ਆਨਲਾਈਨ ਕਲਾਸਾਂ ਲਈ ਰੋਜ਼ ਪਹਾੜ ''ਤੇ ਚੜ੍ਹਦਾ ਹੈ ਇਹ ਮੁੰਡਾ, ਮਦਦ ਲਈ ਅੱਗੇ ਆਏ ਵਰਿੰਦਰ ਸਹਿਵਾਗ

07/25/2020 3:54:06 PM

ਜੋਧਪੁਰ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਦੇ ਸਾਰੇ ਸਕੂਲ ਬੰਦ ਅਤੇ ਬੱਚਿਆਂ ਦੀ ਪੜ੍ਹਾਈ ਲਈ ਆਨਲਾਈਨ ਕਲਾਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਘਰ ਬੈਠ ਕੇ ਹੀ ਬੱਚੇ ਆਪਣੀ ਅੱਗੇ ਦੀ ਪੜ੍ਹਾਈ ਜਾਰੀ ਰੱਖ ਰਹੇ ਹਨ। ਕੋਰੋਨਾ ਕਾਲ ਨਾਲ ਜਿੱਥੇ ਪੂਰਾ ਦੇਸ਼ ਜੂਝ ਰਿਹਾ ਹੈ, ਉੱਥੇ ਹੀ ਕਈ ਬੱਚਿਆਂ ਕੋਲ ਆਨਲਾਈਨ ਪੜ੍ਹਾਈ ਦੇ ਉੱਚਿਤ ਸਾਧਨ ਨਹੀਂ ਹਨ ਅਤੇ ਨਾ ਹੀ ਇੰਟਰਨੈੱਟ ਦੀ ਸਹੂਲਤ। ਫਿਰ ਵੀ ਪੜ੍ਹਾਈ ਪ੍ਰਤੀ ਅਣਗਿਹਲੀ ਨਾ ਵਰਤਦੇ ਹੋਏ ਬੱਚੇ ਕੁਝ ਵੀ ਕਰਨ ਨੂੰ ਤਿਆਰ ਹਨ। ਅਜਿਹਾ ਹੀ ਹੈ, ਇਹ ਵਿਦਿਆਰਥੀ ਜੋ ਕਿ ਰਾਜਸਥਾਨ ਦੇ ਬਾੜਮੇਰ ਦੇ ਦਾਰੂੜਾ ਪਿੰਡ ਦਾ ਰਹਿਣ ਵਾਲਾ ਹੈ। ਇਸ ਵਿਦਿਆਰਥੀ ਦਾ ਨਾਂ ਹਰੀਸ਼ ਹੈ। 

PunjabKesari

ਹਰੀਸ਼ 7ਵੀਂ ਜਮਾਤ ਦਾ ਵਿਦਿਆਰਥੀ ਹੈ। ਕੋਰੋਨਾ ਕਾਰਨ ਬੰਦ ਪਏ ਸਕੂਲ ਅਤੇ ਆਨਲਾਈਨ ਕਲਾਸਾਂ ਸ਼ੁਰੂ ਹੋਣ ਤੋਂ ਹਰੀਸ਼ ਨੂੰ ਪੜ੍ਹਾਈ ਕਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਲਾਬੰਦੀ ਦੀ ਵਜ੍ਹਾ ਤੋਂ ਸਕੂਲ ਬੰਦ ਹੋਣ ਕਾਰਨ ਆਨਲਾਈਨ ਕਲਾਸਾਂ ਸ਼ੁਰੂ ਹੋਈਆਂ ਤਾਂ ਨੈੱਟਵਰਕ ਦੀ ਸਮੱਸਿਆ ਸੀ। ਹਰੀਸ਼ ਨੇ ਕੁਝ ਕੋਸ਼ਿਸ਼ਾਂ ਤੋਂ ਬਾਅਦ ਘਰ ਦੇ ਨੇੜੇ ਸਥਿਤ ਪਹਾੜ 'ਤੇ ਚੜ੍ਹ ਕੇ ਇਹ ਸਮੱਸਿਆ ਹੱਲ ਕੀਤੀ। ਹਰੀਸ਼ ਰੋਜ਼ਾਨਾ ਸਵੇਰੇ 8 ਵਜੇ 2 ਕਿਲੋਮੀਟਰ ਦੂਰ ਪਹਾੜ 'ਤੇ ਚੜ੍ਹ ਕੇ ਆਪਣੀ ਮੇਜ਼-ਕੁਰਸੀ ਲਗਾ ਕੇ ਦੁਪਹਿਰ 1 ਵਜੇ ਤੱਕ ਪੜ੍ਹਾਈ ਕਰਦਾ ਹੈ। ਹਰੀਸ਼ ਦੇ ਪਿੰਡ 'ਚ ਇੰਟਰਨੈੱਟ ਦਾ ਨੈੱਟਵਰਕ ਨਹੀਂ ਆਉਂਦਾ ਅਤੇ ਇਸ ਲਈ ਉਸ ਨੂੰ ਰੋਜ਼ਾਨਾ ਦੁਪਹਿਰ ਹੋਣ ਤੱਕ ਪਹਾੜ 'ਤੇ ਬੈਠ ਕੇ ਪੜ੍ਹਾਈ ਕਰਨੀ ਪੈਂਦੀ ਹੈ।

PunjabKesari

ਹਰੀਸ਼ ਨੇ ਦੱਸਿਆ ਕਿ ਉਸ ਦੇ ਪਿੰਡ 'ਚ ਇੰਟਰਨੈੱਟ ਦੀ ਸਮੱਸਿਆ ਹੈ ਅਤੇ ਇੱਥੇ ਨੈੱਟਵਰਕ ਨਹੀਂ ਆਉਂਦੇ ਪਰ ਉਹ ਆਪਣੀ ਕਲਾਸ ਨੂੰ ਛੱਡਣਾ ਨਹੀਂ ਚਾਹੁੰਦਾ, ਇਸ ਲਈ ਉਹ ਰੋਜ਼ਾਨਾ ਪਹਾੜ 'ਤੇ ਚੜ੍ਹ ਕੇ ਪੜ੍ਹਾਈ ਕਰਦਾ ਹੈ। ਉੱਥੇ ਹੀ ਹਰੀਸ਼ ਦੇ ਇਸ ਹੌਂਸਲੇ ਨੂੰ ਕ੍ਰਿਕਟਰ ਵਰਿੰਦਰ ਸਹਿਵਾਗ ਦਾ ਸਾਥ ਮਿਲਿਆ ਹੈ। ਦਰਅਸਲ ਸਹਿਵਾਗ ਨੇ ਹਰੀਸ਼ ਦੀ ਪੜ੍ਹਾਈ ਪ੍ਰਤੀ ਇਸ ਜਨੂੰਨ ਅਤੇ ਕੋਸ਼ਿਸ਼ ਨੂੰ ਵੇਖਦਿਆਂ ਉਸ ਦੀ ਮਦਦ ਕਰਨ ਦੀ ਜਾਣਕਾਰੀ ਟਵਿੱਟਰ ਜ਼ਰੀਏ ਦਿੱਤੀ ਹੈ।


Tanu

Content Editor

Related News