ਦੋਸਤਾਂ ਨਾਲ ਨੈਨੀਤਾਲ ਜਾਣਾ ਚਾਹੁੰਦਾ ਸੀ ਪੁੱਤ, ਮਾਪਿਆਂ ਨੇ ਮਨਾ ਕੀਤਾ ਤਾਂ ਚੁੱਕਿਆ ਖ਼ੌਫਨਾਕ ਕਦਮ

Tuesday, Aug 15, 2023 - 02:54 PM (IST)

ਦੋਸਤਾਂ ਨਾਲ ਨੈਨੀਤਾਲ ਜਾਣਾ ਚਾਹੁੰਦਾ ਸੀ ਪੁੱਤ, ਮਾਪਿਆਂ ਨੇ ਮਨਾ ਕੀਤਾ ਤਾਂ ਚੁੱਕਿਆ ਖ਼ੌਫਨਾਕ ਕਦਮ

ਪਾਨੀਪਤ- ਅੱਜ ਦੇ ਡਿਟੀਜਲ ਯੁੱਗ ਵਿਚ ਬੱਚੇ ਆਪਣੀ ਸਹਿਣਸ਼ੀਲਤਾ ਗੁਆਉਂਦੇ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਪਾਨੀਪਤ ਦੇ ਪਿੰਡ ਮੇਹਰਾਣਾ ਤੋਂ ਸਾਹਮਣੇ ਆਇਆ, ਜਿੱਥੇ ਪਰਿਵਾਰ ਵਲੋਂ ਮਹਿਜ ਦੋਸਤਾਂ ਨਾਲ ਪਿਕਨਿਕ ਮਨਾਉਣ ਜਾ ਰਹੇ ਪੁੱਤ ਨੂੰ ਰੋਕਣਾ ਮਾਪਿਆਂ ਨੂੰ ਮਹਿੰਗਾ ਪੈ ਗਿਆ। ਪੁੱਤਰ ਨੇ ਤੈਸ਼ ਵਿਚ ਆ ਕੇ ਟਰੇਨ ਅੱਗੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਪਾਨੀਪਤ ਜ਼ਿਲ੍ਹੇ ਦੇ ਪਿੰਡ ਮੇਹਰਾਣਾ ਦੇ ਰਹਿਣ ਵਾਲੇ ਕਰੀਬ 21 ਸਾਲਾ ਪੁਸ਼ਪੇਂਦਰ ਜੋ ਆਪਣੇ ਦੋਸਤਾਂ ਨਾਲ ਨੈਨੀਤਾਲ ਘੁੰਮਣ ਜਾਣਾ ਚਾਹੁੰਦਾ ਸੀ ਪਰ ਪਰਿਵਾਰ ਨੇ ਮਨਾ ਕਰ ਦਿੱਤਾ ਤਾਂ ਉਸ ਨੇ ਖ਼ੁਦਕੁਸ਼ੀ ਕਰ ਲਈ।

ਚਚੇਰੇ ਭਰਾ ਅਤੇ ਮੇਹਰਾਣਾ ਪਿੰਡ ਦੇ ਸਰਪੰਚ ਪ੍ਰਵੀਣ ਨਾਂਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਸ਼ਪੇਂਦਰ ਬਹੁਤ ਹੀ ਚੰਗਾ ਮੁੰਡਾ ਸੀ ਅਤੇ ਨਾਲ ਹੀ ਇਕ ਚੰਗਾ ਖਿਡਾਰੀ ਵੀ ਸੀ। ਉਹ ਰਾਸ਼ਟਰੀ ਪੱਧਰ 'ਤੇ ਮੈਡਲਿਸਟ ਰਹਿ ਚੁੱਕਾ ਹੈ ਅਤੇ ਹੁਣ ਕੌਮਾਂਤਰੀ ਪੱਧਰ ਦੀ ਤਿਆਰੀ ਕਰ ਰਿਹਾ ਸੀ। ਪ੍ਰਵੀਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਸ਼ਪੇਂਦਰ ਨੈਨੀਤਾਲ ਜਾਣ ਲਈ ਕਹਿ ਰਿਹਾ ਸੀ ਪਰ ਉਸ ਦੇ ਮੰਮੀ-ਪਾਪਾ ਨੇ ਮਨਾ ਕਰ ਦਿੱਤਾ ਤਾਂ ਅਚਾਨਕ ਬਾਈਕ ਚੁੱਕ ਕੇ ਘਰੋਂ ਚੱਲਾ ਗਿਆ। ਇਸ ਤੋਂ ਬਾਅਦ ਉਨ੍ਹਾਂ ਕੋਲ ਹਾਦਸੇ ਦੀ ਸੂਚਨਾ ਪੁਲਸ ਵਲੋਂ ਦਿੱਤੀ ਗਈ। ਮੌਕੇ 'ਤੇ ਜਾ ਕੇ ਵੇਖਿਆ ਤਾਂ ਪੁਸ਼ਪੇਂਦਰ ਦੀ ਮੌਤ ਹੋ ਚੁੱਕੀ ਸੀ। ਪ੍ਰਵੀਣ ਮੁਤਾਬਕ ਪੁਸ਼ਪੇਂਦਰ ਦੇ ਪਿਤਾ ਆਰਮੀ ਤੋਂ ਸੇਵਾਮੁਕਤ ਹਨ, ਜੋ ਉਸ ਦੀ ਹਰ ਖੁਆਇਸ਼ ਪੂਰੀ ਕਰਦੇ ਸਨ।

ਜਾਣਕਾਰੀ ਮੁਤਾਬਕ ਪੁਸ਼ਪੇਂਦਰ ਦੇ ਪਿਤਾ ਨੇ ਹਾਲ ਹੀ ਵਿਚ ਪੁਸ਼ਪੇਂਦਰ ਨੂੰ ਨਿਊ ਬਰਾਂਡ  i20 ਕਾਰ ਖਰੀਦ ਕੇ ਦਿੱਤੀ ਸੀ। ਦੱਸ ਦੇਈਏ ਕਿ ਪੁਸ਼ਪੇਂਦਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਵਿਚ ਇਕ ਭੈਣ ਦਾ ਤਾਂ ਜਨਵਰੀ ਮਹੀਨੇ 'ਚ ਵਿਆਹ ਹੋਇਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਮਗਰੋਂ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਉੱਥੇ ਹੀ ਪੁਲਸ ਪਰਿਵਾਰ ਦੇ ਬਿਆਨ ਦੇ ਆਧਾਰ 'ਤੇ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ।


author

Tanu

Content Editor

Related News