ਸਿਰਫਿਰੇ ਆਸ਼ਕ ਨੇ ਜਿਮ ਨੂੰ ਅੱਗ ਲਗਾਉਣ ਦੇ ਬਾਅਦ ਦੂਜੇ ਸਾਥੀ ਨੂੰ ਮਾਰੀ ਗੋਲੀ

07/12/2018 4:57:37 PM

ਹਰਿਆਣਾ—ਪਾਨੀਪਤ— ਪਿਆਰ 'ਚ ਪਾਗਲ ਹੋਇਆ ਇਕ ਆਸ਼ਕ ਆਪਣੇ ਦੋਸਤਾਂ ਦੀ ਜਾਨ ਦਾ ਦੁਸ਼ਮਣ ਬਣ ਗਿਆ, ਉਸ ਨੇ ਨਾ ਸਿਰਫ ਆਪਣੇ ਦੋਸਤ ਦੇ ਜ਼ਿਮ ਨੂੰ ਅੱਗ ਲਗਾ ਦਿੱਤੀ ਸਗੋਂ ਇਕ ਦੋਸਤ 'ਤੇ ਜਾਨਲੇਵਾ ਹਮਲਾ ਵੀ ਕਰ ਦਿੱਤਾ, ਜੋ ਹਸਪਤਾਲ 'ਚ ਭਰਤੀ ਹੈ। ਦੋਸ਼ੀ ਵਿਅਕਤੀ ਰੌਕੀ ਆਪਣੇ ਦੋਸਤ ਦੀ ਭੈਣ ਨੂੰ ਨਾਲ ਲੈ ਗਿਆ, ਜਦੋਂ ਦੋਸਤਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਪਹਿਲਾਂ ਉਸ ਨੇ ਵਟਸਐਪ 'ਤੇ ਸਟੇਟਸ ਪਾ ਕੇ ਦੋਸਤਾਂ ਨੂੰ ਧਮਕੀ ਦਿੱਤੀ ਅਤੇ ਫਿਰ ਇਕ ਦੋਸਤ ਨੂੰ ਗੋਲੀ ਮਾਰ ਦਿੱਤੀ। ਜ਼ਖਮੀ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਸ਼ੀ ਨੇ ਹੋਰ ਦੋਸਤਾਂ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
 

PunjabKesariਪਾਨੀਪਤ 'ਚ ਕਲੰਦਰ ਚੌਕ ਦਾ ਰਹਿਣ ਵਾਲਾ ਵਿਅਕਤੀ ਅਮਿਤ(ਬਦਲਿਆ ਹੋਇਆ ਨਾਂ) ਨੇ ਦੋਸ਼ੀ ਰੌਕੀ ਖਿਲਾਫ 15 ਮਈ ਨੂੰ ਉਸ ਦੀ 22 ਸਾਲਾ ਭੈਣ ਨੂੰ ਭਜਾ ਕੇ ਲੈ ਜਾਣ ਦਾ ਮਾਮਲਾ ਥਾਣੇ 'ਚ ਦਰਜ ਕਰਵਾਇਆ ਸੀ। ਲੜਕੀ ਦਾ ਭਰਾ ਅਮਿਤ ਅਤੇ ਦੋਸ਼ੀ ਰਾਕੀ ਇਕੱਠੇ ਸਾਈਂ ਬਾਬਾ ਚੌਕ 'ਤੇ ਜਿਮ ਜਾਂਦੇ ਸਨ ਅਤੇ ਇਸ ਦੌਰਾਨ ਰਾਕੀ ਅਮਿਤ ਦੀ ਭੈਣ ਨੂੰ ਭੱਜਾ ਕੇ ਲੈ ਗਿਆ। ਜਿਮ ਦਾ ਮਾਲਕ ਮਹੇਂਦਰ ਦੋਵਾਂ ਦਾ ਦੋਸਤ ਸੀ ਅਤੇ ਇਸ ਮਾਮਲੇ 'ਚ ਮਹੇਂਦਰ ਅਮਿਤ ਦਾ ਸਾਥ ਨਹੀਂ ਦੇ ਰਿਹਾ ਸੀ। ਇਸ ਗੱਲ ਤੋਂ ਨਾਰਾਜ਼ ਦੋਸ਼ੀ ਰੌਕੀ ਨੇ 4 ਜੁਲਾਈ ਨੂੰ ਮਹੇਂਦਰ ਦੇ ਜਿਮ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਅਤੇ ਬਾਅਦ 'ਚ ਅਮਿਤ ਦਾ ਸਾਥ ਦੇ ਰਹੇ ਰਾਜਨ ਅਤੇ ਗੋਪਾਲ ਨੂੰ ਫੋਨ ਕਰਕੇ ਧਮਕੀ ਦਿੱਤੀ ਅਤੇ ਕਿਹਾ ਕਿ ਬਚ ਕੇ ਰਹਿਣਾ ਨਹੀਂ ਤਾਂ ਗੋਲੀ ਮਾਰ ਦੇਵਾਂਗਾ। ਦੇਰ ਰਾਤ ਨੂੰ ਦੋਸ਼ੀ ਰੌਕੀ ਬਾਈਕ 'ਤੇ ਸਵਾਰ ਹੋ ਕੇ ਆਇਆ ਅਤੇ ਰਾਜਨ ਨੂੰ ਨਵਾਂ ਕੋਟ ਗੁਰਦੁਆਰੇ ਨੇੜੇ ਗੋਲੀ ਮਾਰ ਦਿੱਤੀ। ਗੋਲੀ ਮਾਰਨ ਦੇ ਬਾਅਦ ਅਮਿਤ ਦੇ ਦੋਸਤ ਗੋਪਾਲ ਨੂੰ ਕਿਸੇ ਦਾ ਫੋਨ ਮੰਗ ਕੇ ਕਿਹਾ ਕਿ ਭਰਾ ਗੋਪਾਲ ਅਗਲਾ ਨੰਬਰ ਤੇਰਾ ਹੈ ਅਤੇ ਫਿਰ ਵਟਸਐਪ ਸਟੇਟਸ 'ਚ ਜ਼ਖਮੀ ਰਾਜਨ ਦੀ ਫੋਟੋ ਲਗਾ ਕੇ ਉਸ 'ਤੇ ਕਰਾਸ ਦਾ ਨਿਸ਼ਾਨ ਲਗਾਇਆ ਕਿ ਰਾਜਨ ਬਚ ਗਿਆ ਹੈ ਅਤੇ ਉਸ ਦੇ ਲਈ ਇੰਨਾ ਹੀ ਬਹੁਤ ਹੈ।


Related News