ਪ੍ਰੇਮੀ ਨੂੰ ਪ੍ਰੇਮਿਕਾ ਦੀ ਸ਼ਰਮਨਾਕ ਵੀਡੀਓ ਬਨਾਉਣੀ ਪਈ ਮਹਿੰਗੀ, ਪ੍ਰੇਮਿਕਾ ਨੇ ਚੁੱਕਿਆ ਅਜਿਹਾ ਖੌਫਨਾਕ ਕਦਮ

02/16/2017 12:15:22 PM

ਮੁਜੱਫਰਨਗਰ— ਯੂ.ਪੀ. ''ਚ ਮੁਜੱਫਰਨਗਰ ਦੇ ਇਕ ਨੌਜਵਾਨ ਨੂੰ ਇਕ ਕੁੜੀ ਦਾ ਇੰਟੀਮੇਟ ਵੀਡੀਓ ਬਣਾਉਣਾ ਅਤੇ ਉਸ ਨੂੰ ਵਾਇਰਲ ਕਰਨ ਦੀ ਧਮਕੀ ਦੇਣਾ ਮਹਿੰਗਾ ਪੈ ਗਿਆ। ਕੁੜੀ ਨੇ ਕੁਝ ਲੋਕਾਂ ਨਾਲ ਮਿਲ ਕੇ ਨੌਜਵਾਨ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਜੰਗਲ ''ਚ ਸੁੱਟ ਦਿੱਤਾ। ਪੁਲਸ ਨੇ ਕੁੜੀ ਸਮੇਤ 5 ਦੋਸ਼ੀਆਂ ਨੂੰ ਹਿਰਾਸਤ ''ਚ ਲੈ ਲਿਆ ਹੈ।
ਜਾਣਕਾਰੀ ਮੁਤਾਬਕ ਇਹ ਮਾਮਲਾ ਮੁਜੱਫਰਨਗਰ ਦੇ ਬੁਢਾਨਾ ਥਾਣਾ ਖੇਤਰ ਦਾ ਹੈ। ਇੱਥੇ ਰਹਿਣ ਵਾਲੇ ਯਾਮੀਨ ਦਾ 22 ਸਾਲ ਦਾ ਬੇਟਾ ਸਲਮਾਨ 4 ਦਿਨ ਪਹਿਲੇ ਲਾਪਤਾ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਕਾਫੀ ਤਲਾਸ਼ ਤੋਂ ਬਾਅਦ ਥਾਣੇ ''ਚ ਗੁਆਚਣ ਦੀ ਰਿਪੋਰਟ ਦਰਜ ਕਰਵਾ ਦਿੱਤੀ। ਪੁਲਸ ਨੇ ਕਾਲ ਡਿਟੇਲਜ਼ ਦੇ ਆਧਾਰ ''ਤੇ ਬੁਢਾਨਾ ''ਚ ਕਿਰਾਏ ''ਤੇ ਰਹਿ ਰਹੀ ਮੋਨਿਕਾ ਨਾਂ ਦੀ ਕੁੜੀ ਨੂੰ ਹਿਰਾਸਤ ''ਚ ਲੈ ਲਿਆ। ਸਖਤ ਪੁੱਛਗਿਛ ''ਚ ਉਸ ਨੇ ਕਤਲ ਕਰਨ ਦੀ ਗੱਲ ਕਬੂਲ ਕੀਤੀ ਅਤੇ ਆਪਣੇ ਸਾਥੀਆਂ ਦੇ ਨਾਂ ਪੁਲਸ ਨੂੰ ਦੱਸ ਦਿੱਤੇ। ਉਸ ਦਾ ਕਹਿਣਾ ਹੈ ਕਿ ਮੋਨੂੰ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਸੀ, ਉਹ ਸਾਰੀਆਂ ਹੱਦਾਂ ਪਾਰ ਕਰ ਰਿਹਾ ਸੀ। ਇਸ ਪੂਰੇ ਮਾਮਲੇ ਦਾ ਪਤਾ ਚੱਲਿਆ ਕਿ ਕੁੜੀ ਨੇ ਬਦਮਾਸ਼ਾਂ ਦੇ ਨਾਲ ਮਿਲ ਕੇ ਨੌਜਵਾਨ ਦਾ ਕਤਲ ਇਸ ਲਈ ਕਰਾ 
ਦਿੱਤਾ ਕਿਉਂਕਿ ਮੋਨੂੰ ਨੇ ਕੁਝ ਸਮੇਂ ਪਹਿਲਾ ਉਸ ਦਾ ਇੰਟੀਮੇਟ ਵੀਡੀਓ ਬਣਾਇਆ ਸੀ। ਪੁਲਸ ਨੇ ਫੜੇ ਗਏ ਸਾਰੇ ਦੋਸ਼ੀਆਂ ਵਲੋਂ ਦੱਸੀ ਗਈ ਜਗ੍ਹਾ ਨਾਲ ਮੋਨੂੰ ਦੀ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਘਟਨਾ ਨਾਲ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ''ਚ ਹੜਕੰਪ ਮਚਿਆ ਹੈ।
ਪੁਲਸ ਦਾ ਕਹਿਣਾ ਹੈ ਕਿ ਮੋਨਿਕਾ ਨੇ ਪੁੱਛਗਿਛ ''ਚ ਦੱਸਿਆ ਕਿ ਮਰਨ ਵਾਲੇ ਮੋਨੂੰ ਨਾਲ ਮੋਨਿਕਾ ਦੇ ਪ੍ਰੇਮ ਸੰਬੰਧ ਸਨ। ਇਕ ਦਿਨ ਮੋਨੂੰ ਨੇ ਉਸ ਨਾਲ ਰਿਲੇਸ਼ਨ ਬਣਾਉਂਦੇ ਸਮੇਂ ਉਸ ਦਾ ਇੰਟੀਮੇਟ ਵੀਡੀਓ ਆਪਣੇ ਮੋਬਾਇਲ ''ਚ ਬਣਾ ਲਿਆ। ਉਸ ਤੋਂ ਬਾਅਦ ਮੋਨੂੰ ਉਸ ਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਲੱਗਾ। ਪਰੇਸ਼ਾਨ ਹੋ ਕੇ ਮੋਨਿਕਾ ਨੇ ਆਪਣੇ ਚਾਰ ਸਾਥੀਆਂ ਨਾਲ ਮਿਲ ਕੇ ਮੋਨੂੰ ਦੇ ਕਤਲ ਦੀ ਸਾਜਿਸ਼ ਰਚੀ। ਇਸ ਦੇ ਤਹਿਤ ਮੋਨਿਕਾ ਨੇ ਚਾਪ ਦਿਨ ਪਹਿਲੇ ਮੋਨੂੰ ਨੂੰ ਮੋਬਾਇਲ ''ਤੇ ਕਾਲ ਕਰਕੇ ਆਪਣੇ ਘਰ ਸੱਦ ਲਿਆ। ਉਸ ਤੋਂ ਬਾਅਦ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਲਾਸ਼ ਨੂੰ ਦੂਰ ਲਿਜਾ ਕੇ ਜੰਗਲ ''ਚ ਸੁੱਟ ਦਿੱਤੀ। ਪੁਲਸ ਨੇ ਦੋਸ਼ੀ ਮੋਨਿਕਾ ਅਤੇ ਉਸ ਦੇ ਸਾਥੀਆਂ ਗ੍ਰਿਫਤਾਰ ਕਰ ਕੇ ਮੋਨੂੰ ਦੀ ਲਾਸ਼ ਨੂੰ ਬਰਾਮਦ ਕਰ ਲਿਆ ਅਤੇ ਇਸ ਕਤਲ ਦਾ ਖੁਲਾਸਾ ਕਰ ਦਿੱਤਾ।


Related News