WhatsApp ਗਰੁੱਪ 'ਚ ਕੁੜੀ ਦਾ ਨੰਬਰ ਸ਼ੇਅਰ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਪੁਲਸ ਨੇ ਕੀਤਾ ਗ੍ਰਿਫ਼ਤਾਰ

12/11/2022 2:06:16 AM

ਨੈਸ਼ਨਲ ਡੈਸਕ: ਇਕ ਨੌਜਵਾਨ ਵਟਸਐਪ ਗਰੁੱਪ ਵਿਚ ਕੁੜੀ ਦਾ ਨੰਬਰ ਸ਼ੇਅਰ ਕਰਨ ਕਰਕੇ ਮੁਸੀਬਤ ਵਿਚ ਫੱਸ ਗਿਆ। ਅਸ਼ਲੀਲ ਸਮੱਗਰੀ ਸਾਂਝੀ ਕਰਨ ਵਾਲੇ ਇਸ ਗਰੁੱਪ ਵਿਚ ਨੰਬਰ ਸ਼ੇਅਰ ਕਰਨ 'ਤੇ ਨੌਜਵਾਨ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਕ 25 ਸਾਲਾ ਨੌਜਵਾਨ ਨੂੰ ਇਕ ਵਟਸਐਪ ਗਰੁੱਪ ਵਿਚ ਕੁੜੀ ਦਾ ਮੋਬਾਈਲ ਨੰਬਰ ਸਾਂਝਾ ਕਰਕੇ ਕੁੜੀ ਨੂੰ ਤੰਗ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨ ਦੀ ਪਛਾਣ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਪਿੰਡ ਹਿੰਮਤਪੁਰ ਵਾਸੀ ਸਾਜਿਮ ਖਾਨ ਵਜੋਂ ਹੋਈ ਹੈ, ਜੋ ਨੋਇਡਾ ਦੀ ਇੱਕ ਨਿੱਜੀ ਕੰਪਨੀ ਵਿਚ ਦਰਜ਼ੀ ਦਾ ਕੰਮ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਏਅਰ ਇੰਡੀਆ ਦੀ ਫਲਾਈਟ ਰਾਹੀਂ ਭਾਰਤ ਤੋਂ ਦੁਬਈ ਪਹੁੰਚਿਆ ਸੱਪ, ਜਾਣੋ ਫਿਰ ਕੀ ਹੋਇਆ

ਪੁਲਸ ਨੇ ਦੱਸਿਆ ਕਿ ਸਾਜਿਮ ਖਾਨ ਨੇ ਇਸ ਸਮੂਹ ਵਿਚ ਪੀੜਤਾ ਦਾ ਮੋਬਾਈਲ ਨੰਬਰ ਸਾਂਝਾ ਕੀਤਾ ਜਿਸ ਤੋਂ ਬਾਅਦ ਉਸ ਨੂੰ ਵੱਖ-ਵੱਖ (ਮੋਬਾਈਲ) ਨੰਬਰਾਂ ਤੋਂ ਗਲਤ ਮੈਸੇਜ ਆਉਣੇ ਸ਼ੁਰੂ ਹੋ ਗਏ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 24 ਸਾਲਾ ਕੁੜੀ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦਾ ਨੰਬਰ ਇਕ ਵਟਸਐਪ ਗਰੁੱਪ ਵਿਚ ਸਾਂਝਾ ਕੀਤਾ ਸੀ ਅਤੇ ਉਦੋਂ ਤੋਂ ਉਸ ਦੇ ਮੋਬਾਈਲ ਨੰਬਰ 'ਤੇ ਕਈ ਅਣਜਾਣ ਨੰਬਰਾਂ ਤੋਂ ਅਸ਼ਲੀਲ ਵੀਡੀਓ, ਫੋਟੋਆਂ ਅਤੇ ਮੈਸੇਜ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ : ਰਾਖਵੇਂਕਰਨ ਸਬੰਧੀ ਡਾ. ਬਲਜੀਤ ਕੌਰ ਨੇ ਸਕੂਲ ਸਿੱਖਿਆ ਵਿਭਾਗ ਨੂੰ ਦਿੱਤੀਆਂ ਹਦਾਇਤਾਂ

ਡਿਪਟੀ ਕਮਿਸ਼ਨਰ ਆਫ਼ ਪੁਲਸ (ਉੱਤਰੀ) ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਜਾਂਚ ਦੌਰਾਨ ਇਸ ਕਥਿਤ ਗਰੁੱਪ ਵਿਚ ਪੀੜਤਾ ਦਾ ਮੋਬਾਈਲ ਨੰਬਰ ਸਾਂਝਾ ਕਰਨ ਵਾਲੇ ਵਿਅਕਤੀ ਦਾ ਵੇਰਵਾ ਜਾਣਨ ਲਈ ਵਟਸਐਪ ਨੂੰ ਇਕ ਪੱਤਰ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ 'ਸਾਡੀ ਟੀਮ ਨੇ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਪਿੰਡ ਹਿੰਮਤਪੁਰ 'ਚ ਅਪਮਾਨਜਨਕ ਸੰਦੇਸ਼ ਭੇਜਣ ਵਾਲੇ ਇਸ ਮੋਬਾਈਲ ਨੰਬਰ ਦੇ ਗਾਹਕ 'ਤੇ ਧਿਆਨ ਕੇਂਦਰਿਤ ਕੀਤਾ, ਜਿਸ ਤੋਂ ਬਾਅਦ ਜਾਂਚ ਸਿਮ ਕਾਰਡ ਦੇ ਮਾਲਕ ਨਾਜ਼ਿਮ ਅਲੀ ਤਕ ਪਹੁੰਚੀ, ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਕਥਿਤ ਸਿਮ ਕਾਰਡ ਉਸ ਦੇ ਵੱਡੇ ਭਰਾ ਸਾਜਿਮ ਖ਼ਾਨ ਵੱਲੋਂ ਵਰਤਿਆ ਜਾ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - ਕੁੜੀ ਬਾਰੇ ਅਸ਼ਲੀਲ ਟਿੱਪਣੀ ਕਰਨ 'ਤੇ 'ਕੰਗਾਰੂ ਅਦਾਲਤ' ਨੇ ਕਢਵਾਈਆਂ ਬੈਠਕਾਂ, ਮੁੰਡੇ ਦੀ ਹਾਲਤ ਗੰਭੀਰ

ਕਲਸੀ ਨੇ ਕਿਹਾ ਕਿ ਪੁਲਿਸ ਟੀਮ ਨੇ ਫਿਰ ਨੋਇਡਾ ਵਿਚ ਮੁਲਜ਼ਮ ਦਾ ਪਤਾ ਲਗਾਇਆ ਅਤੇ ਉਹ ਆਪਣੀ ਕੰਪਨੀ ਦੇ ਨੇੜੇ ਇਕ ਪਾਰਕ ਵਿਚ ਮਿਲਿਆ। ਪੁਲਸ ਨੇ ਦੱਸਿਆ ਕਿ ਇਸ ਜੁਰਮ ਵਿਚ ਵਰਤਿਆ ਗਿਆ ਮੋਬਾਈਲ ਬਰਾਮਦ ਕਰ ਲਿਆ ਗਿਆ ਹੈ। ਔਰਤ ਦਾ ਨੰਬਰ ਪ੍ਰਾਪਤ ਕਰਨ ਤੋਂ ਬਾਅਦ, ਸਾਜਿਮ ਖਾਨ ਨੇ ਪੀੜਤਾ ਨਾਲ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ (ਪੀੜਤ) ਨੇ ਇਸ ਦੀ ਜਾਣਕਾਰੀ ਆਪਣੇ ਪਤੀ ਨੂੰ ਦੇ ਦਿੱਤੀ।

ਡੀਸੀਪੀ ਕਲਸੀ ਮੁਤਾਬਕ ਔਰਤ ਦੇ ਪਤੀ ਨੇ ਦੋਸ਼ੀ ਨੂੰ ਬੁਲਾਇਆ ਅਤੇ ਦੋਵਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਪੁਲਸ ਦੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਬਦਲਾ ਲੈਣ ਲਈ ਸਾਜਿਮ ਖ਼ਾਨ ਲਿੰਕ ਰਾਹੀਂ ਵਟਸਐਪ ਗਰੁੱਪ ਨਾਲ ਜੁੜ ਗਿਆ, ਜਿੱਥੇ ਅਸ਼ਲੀਲ ਸਮੱਗਰੀ ਸਾਂਝੀ ਕੀਤੀ ਜਾਂਦੀ ਹੈ ਅਤੇ ਸਾਜ਼ਿਮ ਖਾਨ ਨੇ ਉਸ ਗਰੁੱਪ ਵਿਚ ਕੁੜੀ ਦਾ ਨੰਬਰ ਪਾ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News