ਛੇੜਛਾੜ ਦਾ ਵਿਰੋਧ ਕਰਣ ''ਤੇ ਪ੍ਰੇਮੀ ਨੇ ਪ੍ਰੇਮਿਕਾ ਨੂੰ ਜ਼ਿੰਦਾ ਸਾੜਿਆ, ਦੋਸ਼ੀ ਗ੍ਰਿਫਤਾਰ

Monday, Jul 05, 2021 - 08:37 PM (IST)

ਛੇੜਛਾੜ ਦਾ ਵਿਰੋਧ ਕਰਣ ''ਤੇ ਪ੍ਰੇਮੀ ਨੇ ਪ੍ਰੇਮਿਕਾ ਨੂੰ ਜ਼ਿੰਦਾ ਸਾੜਿਆ, ਦੋਸ਼ੀ ਗ੍ਰਿਫਤਾਰ

ਭੋਪਾਲ - ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਇੱਕ ਸਿਰਫਿਰੇ ਪ੍ਰੇਮੀ ਨੇ ਪ੍ਰੇਮਿਕਾ 'ਤੇ ਮਿੱਟੀ ਦਾ ਤੇਲ ਪਾ ਕੇ ਜ਼ਿੰਦਾ ਸਾੜ ਦਿੱਤਾ। ਇਸ ਨਾਲ ਪ੍ਰੇਮਿਕਾ ਗੰਭੀਰ ਰੂਪ ਨਾਲ ਝੁਲਸ ਗਈ ਹੈ। ਪੀੜਤਾ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਥੇ ਹੀ, ਪੁਲਸ ਨੇ ਮਾਮਲਾ ਦਰਜ ਕਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਦਰਅਸਲ, ਇਹ ਮਾਮਲਾ ਰੀਵਾ ਜ਼ਿਲ੍ਹੇ ਦੇ ਮਨਗਵਾਂ ਥਾਣਾ ਖੇਤਰ ਦੇਵਰੀ ਪਿੰਡ ਦਾ ਹੈ। ਇੱਥੇ ਸਿਰਫਿਰੇ ਪ੍ਰੇਮੀ ਆਨੰਦ ਪਟੇਲ ਦੇ ਬੁਲਾਉਣ 'ਤੇ ਉਸ ਦੀ 25 ਸਾਲਾ ਪ੍ਰੇਮਿਕਾ ਘਰੋਂ 100 ਮੀਟਰ ਦੂਰ ਰਾਤ 1 ਵਜੇ ਮਿਲਣ ਗਈ ਸੀ। ਜਿਥੇ ਆਨੰਦ ਪਟੇਲ ਲੜਕੀ ਨਾਲ ਛੇੜਛਾੜ ਕਰਣ ਲੱਗਾ।

ਜਦੋਂ ਪ੍ਰੇਮਿਕਾ ਨੇ ਛੇੜਛਾੜ ਦਾ ਵਿਰੋਧ ਕੀਤਾ ਤਾਂ ਸਿਰਫਿਰੇ ਪ੍ਰੇਮੀ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਘਟਨਾ ਨੂੰ ਅੰਜਾਮ ਦੇਣ ਵਾਲੇ ਆਨੰਦ ਪਟੇਲ ਨੇ ਹੀ ਗੰਭੀਰ ਹਾਲਤ ਵਿੱਚ ਮੁਟਿਆਰ ਨੂੰ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ਵਿੱਚ ਦਾਖਲ ਕਰਾਇਆ। ਜਿਵੇਂ ਹੀ ਪਰਿਵਾਰ ਹਸਪਤਾਲ ਪੁੱਜਿਆ, ਉਹ ਫ਼ਰਾਰ ਹੋ ਗਿਆ।

ਏ.ਐੱਸ.ਪੀ. ਸ਼ਿਵ ਕੁਮਾਰ ਵਰਮਾ ਦਾ ਕਹਿਣਾ ਹੈ ਕਿ ਘਟਨਾ ਦੇ ਸਮੇਂ ਨੌਜਵਾਨ ਦਾ ਵੀ ਹੱਥ ਸੜ ਗਿਆ ਸੀ। ਪ੍ਰੇਮੀ ਦਾ ਕਹਿਣਾ ਹੈ ਕਿ ਚੁੰਨੀ ਵਿੱਚ ਅੱਗ ਲੱਗਣ ਨਾਲ ਲੜਕੀ ਝੁਲਸੀ ਸੀ। ਅੱਗ ਬੁਝਾਣ ਦੀ ਉਸ ਨੇ ਪੂਰਾ ਕੋਸ਼ਿਸ਼ ਕੀਤੀ ਸੀ। ਪੁਲਸ ਮੁਤਾਬਕ, ਘਟਨਾ 1 ਜੁਲਾਈ ਦੀ ਰਾਤ 1 ਵਜੇ ਦੀ ਹੈ। ਪਰਿਵਾਰ ਵਾਲਿਆਂ ਨੇ 2 ਦਿਨ ਬਾਅਦ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਜੇਲ੍ਹ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News