ਸਿਰਫ਼ਿਰੇ ਨੇ ਚਾਕੂ ਨਾਲ ਕੀਤਾ ਪ੍ਰੇਮਿਕਾ ''ਤੇ ਹਮਲਾ, ਲੜਕੀ ਨੇ ਖ਼ੂਨ ਨਾਲ ਫ਼ੋਨ ਨੰਬਰ ਲਿਖ ਕੇ ਬਚਾਈ ਜਾਨ

Wednesday, Nov 09, 2022 - 01:50 AM (IST)

ਸਿਰਫ਼ਿਰੇ ਨੇ ਚਾਕੂ ਨਾਲ ਕੀਤਾ ਪ੍ਰੇਮਿਕਾ ''ਤੇ ਹਮਲਾ, ਲੜਕੀ ਨੇ ਖ਼ੂਨ ਨਾਲ ਫ਼ੋਨ ਨੰਬਰ ਲਿਖ ਕੇ ਬਚਾਈ ਜਾਨ

ਧੌਲਪੁਰ (ਭਾਸ਼ਾ) : ਰਾਜਸਥਾਨ 'ਚ ਧੌਲਪੁਰ ਜ਼ਿਲ੍ਹੇ ਦੇ ਇਕ ਨੌਜਵਾਨ ਨੇ ਆਪਣੀ ਕਥਿਤ ਪ੍ਰੇਮਿਕਾ 'ਤੇ ਇਕ ਪਾਰਕ ਵਿਚ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਘਟਨਾ ਮੰਗਲਵਾਰ ਰਾਤ ਰੇਲਵੇ ਸਟੇਸ਼ਨ ਦੇ ਪਿੱਛੇ ਇਕ ਪਾਰਕ ਵਿਚ ਵਾਪਰੀ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਾਡੀ ਵਾਸੀ ਦਿਨੇਸ਼ ਮਾਹੌਰ ਨੇ ਆਪਣੀ ਪ੍ਰੇਮਿਕਾ ਦੇ ਗਲ਼ੇ 'ਤੇ ਚਾਕੂ ਨਾਲ ਹਮਲਾ ਕੀਤਾ ਅਤੇ ਖ਼ੂਨ ਵਗਣ 'ਤੇ ਉਸ ਨੂੰ ਉੱਥੇ ਹੀ ਛੱਡ ਗਿਆ। ਉਨ੍ਹਾਂ ਨੇ ਦੱਸਿਆ ਕਿ ਜ਼ਿਆਦਾ ਖ਼ੂਨ ਵਗਣ ਕਾਰਨ ਮੌਤ ਹੋ ਜਾਣ ਦੇ ਡਰ ਨਾਲ ਲੜਕੀ ਨੇ ਪਾਰਕ ਦੀ ਬੈਂਚ 'ਤੇ ਆਪਣੇ ਮਾਪਿਆਂ ਦਾ ਮੋਬਾਈਲ ਨੰਬਰ ਖ਼ੂਨ ਨਾਲ ਲਿਖ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਅੰਧਵਿਸ਼ਵਾਸ ਨੇ ਲਈ 10 ਸਾਲਾ ਬੱਚੇ ਦੀ ਜਾਨ, ਤੜਫ-ਤੜਫ ਕੇ ਹੋਈ ਮੌਤ

ਅਧਿਕਾਰੀ ਨੇ ਦੱਸਿਆ ਕਿ ਔਰਤ ਕਿਸੇ ਤਰ੍ਹਾਂ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਦੇ ਨੇੜੇ ਪਹੁੰਚੀ, ਜਿੱਥੇ ਰੇਲਵੇ ਪੁਲਸ ਫੋ਼ਰਸ ਦੇ ਇਕ ਜਵਾਨ ਨੇ ਉਸ ਦੀ ਮਦਦ ਕੀਤੀ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ। ਪੁਲਸ ਨੇ ਦੱਸਿਆ ਕਿ ਲੜਕੀ ਇਕ ਮਹੀਨਾ ਪਹਿਲਾਂ ਦਿਨੇਸ਼ ਨਾਲ ਚਲੀ ਗਈ ਸੀ ਤੇ ਉਸ ਦੇ ਨਾਲ ਰਹਿ ਰਹੀ ਸੀ। ਉਸ ਦੇ ਪਰਿਵਾਰ ਨੇ ਉਸ ਨੂੰ ਜੈਪੁਰ ਆਪਣੇ ਘਰ ਪਰਤਨ ਲਈ ਬਦਾਅ ਬਣਾਇਆ। ਪੁਲਸ ਨੇ ਦੱਸਿਆ ਕਿ ਦਿਨੇਸ਼ ਉਸ ਨੂੰ ਰੇਲਵੇ ਸਟੇਸ਼ਨ ਛੱਡਣ ਗਿਆ ਸੀ ਤਾਂ ਜੋ ਉਹ ਜੈਪੁਰ ਜਾ ਸਕੇ ਪਰ ਉਸ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ 'ਤੇ ਦੋਹਾਂ ਵਿਚਾਲੇ ਬਹਿਸ ਹੋਈ ਅਤੇ ਮੁਲਜ਼ਮ ਨੇ ਗੁੱਸੇ ਵਿਚ ਆ ਕੇ ਲੜਕੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News