'ਲਾਸ਼' ਨਾਲ ਪੂਰੀਆਂ ਕੀਤੀਆਂ ਵਿਆਹ ਦੀਆਂ ਰਸਮਾਂ, ਫਿਰ ਉਮਰ ਭਰ ਲਈ ਖਾਧੀ ਸਹੁੰ, ਪੜ੍ਹੋ ਅਨੋਖੀ ਕਹਾਣੀ

Wednesday, Nov 23, 2022 - 12:10 PM (IST)

'ਲਾਸ਼' ਨਾਲ ਪੂਰੀਆਂ ਕੀਤੀਆਂ ਵਿਆਹ ਦੀਆਂ ਰਸਮਾਂ, ਫਿਰ ਉਮਰ ਭਰ ਲਈ ਖਾਧੀ ਸਹੁੰ, ਪੜ੍ਹੋ ਅਨੋਖੀ ਕਹਾਣੀ

ਗੁਹਾਟੀ- ਆਸਾਮ 'ਚ ਪਿਆਰ ਦਾ ਇਕ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ, ਜਿੱਥੇ ਪ੍ਰੇਮੀ ਨੇ ਆਪਣੀ ਮ੍ਰਿਤਕ ਪ੍ਰੇਮਿਕਾ ਨਾਲ ਵਿਆਹ ਕਰਵਾਇਆ। ਲੰਮੇ ਸਮੇਂ ਤੋਂ ਪਿਆਰ ਕਰਨ ਤੋਂ ਬਾਅਦ ਜਦੋਂ ਮੌਤ ਦੋਹਾਂ ਵਿਚਾਲੇ ਰੁਕਾਵਟ ਬਣੀ ਤਾਂ ਪ੍ਰੇਮੀ ਨੇ ਪ੍ਰੇਮਿਕਾ ਦੀ ਅੰਤਿਮ ਇੱਛਾ ਪੂਰੀ ਕਰਨ ਲਈ ਉਸ ਦੀ ਮਾਂਗ 'ਚ ਸਿੰਦੂਰ ਭਰਿਆ ਅਤੇ ਸਾਰੀ ਉਮਰ ਕੁਆਰਾ ਰਹਿਣ ਦੀ ਸਹੁੰ ਵੀ ਖਾਧੀ। ਰੋਂਦੇ ਹੋਏ ਨੌਜਵਾਨ ਨੇ ਪਰਿਵਾਰ ਦੇ ਮੈਂਬਰਾਂ ਦੀ ਮੌਜੂਦਗੀ 'ਚ ਪ੍ਰੇਮਿਕਾ ਦੀ ਲਾਸ਼ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। ਉਸ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਉਸ ਨੇ ਉਸ ਦੀ ਮਾਂਗ 'ਚ ਸਿੰਦੂਰ ਭਰਿਆ। ਇਹ ਦੇਖ ਕੇ ਨਾ ਸਿਰਫ਼ ਪ੍ਰਾਰਥਨਾ ਦੇ ਪਰਿਵਾਰ ਵਾਲੇ ਸਗੋਂ ਉੱਥੇ ਮੌਜੂਦ ਸਾਰੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ।

ਇਹ ਵੀ ਪੜ੍ਹੋ : 'Lady ਡਾਕਟਰ' ਦੇ ਪਿਆਰ ’ਚ ਪਾਗਲ ਮਰੀਜ਼ ਆਏ ਦਿਨ ਹੋ ਜਾਂਦਾ ਬੀਮਾਰ, ਖੁੱਲ੍ਹਿਆ ਭੇਤ ਤਾਂ ਪਿਆ ਬਖੇੜਾ

ਇਸ ਅਨੋਖੇ ਵਿਆਹ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। 27 ਸਾਲਾ ਮੋਰੀਗਾਂਵ ਵਾਸੀ ਬਿਟੁਪਨ ਤਮੁਲੀ ਚਾਪਰਮੁਖ ਦਾ ਕੋਸੁਆ ਪਿੰਡ ਦੀ 24 ਸਾਲਾ ਪ੍ਰਾਰਥਨਾ ਬੋਰਾ ਨਾਲ ਪ੍ਰੇਮ ਪ੍ਰਸੰਗ ਸੀ। ਦੋਹਾਂ ਦੇ ਘਰ ਵਾਲਿਆਂ ਨੂੰ ਇਹ ਗੱਲ ਪਤਾ ਸੀ। ਉਹ ਜਲਦ ਹੀ ਵਿਆਹ ਕਰਨ ਵਾਲੇ ਸਨ ਪਰ ਇਸ ਵਿਚ ਪ੍ਰਾਰਥਨਾ ਬੀਮਾਰ ਹੋ ਗਈ ਅਤੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਹਸਪਤਾਲ 'ਚ ਉਸ ਦੀ ਮੌਤ ਹੋ ਗਈ। ਜਦੋਂ ਬਿਟੁਪਨ ਨੂੰ ਪ੍ਰਾਰਥਨਾ ਬਾਰੇ ਪਤਾ ਲੱਗਾ ਤਾਂ ਉਹ ਉਸ ਦੇ ਘਰ ਪੁੱਜਿਆ ਅਤੇ ਉਸ ਦੀ ਲਾੜੀ ਬਣਨ ਦੀ ਆਖ਼ਰੀ ਇੱਛਾ ਪੂਰੀ ਕੀਤੀ। ਆਖ਼ਰੀ ਇੱਛਾ ਪੂਰੀ ਹੋਣ 'ਤੇ ਕੁੜੀ ਦੇ ਭਰਾ ਨੇ ਕਿਹਾ,''ਮੇਰੀ ਭੈਣ ਬਹੁਤ ਕਿਸਮਤਵਾਲੀ ਸੀ। ਉਹ ਬਿਟੁਪਨ ਨਾਲ ਵਿਆਹ ਕਰਨਾ ਚਾਹੁੰਦੀ ਸੀ। ਮੈਨੂੰ ਖ਼ੁਸ਼ੀ ਹੈ ਕਿ ਉਸ ਨੇ ਉਸ ਦੀ ਆਖ਼ਰੀ ਇੱਛਾ ਪੂਰੀ ਕੀਤੀ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News