਤਰ੍ਹਾਂ ਲਾਸ਼ ਦੇ ਨੇੜੇ ਖ਼ੂਨ ਮਿਲਿਆ ਸੀ, ਉਸ ਤੋਂ ਲੱਗਦਾ ਸੀ ਕਿ ਕਤਲ ਕੁਝ ਘੰਟੇ ਪਹਿਲਾਂ ਹੀ ਹੋਇਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8